ਦਲਿਤ ਸਮਾਜ ਅਤੇ ਜਿਮੀਂਦਾਰ ਪਰਿਵਾਰ ਦਰਮਿਆਨ ਚੱਲ ਰਹੇ ਝਗੜੇ ਦੀ ਇਨਕੁਆਰੀ ‘ਚ ਡੀ.ਐਸ.ਪੀ. ਤੇ ਲਾਇਆ ਪੱਖਪਾਤ ਦਾ ਦੋਸ਼
ਡੀ.ਐਸ.ਪੀ. ਬੈਂਸ ਬੋਲੇ, ਮੇਰੇ ਤੇ ਵਿਜੀਲੈਂਸ ਦਾ ਟ੍ਰੈਪ ਲੁਆ ਦੇਣ ,ਜੇ ਮੈਂ ਪੈਸੇ ਲਏ ਨੇ, ਮੇਰੇ ਤੇ ਪਰਚਾ ਹੋ ਜਾਊ
ਹਰਿੰਦਰ ਨਿੱਕਾ , ਬਰਨਾਲਾ 1 ਸਤੰਬਰ 2022
ਦਲਿਤ ਸਮਾਜ ਦੇ ਕੁੱਝ ਪਰਿਵਾਰਾਂ ਅਤੇ ਇੱਕ ਜਿਮੀਂਦਾਰ ਪਰਿਵਾਰ ਦਰਮਿਆਨ ਚੱਲ ਰਹੇ ਝਗੜੇ ਦੀ ਇਨਕੁਆਰੀ ‘ਚ ਡੀ.ਐਸ.ਪੀ. ਬੈਂਸ ਦੇ ਕਥਿਤ ਪੱਖਪਾਤੀ ਰਵੱਈਏ ਤੋਂ ਖਫਾ ਹੋ ਕੇ ਚਰਨਜੀਤ ਕੌਰ ਪਤਨੀ ਬੂਟਾ ਸਿੰਘ ਵਾਸੀ ਹੰਡਿਆਇਆ ਪੂਰਾ ਦਿਨ ਡੀਐਸਪੀ ਦਫਤਰ ਵਿੱਚ ਭੁੱਖਣ ਭਾਣੇ ਬਹਿ ਕੇ ਇਨਸਾਫ ਮਿਲਣ ਦਾ ਇੰਤਜ਼ਾਰ ਕਰਦੀ ਰਹੀ। ਆਖਿਰ ਜਦੋਂ ਡੀਐਸਪੀ ਬੈਂਸ ਨੇ ਚਰਨਜੀਤ ਕੌਰ ਨੂੰ ਇਨਸਾਫ ਦੇਣ ਤੋਂ ਕਥਿਤ ਤੌਰ ਤੇ ਜੁਆਬ ਦੇ ਦਿੱਤਾ ਤਾਂ ਉਹ ਦਫਤਰ ਦੇ ਅੰਦਰ ਹੀ ਧਰਨਾ ਦੇ ਕੇ ਬੈਠ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਤੇ ਉਨ੍ਹਾਂ ਦੇ 40 ਦੇ ਕਰੀਬ ਦਲਿਤ ਪਰਿਵਾਰ ਦੇ ਜੀਆਂ ਦਾ ਜਮੀਨ ਸਬੰਧੀ ਝਗੜਾ, ਚਮਕੌਰ ਸਿੰਘ ਹੰਡਿਆਇਆ ਦਿਹਾਤੀ ਕੋਠੇ ਨਾ ਚੱਲਦਾ ਹੈ। ਚਮਕੌਰ ਸਿੰਘ ਨੇ ਕਾਫੀ ਸਮਾਂ ਪਹਿਲਾਂ ਸਾਡੇ ਸਕਿਆ ਤੋਂ ਕੁੱਝ ਜਮੀਨ ਖਰੀਦ ਕੀਤੀ ਸੀ। ਤੇ ਸਾਡੀ ਜਮੀਨ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਵਿੱਚ ਆ ਗਈ। ਪਰੰਤੂ ਚਮਕੌਰ ਸਿੰਘ ਦੀ ਖਰੀਦ ਕੀਤੀ ਜਮੀਨ ਸੜਕ ਵਿੱਚ ਨਹੀਂ ਆਉਣ ਦੇ ਬਾਵਜੂਦ ਵੀ , ਉਸ ਨੇ ਇੱਕ ਕਰੋੜ ਰੁਪਏ ਤੋਂ ਜਿਆਦਾ ਦੇ ਚੈੱਕ ਲੈ ਲਿਆ। ਉਨ੍ਹਾਂ ਕਿਹਾ ਕਿ ਹੁਣ ਨਾਂ ਤਾਂ ਉਹ ਆਪਣੀ ਖਰੀਦ ਕੀਤੀ ਜਮੀਨ ਵਿੱਚੋਂ ਜਮੀਨ ਸਾਨੂੰ ਛੱਡ ਰਿਹਾ ਹੈ ਅਤੇ ਨਾ ਹੀ, ਗਲਤ ਢੰਗ ਨਾਲ ਜਮੀਨ ਦੇ ਲਏ ਮੁਆਵਜੇ ਦੇ ਰੁਪਏ ਵਾਪਿਸ ਕਰ ਰਿਹਾ ਹੈ। ਉਨਾਂ ਸਵਾਲ ਕੀਤਾ ਕਿ ਚਮਕੌਰ ਸਿੰਘ ਆਪਣੀ ਖਰੀਦੀ ਜਮੀਨ ਦੀਆਂ ਰਜਿਸਟਰੀਆਂ ਤਾਂ ਦਿਖਾ ਰਿਹਾ ਹੈ, ਪਰੰਤੂ ਅਕਵਾਇਰ ਹੋਈ ਜਮੀਨ ਦਾ ਕੋਈ ਸਬੂਤ ਨਹੀਂ ਦੇ ਰਿਹਾ। ਇਸ ਕਥਿਤ ਧੋਖਾਧੜੀ ਸਬੰਧੀ ਸ਼ਕਾਇਤ ਬਰਨਾਲਾ ਦੇ ਡੀ.ਐਸ.ਪੀ. ਬੈਂਸ ਕੋਲ ਚੱਲ ਰਹੀ ਸੀ, ਜਿੰਨ੍ਹਾਂ ਬਿਨਾਂ ਦਸਤਾਵੇਜ ਦੇਖਿਆਂ ਹੀ ਜਿਮੀਂਦਾਰ ਧਿਰ ਦਾ ਪੱਖ ਪੂਰਦਿਆਂ ਮੈਨੂੰ ਦਲਿਤ ਹੋਣ ਕਰਕੇ ਉਨਾਂ ਸਾਹਮਣੇ ਹੀ ਜਲੀਲ ਕਰਕੇ, ਦਫਤਰ ਵਿੱਚੋਂ ਬਾਹਰ ਕੱਢ ਦਿੱਤਾ।
ਚਰਨਜੀਤ ਕੌਰ ਨੇ ਇਨਕੁਆਰੀ ਰਿਪੋਰਟ ਸਮੇਂ ਭ੍ਰਿਸ਼ਟਾਚਾਰ ਹੋਣ ਦੇ ਕਥਿਤ ਦੋਸ਼ ਵੀ ਮੜ੍ਹੇ। ਚਰਨਜੀਤ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਵੀ ਆਮ ਗਰੀਬ ਲੋਕਾਂ ਨੂੰ ਪੁਲਿਸ ਅਫਸਰਾਂ ਦੇ ਦਫਤਰਾਂ ਵਿੱਚੋਂ ਧੱਕੇ ਮਿਲਦੇ ਹਨ ਤੇ ਧਨਾਢ ਵਿਅਕਤੀਆਂ ਨੂੰ ਚਾਹ ਤੇ ਮਿਠਾਈਆਂ ਖੁਆਈਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਜੇਕਰ ਮੈਂਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਕੱਲ੍ਹ ਨੂੰ ਡੀਐਸਪੀ ਦਫਤਰ ਮੂਹਰੇ ਪੈਟ੍ਰੌਲ ਪਾ ਕੇ ਆਤਮ ਦਾਹ ਕਰਨ ਲਈ ਮਜਬੂਰ ਹੋਵਾਂਗੀ। ਉਨ੍ਹਾਂ ਕਿਹਾ ਕਿ ਸਵੇਰੇ ਅਸੀਂ ਡੀਐਸਪੀ ਦਫਤਰ ਮੂਹਰੇ ਲਗਾਤਾਰ ਧਰਨਾ ਵੀ ਸ਼ੁਰੂ ਕਰਾਂਗੇ। ਉਨਾਂ ਕਿਹਾ ਕਿ ਮੇਰੀ ਮੌਤ ਲਈ, ਡੀਐਸਪੀ ਬੈਂਸ ਹੀ ਜਿੰਮੇਵਾਰ ਹੋਣਗੇ। ਡੀਐਸਪੀ ਸਤਵੀਰ ਸਿੰਘ ਬੈਂਸ ਨੇ ਚਰਨਜੀਤ ਕੌਰ ਦੇ ਦੋਸ਼ਾਂ ਦਾ ਜੁਆਬ ,ਕੁੱਝ ਇਸ ਲਹਿਜੇ ਵਿੱਚ ਦਿੱਤਾ ,ਉਹ ਮੇਰੇ ਤੇ ਵਿਜੀਲੈਂਸ ਦਾ ਟ੍ਰੈਪ ਲੁਆ ਦੇਣ, ਜੇ ਮੈਂ ਪੈਸੇ ਲਏ ਨੇ, ਮੇਰੇ ਤੇ ਪਰਚਾ ਹੋਜੂ ,ਸਾਡੇ ਮਹਿਕਮੇ ਦਾ ਵਿਜੀਲੈਂਸ ਵਿੰਗ ਬਣਿਆ ਹੋਇਆ ਹੈ, ਮੇਰੇ ਵੱਲੋਂ ਦੂਜੀ ਧਿਰ ਤੋਂ ਪੈਸੇ ਲੈਣ ਦਾ ,ਸਬੂਤ ਪੇਸ਼ ਕਰ ਦੇਣ ,। ਫਿਰ ਬੈਂਸ ਨੇ ਜਲੀਲ ਕੀਤੇ ਜਾਣ ਦੇ ਦੋਸ਼ ਬਾਰੇ, ਇਉਂ ਕਿਹਾ ਕਿ ਜਲੀਲ ਕਰਨ ਦਾ ਕੋਈ ਸਬੂਤ ਹੈ,ਉਨ੍ਹਾਂ ਕੋਲ ਤਾਂ ਉਹ ਵੀ ਮੇਰੇ ਤੇ ਕਾਰਵਾਈ ਕਰਵਾ ਦੇਣ। ਉਨ੍ਹਾਂ ਇਨਕੁਆਰੀ ਦਫਤਰ ਦਾਖਿਲ ਕਰਨ ਬਾਰੇ ਕਿਹਾ ਕਿ,ਮੇਰੇ ਤੋਂ ਪਹਿਲਾਂ ਚਾਰ ਵਾਰ ,ਇਨ੍ਹਾਂ ਦੀ ਸ਼ਕਾਇਤ ਦਾਖਿਲ ਹੋ ਚੁੱਕੀ ਹੈ। ਇਹ ਸਿਵਲ ਨੇਚਰ ਦਾ ਮਾਮਲਾ ਹੈ,ਅਦਾਲਤ ਵਿੱਚ ਪਹਿਲਾਂ ਹੀ, ਇਨ੍ਹਾਂ ਦੇ ਕੇਸ ਪੈਂਡਿੰਗ ਹਨ, ਪੁਲਿਸ ਦੇ ਕਰਨਯੋਗ ਕੋਈ ਕਾਰਵਾਈ ਨਹੀਂ ਹੈ, ਬਾਕੀ ਰੋਸ ਧਰਨਾ, ਐਂਵੇਂ ਦੇਈ ਜਾਣਾ ਹੈ, ਇਨ੍ਹਾਂ ਦੀ ਆਪਣੀ ਮਰਜੀ।
One thought on “ਆਤਮਦਾਹ ਦਾ ਐਲਾਨ ,DSP ਬੈਂਸ ਤੋਂ ਖਫਾ ਔਰਤ ਨੇ ਕਿਹਾ, ਇਨਸਾਫ ਨਾ ਮਿਲਿਆ ਤਾਂ”
Comments are closed.