ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰ ਦੇ ਦੂਜੇ ਦਿਨ ਦੇ ਮੁਕਾਬਲੇ ਬੀ.ਐਸ.ਐਫ ਖੇਡ ਗਰਾਊਂਡ ਮਮਦੋਟ ਵਿਖੇ ਹੋਏ
ਮਮਦੋਟ/ਫਿਰੋਜ਼ਪੁਰ 31 ਅਗਸਤ (ਬਿੱਟੂ ਜਲਾਲਾਬਾਦੀ )
ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਪੱਧਰ ਟੂਰਨਾਮੈਂਟ ਦੇ 31 ਅਗਸਤ ਦੇ ਖੇਡ ਮੁਕਾਬਲੇ ਲੜਕੇ/ਲੜਕੀਆਂ ਅੰਡਰ-14, 17, 21, 21-40 ਸਾਲ ਓਪਨ ਵਰਗ, 41-50 ਸਾਲ ਓਪਨ ਵਰਗ ਅਤੇ 50 ਸਾਲ ਤੋਂ ਵੱਧ ਓਪਨ ਵਰਗ ਜੋ ਕਿ ਬੀ.ਐੱਸ.ਐਫ ਖੇਡ ਗਰਾਊਂਡ ਮਮਦੋਟ ਬਲਾਕ ਮਮਦੋਟ ਜਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਏ। ਇਸ ਵਿਚ ਅਥਲੈਟਿਕਸ, ਕਬੱਡੀ (ਨਸ), ਕਬੱਡੀ(ਸਸ), ਖੋਹ-ਖੋਹ, ਵਾਲੀਬਾਲ, ਫੁੱਟਬਾਲ, ਰੱਸਾ-ਕੱਸੀ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਬਲਾਕ ਦੇ ਵੱਖ-ਵੱਖ ਪਿੰਡਾਂ/ਕਲੱਬਾਂ/ਅਕੈਡਮੀਆਂ/ਐਸੋਸੀਏਸ਼ਨਾਂ ਅਤੇ ਸਕੂਲਾਂ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ।
ਇਸ ਦੌਰਾਨ ਰਜਨੀਸ਼ ਦਹੀਆ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਨੇ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ। ਵਿਧਾਇਕ ਫਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ 2022 ਪੰਜਾਬ ਸਰਕਾਰ ਦਾ ਇਕ ਵਿਸ਼ੇਸ਼ ਉਪਰਾਲਾ ਹੈ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਖੇਡਾਂ ਵਿਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ ਜਿਸ ਨਾਲ ਸਾਡੇ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖੋਂ ਵਿਕਾਸ ਹੁੰਦਾ ਹੈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਓਮ ਪ੍ਰਕਾਸ਼ ਸੀ.ਓ ਬੀ.ਐੱਸ.ਐਫ ਮਮਦੋਟ ਅਤੇ ਸ. ਪ੍ਰਗਟ ਸਿੰਘ ਅੰਤਰਰਾਸ਼ਟਰੀ ਅਥਲੀਟ (ਹੈਮਰ ਥ੍ਰੋਅ) ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ਜ਼ਿਲ੍ਹਾ ਖੇਡ ਅਫ਼ਸਰ ਫ਼ਿਰੋਜ਼ਪੁਰ ਵੱਲੋਂ ਜੇਤੂਆਂ ਬਾਰੇ ਜਾਣਕਾਰੀ ਦਿੰਦਿਆਂਵਿਦੱਸਿਆ ਗਿਆ ਕਿ ਇਸ ਟੂਰਨਾਮੈਂਟ ਵਿੱਚ ਅਥਲੈਟਿਕਸ ਇਵੈਂਟ ਅੰਡਰ 14 ਲੜਕਿਆਂ ਨੇ 100 ਮੀਟਰ ਵਿੱਚ ਤਰੁਣ ਜੀ.ਐਮ. ਪਬਲਿਕ ਸਕੂਲ ਮਮਦੋਟ ਨੇ ਪਹਿਲਾ, ਪ੍ਰਿੰਸ ਸਿੰਘ ਸਸਸਸ ਗੁੱਦੜ ਢੰਡੀ ਨੇ ਦੂਜਾ ਅਤੇ ਗੁਰਬਖਸ਼ ਸਿੰਘ ਸਸਸਸ ਗੁੱਦੜ ਢੰਡੀ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਅੰਡਰ 14 ਲੜਕੀਆਂ ਵਿੱਚ ਗੁਰਪਿੰਦਰ ਕੌਰ ਸਹਸ ਹਾਮਦ ਨੇ ਪਹਿਲਾ, ਮਨਵੀਰ ਕੌਰ ਸਹਸ ਹਾਮਦ ਨੇ ਦੂਜਾ ਅਤੇ ਤਾਨੀਆ ਸਸਸਸ ਗੁੱਦੜ ਢੰਡੀ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 17 ਲੜਕਿਆਂ ਨੇ 100 ਮੀਟਰ ਵਿਚ ਨਵਰਾਜ ਸਿੰਘ ਸਸਸਸ ਗੁੱਦੜ ਢੰਡੀ ਨੇ ਪਹਿਲਾ, ਸਨਮਦੀਪ ਸਿੰਘ ਸਿਟੀ ਹਾਰਟ ਮਮਦੋਟ ਨੇ ਦੂਜਾ ਅਤੇ ਰਮਣੀਤ ਜੀ.ਐਮ. ਸਕੂਲ ਮਮਦੋਟ ਨੇ ਤੀਜਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਲੜਕੀਆਂ ਵਿਚ ਵੀਰਪਾਲ ਕੌਰ ਸਹਸ ਹਾਮਦ ਨੇ ਪਹਿਲਾ, ਸਾਨੀਆ ਗਾਬਾ ਮਾਡਲ ਸਕੂਲ ਮਮਦੋਟ ਨੇ ਦੂਜਾ ਅਤੇ ਚੰਦਨ ਸਹਸ ਹਾਮਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 21 ਲੜਕਿਆਂ ਨੇ 400 ਮੀਟਰ ਵਿੱਚ ਅਰਸ਼ਦੀਪ ਸਿੰਘ ਸਸਸਸ ਦੋਨਾ ਮੱਤੜ ਨੇ ਪਹਿਲਾ, ਬਲਵਿੰਦਰ ਸਿੰਘ ਪਿੰਡ ਲੋਧਰਾ ਨੇ ਦੂਜਾ ਅਤੇ ਅਰਸ਼ਦੀਪ ਸਸਸਸ ਹਜਾਰਾ ਸਿੰਘ ਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21-40 ਵਿਚ ਲੜਕਿਆਂ ਨੇ 400 ਮੀਟਰ ਵਿਚ ਅਵਿਨਾਸ਼ ਰਾਏ ਰਾਉ ਕੇ ਹਿਠਾੜ ਨੇ ਪਹਿਲਾ, ਸੁਖਵਿੰਦਰ ਸਿੰਘ ਰਹੀਮੇ ਕੇ ਨੇ ਦੂਜਾ ਅਤੇ ਕਰਮਜੀਤ ਸਿੰਘ ਬਸਤੀ ਗੁਲਾਬ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਵਾਲੀਬਾਲ ਖੇਡ ਅੰਡਰ 14 ਲੜਕਿਆਂ ਵਿੱਚ ਸਸਸਸ ਮਮਦੋਟ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 17 ਲੜਕਿਆਂ ਵਿੱਚ ਸਹਸ ਚੱਕ ਘਬਾਈ ਉਰਫ ਟਾਂਗਨ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21 ਲੜਕਿਆਂ ਵਿਚ ਸਸਸਸ ਲੜਕੇ ਮਮਦੋਟ ਨੇ ਪਹਿਲਾ ਅਤੇ ਸਿਟੀ ਹਾਰਟ ਸਕੂਲ ਮਮਦੋਟ ਨੇ ਦੂਜਾ ਸਥਾਨ ਹਾਸਲ ਕੀਤਾ।