ਟੰਡਨ ਇੰਟਰਨੈਸਨਲ ਸਕੂਲ” ਵਿੱਚ “ਰੱਖੜੀ” ਦੇ ਤਿਉਹਾਰ ਨੂੰ ਸਮਰਪਿਤ ਕਰਵਾਇਆ ਗਿਆ ਰੰਗਾਰੰਗ ਪ੍ਰੋਗਰਾਮ ਦਾ ਅਯੋਜਨ
ਟੰਡਨ ਇੰਟਰਨੈਸਨਲ ਸਕੂਲ ਵਿੱਚ ਬੱਚਿਆਂ ਨੇ ਵੱਖ-ਵੱਖ ਦਢਤਰਾਂ ਵਿੱਚ ਜਾਕੇ ਅਧਿਕਾਰੀਆਂ ਨੂੰ “ਰੱਖੜੀ” ਬੰਨ੍ਹੀ
ਰਘਵੀਰ ਹੈਪੀ , ਬਰਨਾਲਾ 12 ਅਗਸਤ 2022
ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ਯੂਰਪੀਅਨ ਸਟੱਡੀ ਪੈਟਰਨ ਅਤੇ ਸੁਵਿਧਾਵਾਂ ਨਾਲ ਲੈਸ ਹੈ । ਟੰਡਨ ਇੰਟਰਨੈਸ਼ਨਲ ਸਕੂਲ ਬੱਚਿਆਂ ਦੀ ਲੁਕੇ ਹੋਏ ਪ੍ਰਤੀਭਾ ਨੂੰ ਲੱਭਣ ਅਤੇ ੳਸ ਨੂੰ ਨਿਖਾਰਣ ਲਈ ਵੱਖ-ਵੱਖ ਸਮੇਂ ਉੱਪਰ ਵੱਖ-ਵੱਖ ਗਤੀਵਿਧੀਆ / ਮੁਕਾਬਲਿਆ ਦਾ ਅਯੋਜਨ ਕਰਦਾ ਆ ਰਿਹਾ ਹੈ । ਇਸੇ ਸਿਲਸਿਲੇ ਨੂੰ ਅਗਾਂਹ ਵਧਾਉਦੇ ਹੋਏ ਅੱਜ ਸਕੂਲ ਕੈਪਸ ਵਿੱਚ “ਰੱਖੜੀ ”ਦੇ ਤਿਉਹਾਰ ਨੂੰ ਸਮਰਪਿਤ ਰੱਖੜੀ ਬਣਉਣ, ਗਿਫਟਰੈਪਿੰਗ ਆਦਿ ਮੁਕਾਬਲਿਆਂ ਦਾ ਅਯੋਜਨ ਕੀਤਾ ਗਿਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਅਤੇ ਇਸ ਤੋਂ ਜਾਣੂ ਕਰਵਾਉਣ ਰਿਹਾ। ਇਸ ਮੌਕੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸੰਸਥਾਵਾਂ ਤੇ ਜਾ ਅਧਿਕਾਰੀਆ ਨੂੰ ਰੱਖੜੀਆ ਵੀ ਬੰਨ੍ਹੀਆਂ। ਜਿਨਾਂ ਵਿੱਚ ਚੀਫ ਜਜਟਿਸ ਸ੍ਰੀਮਤੀ ਸੁਚੇਤਾ ਅਸੀਸ਼ਦੇਵ, ਐਸ.ਐਚ.ਓ.ਬਲਜੀਤ ਸਿੰਘ,ਡਾ. ਮਨਪ੍ਰੀਤ ਸਿੱਧੂ, ਡਾ. ਅੰਸੂਲ, ਬ੍ਰਹਮ ਕੁਮਾਰੀ ਆਸਰਮ ਆਦਿ ਸਮਿਲ ਸਨ । ਇਸ ਤੋਂ ਇਲਾਵਾ ਬੱਚਿਆ ਵਿੱਚ ਸੁੰਦਰ ਰੱਖੜੀ ਬਣਾਉਣ, ਗਿਫਟਰੈਪਿੰਗ ਦੇ ਨਾਲ-ਨਾਲ ਡਾਸ ਮੁਕਾਬਲ ਵੀ ਕਰਵਾਏ ਗਏ।
ਇਸ ਮੌਕੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਪ੍ਰਿਸੀਪਲ ਡਾ. ਸਰੂਤੀ ਸਰਮਾ ਜੀ ਨੇ ਕਿਹਾ ਕਿ ਟੰਡਨ ਇੰਟਰਨੈਸ਼ਨਲ ਸਕੂਲ ਇਲਾਕੇ ਦਾ ਪਹਿਲਾ ਯੂਰਪੀਅਨ ਸਟੱਡੀ ਦੇ ਮਾਪਡੰਡਾਂ ਨੂੰ ਪੂਰਾ ਕਰਨ ਵਾਲਾ ਸਕੂਲ ਹੈ। ਜਿਸ ਵਿੱਚ ਫਿਨਲੈਡ ਦੇ ਸਿੱਖਿਅਕ ਢਾਂਚੇ ਜਿਵੇ ਕਿ ਮੁਕਾਬਲੇ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ , ਇੱਕ ਸੰਪੂਰਨ ਅਧਿਆਪਨ ਅਤੇ ਸਿੱਖਣ ਦੇ ਵਾਤਾਵਰਣ ਨੂੰ ਲਾਗੂ ਕਰਨ ਤੇ ਧਿਆਨ ਕੇਂਦਰਿਤ ਕਰਨਾ ਆਦਿ ਉਪਰ ਕੰਮ ਕੀਤਾ ਜਾਂਦਾ ਹੈ । ਉਹਨਾਂ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਵਿੱਚ ਅਪਣੇ ਰੀਤੀ ਰਿਵਾਜਾਂ ਅਤੇ ਤਿਉਹਾਰਾਂ ਪ੍ਰਤੀ ਜਾਣਕਾਰੀ ਹੋਣਾ ਵੀ ਬਹੁਤ ਜਰੂਰੀ ਹੈ।
ਇਹੀ ਕਾਰਨ ਹੈ ਕਿ ਸਕੂਲ ਵਿੱਚ ਇਸ ਮੁਕਾਬਲੇ ਦਾ ਅਯੌਜਨ ਕੀਤਾ ਗਿਆ ਤਾਂ ਜੋ ਇਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਦੇਖ ਹੋਰ ਵੀ ਵਿਦਿਆਰਥੀ ਪ੍ਰੋਤਸਾਹਿਤ ਹੋ ਸਕਣ , ਉਹ ਵੀ ਅਜਿਹੇ ਮੁਕਾਬਲਿਆਂ ਵਿੱਚ ਵੱਧ-ਚੜ੍ਹਕੇ ਭਾਗ ਲੈਣ ਅਤੇ ਅਪਣੇ ਹੁਨਰ ਨੂੰ ਹੋਰ ਨਿਖਾਰਣ । ਸਕੂਲ ਦੇ ਵਾਇਸ ਪ੍ਰਿੰਸੀਪਲ ਮੈਡਮ ਸਾਲਿਨੀ ਕੌਸ਼ਲ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੀਆਂ ਲੜਕੀਆਂ ਨੇ ਅਪਣੇ ਹੱਥੀ ਸੁੰਦਰ ਰੱਖੜੀਆਂ ਬਣਾ ਕੇ ਅਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਬੰਨ੍ਹੀਆਂ ਅਤੇ ਲੜਕਿਆਂ ਨੇ ਅਪਣੇ ਹੱਥੀ ਰੈਪ ਕੀਤੇ , ਗਿਫਟ ਲੜਕੀਆਂ ਨੂੰ ਦਿੱਤੇ । ਅੰਤ ਵਿੱਚ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਦੇ ਪ੍ਰਿਸੀਪਲ ਡਾ. ਸਰੂਤੀ ਸਰਮਾ ਜੀ ਨੇ ਵਿਦਿਆਰਥੀਆਂ ਨੂੰ ਰੱਖੜੇ ਦੇ ਤਿਉਹਾਰ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਸਭ ਨੂੰ ਇਸ ਸੁਭ ਦਿਨ ਦੀ ਢੇਰ ਸਾਰੀ ਮੁਬਾਰਕਬਾਦ ਦਿੱਤੀ ।