ਖੁਰਾਕ ਸੁਰੱਖਿਆ ਕਾਨੂੰਨ ਬਾਰੇ ਦਾਕਾਨਦਾਰਾਂ ਨੂੰ ਦਿੱਤੀ ਜਾ ਰਹੀ ਹੈ ਟਰੇਨਿੰਗ
ਫਿਰੋਜ਼ਪੁਰ, 1 ਸਤੰਬਰ (ਬਿੱਟੂ ਜਲਾਲਾਬਾਦੀ)
ਮਾਨਯੋਗ ਕਮਿਸ਼ਨਰ ਫੂਡ ਡਾ: ਅਭਿਨਵ ਤ੍ਰਿਖਾ ਦੇ ਹੁਕਮਾਂ ਅਨੁਸਾਰ ਡਾ: ਹਰਕੀਰਤ ਸਿੰਘ, ਡੈਜੀਗਨੇਟਿਡ ਅਫਸਰ, ਫੂਡ ਸੇਫਟੀ ਅਤੇ ਹਰਵਿੰਦਰ ਸਿੰਘ, ਫੂਡ ਸੇਫਟੀ ਅਫਸਰ ਵੱਲੋ ਖਾਣ-ਪੀਣ ਦੀਆਂ ਚੀਜਾਂ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ (ਫੂਡ ਬਿਜ਼ਨਸ ਆਪਰੇਟਰਾਂ) ਨੂੰ ਖਾਧ ਸੁਰੱਖਿਆਂ ਕਾਨੂੰਨ, ਖਾਧ ਪਦਾਰਥਾਂ ਦੀ ਸੁਰੱਖਿਆਂ, ਮਿਆਰ ਦੇ ਮਾਪਦੰਡ ਅਤੇ ਦੁਕਾਨਾਂ ਦੀ ਸਫਾਈ ਆਦਿ ਵਿਸਿ਼ਆਂ ਤੇ ਜਾਗਰੂਕਤਾ ਪੈਦਾ ਕਰਨ ਲਈ ਦਫਤਰ ਸਿਵਲ ਸਰਜਨ, ਫਿਰੋਜ਼ਪੁਰ ਵਿਖੇ ਐਫ.ਐਸ.ਐਸ.ਏ.ਆਈ. ਫੋਸਟੈਂਕ ਟਰੇਨਿੰਗ ਦਿੱਤੀ ਗਈ। ਇਹ ਟਰੇਨਿੰਗ ਇਨਵਿਸੀਬਲ ਬਿਜ਼ਨਸ ਸਲਯੁਸ਼ਨਜ਼ ਕੰਪਨੀ ਵੱਲੋ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਨੁਮਾਇੰਦੇ ਜਿਲ੍ਹੇ ਦੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਟਰੇਨਿੰਗ ਦੇ ਰਹੇ ਹਨ ਅਤੇ ਫੋਸਟੈਂਕ ਟਰੇਨਿੰਗ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਇਹ ਟਰੇਨਿੰਗ ਨੁਮਾਇੰਦੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਆਫ ਇੰਡੀਆਂ ਦੇ ਨਿਯਮਾਂ ਬਾਰੇ ਦੁਕਾਨਦਾਰਾਂ ਨੂੰ ਪੂਰੀ ਜਾਣਕਾਰੀ ਦੇਣਗੇ।ਇਹ ਟਰੇਨਿੰਗ ਖਾਣ ਵਾਲੀਆਂ ਵਸਤੂਆਂ ਦਾ ਕੰਮ ਕਰਨੇ ਵਾਲੇ ਜਿਵੇਂ ਕਿ ਹਲਵਾਈ, ਢਾਬਾ, ਰੈਸਟੋਰੈਂਟ, ਦੁੱਧ, ਮੀਟ, ਕਰਿਆਨਾ ਆਦਿ ਵਾਲਿਆਂ ਲਈ ਜ਼ਰੂਰੀ ਹੈ।ਇਹ ਟਰੇਨਿੰਗ 450/-ਰੁਪਏ ਜੀ.ਐਟ.ਟੀ ਦੁਕਨਦਾਰਾਂ ਅਤੇ ਰ੍ਹੇੜੀਆਂ ਆਦਿ ਵਾਲਿਆ ਲਈ 250/- ਜੀ.ਐਟ.ਟੀ ਰੁਪਏ ਦਾ ਖਰਚਾ ਐਫ.ਐਸ.ਐਸ.ਏ.ਆਈ. ਵੱਲੋ ਨਿਸਚੀਤ ਕੀਤਾ ਗਿਆ ਹੈ।