ਜਿਵੇਂ ਬਰਨਾਲਾ ਨੂੰ ਜ਼ਿਲ੍ਹਾ ਬਣਾਇਆ, ਉਵੇਂ ਹੀ ਸੰਗਰੂਰ ‘ਚ ਬਣਵਾਂਵਾਂਗਾ ‘ ਅੰਤਰਰਾਸ਼ਟਰੀ ਹਵਾਈ ਅੱਡਾ ‘
ਜੇ.ਐਸ. ਚਹਿਲ, ਬਰਨਾਲਾ 10 ਜੂਨ 2022
ਸੰਗਰੂਰ ‘ਚ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਦੇ ਕੀਤੇ ਵਾਅਦੇ ਅਨੁਸਾਰ ਮੈਂ , ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਸੰਪਰਕ ਕੀਤਾ , ਦੋਵਾਂ ਨੇ ਹੀ , ਇਸ ਕੰਮ ਲਈ ਹਾਮੀ ਭਰੀ ਹੈ। ਇਹ ਪ੍ਰਗਟਾਵਾ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਤੋਂ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਦੌਰਾਨ ਕੀਤਾ।
ਉਹਨਾਂ ਕਿਹਾ ਕਿ ਮੈਂ ਕਿਸੇ ਨਿੱਜੀ ਲਾਲਸਾ ਦੀ ਮੰਸ਼ਾ ਨਾਲ ਰਾਜਨੀਤੀ ਵਿੱਚ ਨਹੀਂ ਆਇਆ, ਸਗੋਂ ਮੇਰੇ ਮਨ ਅੰਦਰ, ਇਲਾਕੇ ਦਾ ਵਿਕਾਸ ਕਰਵਾਉਣਾ ਹੀ ਮੁੱਖ ਮੁੱਦਾ ਰਿਹਾ ਹੈ । ਢਿੱਲੋਂ ਨੇ ਕਿਹਾ ਕਿ ਮੈਂ ਕਦੇ ਵੀ ਆਪਣੇ ਲੋਕਾਂ ਨਾਲ ਝੂਠਾ ਵਾਅਦਾ ਨਹੀਂ ਕੀਤਾ।ਜੋ ਵੀ ਕਿਹਾ ਹੈ,ਉਹ ਕਰਕੇ ਦਿਖਾਇਆ ਹੈ। ਉਹਨਾਂ ਕਿਹਾ ਕਿ ਸਰਗਰਮ ਸਿਆਸਤ ਵਿੱਚ ਆਉਣ ਵੇਲੇ , ਮੈਂ ਬਰਨਾਲਾ ਨੂੰ ਜਿਲ੍ਹਾ ਬਣਾਉਣ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ , ਤੇ ਉਹ ਚੋਣ ਲੜਨ ਤੋਂ ਪਹਿਲਾਂ ਹੀ ਪੂਰਾ ਕਰਵਾ ਦਿੱਤਾ ਸੀ। ਜਦੋਂਕਿ ਉਦੋਂ ਹਰ ਕੋਈ ਕਹਿੰਦਾ ਸੀ ਕਿ ਇਹ ਨਾ ਮੁਮਕਿਨ ਹੈ, ਜਦੋਂ ਬਰਨਾਲਾ ਤੋਂ ਜਿੱਤ ਕੇ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਸੁਰਜੀਤ ਸਿੰਘ ਬਰਨਾਲਾ ਇਹ, ਨਹੀਂ ਕਰ ਸਕੇ ਤਾਂ ਤੁਸੀਂ ਕਿਵੇਂ ਕਰਵਾ ਸਕਦੇ ਹੋ। ਪਰੰਤੂ, ਮੈਂ ਨਾ ਮੁਮਕਿਨ ਨੂੰ ਵੀ ਮੁਮਕਿਨ ਕਰ ਦਿਖਾਇਆ । ਢਿੱਲੋਂ ਨੇ ਕਿਹਾ ਕਿ ਬਰਨਾਲਾ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਕਰਵਾ ਕੇ ਬਰਨਾਲੇ ਦੇ ਮੱਥੇ ਤੋਂ ਪਛੜੇਪਣ ਦਾ ਕਲੰਕ ਲਾਹ ਕੇ ਬਰਨਾਲੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਹੈ । ਹੁਣ , ਲੋਕ ਸਭਾ ਚੋਣ ਮੌਕੇ ਮੈਂ , ਸੰਗਰੂਰ ਦੇ ਲੋਕਾਂ ਨਾਲ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਉਣ ਵਾਅਦਾ ਕੀਤਾ ਹੈ, ਇਸ ਸਬੰਧੀ, ਮੈਂ ਪ੍ਰਧਾਨਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਵੀ ਕਰ ਲਈ ਹੈ। ਜਿੰਨਾਂ ਭਰੋਸਾ, ਦਿੱਤਾ ਹੈ ਕਿ ਉਹ ਛੇਤੀ ਹੀ ਇਸ ਵਾਅਦੇ ਨੂੰ ਪੂਰਾ ਕਰਵਾ ਦੇਣਗੇ।
ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਦੀਆਂ ਸਕੀਮਾਂ ਦਾ ਲਾਭ ਲੈਣ ਅਤੇ ਲੋਕ ਸਭਾ ਹਲਕਾ ਸੰਗਰੂਰ ਦੀ ਨੁਹਾਰ ਬਦਲਣ ਲਈ ਸੰਗਰੂਰ ਦੇ ਸੂਝਵਾਨ ਵੋਟਰ ਆਉਣ ਵਾਲੀ 23 ਫਰਵਰੀ ਨੂੰ ‘ ਕਮਲ ਦੇ ਫੁੱਲ’ ਦਾ ਬਟਨ ਦਬਾ ਕੇ ਮੈਨੂੰ ਸੰਗਰੂਰ ਦੀ ਆਵਾਜ਼ ਬਣਨ ਦਾ ਮੌਕਾ ਦਿਉ । ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਧੀਰਜ ਕੁਮਾਰ ਦੱਧਾਹੂਰ , ਭਾਜਪਾ ਯੂਥ ਵਿੰਗ ਦੇ ਸੂਬਾਈ ਆਗੂ ਨੀਰਜ਼ ਜਿੰਦਲ , ਮਾਰਕੀਟ ਕਮੇਟੀ ਬਰਨਾਲਾ ਦੇ ਸਾਬਕਾ ਚੇਅਰਮੈਨ ਅਸ਼ੋਕ ਮਿੱਤਲ, ਧਨੌਲਾ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜੀਵਨ ਕੁਮਾਰ ਬਾਂਸਲ, ਜਗਮੇਲ ਸਿੰਘ ਜੱਗਾ ਮਾਨ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ ਆਦਿ ਆਗੂ ਹਾਜ਼ਿਰ ਸਨ।