ਡੇਂਗੂ ਦੇ ਡੰਗ ਨੂੰ ਰੋਕਣ ਲਈ ਸਿਹਤ ਵਿਭਾਗ ਤੇ ਨਗਰ ਕੌਂਸਲ ਕਰਨਗੇ ਇਕੱਠਿਆਂ ਚੈਕਿੰਗ 

Advertisement
Spread information

ਨਗਰ ਕੌਂਸਲ ਵੱਲੋਂ ਕੱਟੇ ਜਾਣਗੇ ਚਲਾਨ

ਘਰਾਂ ਤੇ ਦੁਕਾਨਾਂ ਦੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦਿਉ, ਸਾਫ ਸਫਾਈ ਦਾ ਰੱਖੋ ਖਾਸ ਖਿਆਲ, ਡਿਪਟੀ ਕਮਿਸ਼ਨਰ ਦੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ


ਰਘਵੀਰ ਹੈਪੀ , ਬਰਨਾਲਾ, 30 ਜੁਲਾਈ 2022
  ਬਾਰਿਸ਼ਾਂ ਦੇ ਮੌਸਮ ਕਾਰਨ ਡੇਂਗੂ ਬੁਖਾਰ ਦੇ ਵਧੇ ਖਤਰੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਇਕ ਅਹਿਮ ਬੈਠਕ ਕੀਤੀ ਗਈ। ਇਸ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਇਅਰ ਨੇ ਸਿਹਤ ਵਿਭਾਗ ਅਤੇ ਨਗਰ ਕੌਂਸਲਾਂ ਨੂੰ ਹਿਦਾਇਤ ਕੀਤੀ ਕਿ ਉਹ ਆਪਸ ਵਿੱਚ ਤਾਲ ਮੇਲ ਕਰਕੇ ਟੀਮਾਂ ਬਣਾਉਣ।ਇਹ ਟੀਮਾਂ ਘਰਾਂ, ਦੁਕਾਨਾਂ, ਫੈਕਟਰੀਆਂ, ਸਰਕਾਰੀ ਦਫਤਰਾਂ ਅਤੇ ਹੋਰ ਅਦਾਰਿਆਂ ਦਾ ਡੇਂਗੂ ਮੱਛਰ ਸਬੰਧੀ ਨਿਰੀਖਣ ਕਰਨਗੀਆਂ।
   ਡਾ ਨਈਅਰ ਨੇ ਦੱਸਿਆ ਕਿ ਇਸ ਸਬੰਧੀ ਰਿਪੋਰਟ ਰੋਜ਼ਾਨਾ ਬਣਾਈ ਜਾਵੇਗੀ ਤਾਂ ਜੋ ਜੇ ਕਰ ਜਿਥੇ ਵੀ ਡੇਂਗੂ ਦਾ ਲਾਰਵਾ ਪਾਈਆਂ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਖ਼ਤਮ ਕੀਤਾ ਜਾਵੇ। ਉਹਨਾਂ ਕਿਹਾ ਕਿ ਡੇਂਗੂ ਅਤੇ ਮਲੇਰੀਆ ਨਾਲ ਲੜਨ ਲਈ ਲੋਕਾਂ ਨੁੰ ਬਾਰ ਬਾਰ ਜਾਗਰੂਕ ਕਰਨਾ ਜ਼ਰੂਰੀ ਹੈ।
    ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਦੁਕਾਨਾਂ ਦੇ ਆਲੇ-ਦੁਆਲੇ ਕੀਤੇ ਵੀ ਪਾਣੀ ਜਮਾਂ ਨਾ ਹੋਣੇ ਦੇਣ। ਹਰ ਸ਼ੁੱਕਰਵਾਰ ਨੂੰ ਡਰਾਈ ਡੇ ਮਨਾਉਂਦੇ ਹੋਏ ਕੂਲਰ , ਫ੍ਰਿਜ ਦੇ ਪਿੱਛੇ ਟਰੇਅ , ਗਮਲੇ, ਛੱਤਾਂ ਉੱਤੇ ਪਏ ਸਮਾਨ ਚ ਜਮਾਂ ਪਾਣੀ ਸਾਫ ਕਰਨਾ ਚਾਹੀਦਾ ਹੈ।ਜਿਥੇ ਵੀ ਵੱਡੀ ਘਾਹ ਹੈ ਉਸ ਨੂ ਕੱਟਿਆ ਜਾਵੇ ਅਤੇ ਕੂੜੇ ਦੇ ਢੇਰ ਨਾਂ ਲੱਗਣ ਦਿੱਤੇ ਜਾਣ।  ਉਹਨਾਂ ਸਿਹਤ ਵਿਭਾਗ ਨੂੰ ਹਿਦਾਇਤ ਕੀਤੀ ਕਿ ਉਹ ਕਰੋਨਾ ਸਬੰਧੀ ਸੈੰਪਲਿੰਗ ਵਧਾਉਣ ਅਤੇ ਨਾਲ ਹੀ ਟੀਕਾਕਰਨ ਚ ਤੇਜੀ ਲਿਆਂਦੀ ਜਾਵੇ। ਇਸ ਬੈਠਕ ਚ ਉਪ ਮੰਡਲ ਮੈਜਿਸਟਰੇਟ ਸ਼੍ਰੀ ਗੋਪਾਲ ਸਿੰਘ, ਸ਼ਿਕਾਇਤ ਨਿਵਾਰਨ ਅਫਸਰ ਸੁਖਪਾਲ ਸਿੰਘ, ਸਿਵਿਲ ਸਰਜਨ ਬਰਨਾਲਾ ਡਾ ਜਸਬੀਰ ਸਿੰਘ ਔਲਖ ਅਤੇ ਹੋਰ ਅਫਸਰ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!