ਬਰਸਾਤੀ ਮੌਸਮ ਦੌਰਾਨ ਬਿਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਤੇ ਇਲਾਜ ਜਰੂਰੀ- ਸਿਵਲ ਸਰਜਨ ਬਰਨਾਲਾ
ਰਘਵੀਰ ਹੈਪੀ , ਬਰਨਾਲਾ, 26 ਜੁਲਾਈ 2022
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਵੱਲੋਂ ਕੀਤਾ ਗਿਆ । ਡਾ. ਮੁਨੀਸ਼ ਕੁਮਾਰ ਜ਼ਿਲਾ ਐਪੀਡਿਮਾਲੋਜਿਸਟ ਅਤੇ ਭੁਪਿੰਦਰ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਚ ਮੀਂਹ ਦਾ ਪਾਣੀ ਗਲੀਆਂ-ਨਾਲੀਆਂ ਵਿੱਚ ਇਕੱਠਾ ਹੋਣ ਕਾਰਨ ਮੱਖੀ-ਮੱਛਰ ਜਾਂ ਪੀਣ ਵਾਲੇ ਪਾਣੀ ਦੇ ਸੋਮਿਆਂ ‘ਚ ਭਰ ਜਾਣ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਦਸਤ,ਉਲਟੀਆਂ,ਪੀਲੀਆ,ਟਾਈਫਾਈਡ,ਮਲੇਰੀ ਆ, ਡੇਂਗੂ ਆਦਿ ਹੋ ਜਾਂਦੀਆਂ ਹਨ ।
ਮਲੇਰੀਆ, ਡੇਂਗੂ ਤੋਂ ਬਚਾਅ ਲਈ ਖੜੇ ਪਾਣੀ ਦੇ ਸੋਮੇ ਨਸ਼ਟ ਕਰਕੇ ਜਾਂ ਕਾਲਾ ਤੇਲ ਪਾ ਕੇ ਹਫਤੇ ਚ ਇੱਕ ਦਿਨ ਸਾਰੇ ਪਾਣੀ ਵਾਲੇ ਬਰਤਨਾਂ ਨੂੰ ਸੁਕਾਉਣਾ ਚਾਹੀਦਾ ਹੈ।ਦਸਤਾਂ ਤੋਂ ਬਚਾਅ ਲਈ ਪੀਣ ਵਾਲਾ ਪਾਣੀ ਉਬਾਲ ਕੇ ਅਤੇ ਓ ਆਰ ਐਸ ਦਾ ਘੋਲ ਬਣਾ ਕੇ ਪੀਣਾ ਚਾਹੀਦਾ ਹੈ।ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਜਸਵਿੰਦਰ ਸਿੰਘ ,ਸੁਰਿੰਦਰ ਸਿੰਘ,ਜਗਜੀਤ ਸਿੰਘ ਸਿਹਤ ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ, ਸਲੱਮ ਏਰੀਆ, ਸੱਥਾਂ ਆਦਿ ‘ਚ ਗਰੁੱਪ ਮੀਟਿੰਗਾਂ, ਪੈਂਫਲੇਟ ਵੰਡ ਕੇ ਅਤੇ ਪ੍ਰੈਸ ਕਵਰੇਜ ਕਰਵਾ ਕੇ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
