ਵੀਡੀਉ ਕਾਨਫਰੈਂਸਿੰਗ ਰਾਹੀ ਕੀਤੀ ਅਤੇ 22 ਫੈਸਲੇ ਵੀ ਸੁਣਾਏ
*ਵਕੀਲ ਆਪਣੇ ਦਫ਼ਤਰ ਜਾਂ ਘਰ ਤੋਂ ਹੀ ਕਰ ਸਕਦੇ ਹਨ ਕੇਸਾਂ ਦੀ ਪੈਰਵਾਈ- ਜ਼ਿਲ੍ਹਾ ਅਤੇ ਸੈਸ਼ਨ ਜੱਜ
ਬੀਟੀਐਨ ਫ਼ਾਜ਼ਿਲਕਾ, 5 ਮਈ2020
ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਤਰਸੇਮ ਮੰਗਲਾ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਤੋਂ ਬਚਾਅ ਲਈ ਪਿਛਲੇ ਸਮੇਂ ਦੌਰਾਨ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਦਾਲਤਾਂ ਵਿੱਚ ਕੰਮ ਕਾਜ ਰੋਕ ਦਿੱਤਾ ਗਿਆ ਸੀ। ਪਰ ਜ਼ਿਲ੍ਹਾ ਕਚਿਹਰੀਆਂ ਫ਼ਾਜਿਲਕਾ ਵਿਖੇ ਨਵੀਂ ਪਹਿਲ ਕਦਮੀ ਕਰਦਿਆਂ ਜ਼ਰੂਰੀ ਕੇਸਾਂ ਦੀ ਸੁਣਵਾਈ ਹੁਣ ਵੀਡੀਉ ਕਾਨਫਰੈਂਸਿੰਗ ਰਾਹੀ ਕਰਨੀ ਸ਼ੁਰੂ ਕਰ ਦਿੱਤੀ ਹੈ।
ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ ਨੇ ਦੱਸਿਆ ਕਿ ਅੱਜ 5 ਮਈ 2020 ਨੂੰ 41 ਜ਼ਰੂਰੀ ਕੇਸਾਂ ਦੀ ਸੁਣਵਾਈ ਵੀਡੀਉ ਕਾਨਫਰੈਂਸਿੰਗ ਰਾਹੀ ਕੀਤੀ ਗਈ ਅਤੇ ਮੌਕੇ ’ਤੇ 22 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਦੱਸਿਆ ਕਿ ਹੁਣ ਵਕੀਲ ਆਪਣੇ ਘਰ ਬੈਠੇ ਹੀ ਆਪਣੇ ਕੇਸ ਦੀ ਪੈਰਵਾਈ ਵੀਡੀਉ ਕਾਨਫਰੈਂਸਿੰਗ ਦੇ ਜਰੀਏ ਕਰ ਸਕਦੇ ਹਨ, ਇਸ ਨਾਲ ਅਦਾਲਤਾਂ ਵਿੱਚ ਵਕੀਲ ਸਹਿਬਾਨ ਅਤੇ ਕਲਾਂਇੰਟ ਦੇ ਆਉਣ ਦੀ ਜ਼ਰੂਰਤ ਨਹੀ ਹੈ।
ਸਿਵਲ ਜੱਜ ਸੀਨੀਅਰ ਡਵੀਜਨ ਕਮ ਏ.ਸੀ.ਜੇ.ਐਮ ਫਾਜ਼ਿਲਕਾ ਸ਼੍ਰੀ ਆਸ਼ੀਸ਼ ਸਾਲਦੀ ਨੇ ਅੱਗੇ ਦੱਸਿਆ ਕਿ ਅੱਜ ਇਹਨਾਂ ਕੇਸਾਂ ਦੀ ਪੈਰਵਾਈ ਲਈ ਨਾ ਹੀ ਕੋਈ ਵਕੀਲ ਸਾਹਿਬਾਨ ਅਤੇ ਨਾ ਹੀ ਕੋਈ ਕਲਾਇੰਟ ਕੋਰਟ ਕੰਪਲੈਕਸ ਵਿੱਚ ਦਾਖਲ ਹੋਇਆ ਅਤੇ ਸ਼੍ਰੀ ਤਰਸੇਮ ਮੰਗਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੁਆਰਾ ਜਾਰੀ ਕੀਤੇ ਹੋਏ ਹੁਕਮਾਂ ਦੀਆਂ ਕਾਪੀਆਂ ਵੀ ਵਕੀਲ ਸਾਹਿਬਾਨਾਂ ਨੂੰ ਇਲੈਕਟਰੋਨੀਕ ਮੋਡ ਦੁਆਰਾ ਉਪਲਬਧ ਕਰਵਾਈਆਂ ਗਈਆਂ।