ਨਜਾਇਜ ਕਬਜਿਆਂ ਤੇ ਸਰਕਾਰ ਦੀ ਸਖਤੀ , 5 ਸਾਲ ਬਾਅਦ ਹੋਇਆ ਵਾਰੰਟ ਕਬਜ਼ੇ ਤੇ ਅਮਲ

Advertisement
Spread information

ਪਿੰਡ ਮੂੰਮ ਦੀ 37 ਕਨਾਲ 8 ਮਰਲੇ ਜ਼ਮੀਨ ਤੋਂ 50 ਸਾਲ ਪੁਰਾਣਾ ਕਬਜ਼ਾ : ਹਰੀਸ਼ ਨਈਅਰ

ਜ਼ਿਲ੍ਹੇ ’ਚ ਪੰਚਾਇਤੀ ਵਿਭਾਗ ਦੀ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਨੂੰ ਵੱਡਾ ਹੁੰਗਾਰਾ


ਹਰਿੰਦਰ ਨਿੱਕਾ , ਮਹਿਲ ਕਲਾਂ , 10 ਮਈ 2022 
       ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਛੁਡਾਉਣ ਦੀ ਵਿੱਢੀ ਮੁਹਿੰਮ ਨੂੰ ਜ਼ਿਲ੍ਹੇ ‘ਚ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਦੇ ਹੁਕਮਾਂ ਤਹਿਤ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਮੂੰਮ ਦੀ 37 ਕਨਾਲ 8 ਮਰਲੇ ਵਾਹੀਯੋਗ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਾਇਆ ਗਿਆ।
      ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਹਰੀਸ਼ ਨਈਅਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਬਰਨਾਲਾ ’ਚ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਵਿੱਢੀ ਗਈ ਹੈ। ਜ਼ਿਲੇ ਦੇ ਪਿੰਡ ਮੂੰਮ ’ਚ ਇਕ ਪਰਿਵਾਰ ਵੱਲੋਂ ਕਰੀਬ ਪੰਜ ਦਹਾਕਿਆਂ ਤੋਂ 37 ਕਨਾਲ 8 ਮਰਲੇ ਵਾਹੀਯੋਗ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਸੀ।ਜਿਸ ਸਬੰਧੀ ਪਿਛਲੇ ਹਫਤੇ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਰੂਪ ਸਿੰਘ ਦੀ ਅਗਵਾਈ ’ਚ ਉਨਾਂ ਵੱਲੋਂ ਟੀਮ ਭੇਜੀ ਗਈ ਸੀ ਤਾਂ ਜੋ ਸਬੰਧਤ ਪਰਿਵਾਰ ਨਾਲ ਸਿੱਧਾ ਰਾਬਤਾ ਬਣਾਇਆ ਜਾ ਸਕੇ। ਇਸ ਮਗਰੋਂ ਅੱਜ ਗ੍ਰਾਮ ਪੰਚਾਇਤ ਮੂੰਮ ਵੱਲੋਂ ਸਬੰਧਤ ਜ਼ਮੀਨ ’ਤੇ ਕਬਜ਼ਾ ਲਿਆ ਜਾਣਾ ਸੀ। ਇਸ ਤੋਂ ਪਹਿਲਾਂ ਹੀ ਤੇਜਿੰਦਰ ਸਿੰਘ ਵਾਸੀ ਮੂੰਮ ਵੱਲੋਂ ਪ੍ਰਸ਼ਾਸਨ ਨੂੰ ਸਹਿਯੋਗ ਦਿੰਦੇ ਹੋਏ ਪੰਚਾਇਤੀ ਵਿਭਾਗ ਨਾਲ ਸੰਪਰਕ ਕੀਤਾ ਗਿਆ ਅਤੇ ਅੱਜ ਉਨਾਂ ਨੂੰ ਘੋਸ਼ਣਾ ਪੱਤਰ ਸੌਂਪ ਕੇ ਜ਼ਮੀਨ ਦਾ ਕਬਜ਼ਾ ਛੱਡ ਦਿੱਤਾ ਗਿਆ ਹੈੇੇ।
         ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਪਰਮਵੀਰ ਸਿੰਘ ਨੇ ਆਖਿਆ ਕਿ ਜ਼ਿਲੇ ਵਿੱਚ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਜਾਰੀ ਹੈ ਅਤੇ ਆਉਦੇ ਦਿਨੀਂ ਹੋਰ ਵੀ ਕਬਜ਼ੇ ਛੁਡਾਏ ਜਾਣਗੇ। ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਰੂਪ ਸਿੰਘ ਨੇ ਕਾਬਜ਼ਕਾਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਹੀ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੱਡ ਦੇਣ, ਅਜਿਹਾ ਨਾ ਕਰਨ ’ਤੇ ਨੇਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
         ਜ਼ਿਕਰਯੋਗ ਹੈ ਕਿ ਡੀਡੀਪੀਓ ਕਮ ਬਾਅਖਤਿਆਰ ਕੁਲੈਕਟਰ ਬਰਨਾਲਾ ਦੀ ਅਦਾਲਤ ਨੇ ਪੰਜਾਬ ਵਿਲੇਜ ਕਾਮਨ ਲੈਂਡਜ਼ ਐਕਟ 1961 ਦੀ ਧਾਰਾ 7 ਤਹਿਤ ਸਬੰਧਤ ਜ਼ਮੀਨ ਨੂੰ ਛੁਡਾਉਣ ਦਾ ਫੈਸਲਾ ਸੁਣਾਇਆ ਗਿਆ ਸੀ ਤੇ 21.12.2017 ਨੂੰ ਵਰੰਟ ਕਬਜ਼ਾ ਜਾਰੀ ਕੀਤਾ ਗਿਆ ਸੀ, ਜਿਸ ਮਗਰੋਂ ਅੱਜ ਗ੍ਰਾਮ ਪੰਚਾਇਤ ਮੂੰਮ ਵੱਲੋਂ ਕਬਜ਼ਾ ਲਿਆ ਜਾਣਾ ਸੀ।
       ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਿਤ ਬੈਂਬੀ, ਐਸਡੀਐਮ ਸਿਮਰਪ੍ਰੀਤ ਕੌਰ, ਬੀਡੀਪੀਓ ਜਗਤਾਰ ਸਿੰਘ, ਪੀਓ ਗੁਰਮੇਲ ਸਿੰਘ, ਸਮਤੀ ਪਟਵਾਰੀ ਗੁਰਪ੍ਰੀਤ ਸਿੰਘ, ਪੰਚਾਇਤ ਸਕੱਤਰ ਗੁਰਦੀਪ ਸਿੰਘ ਤੇ ਗ੍ਰਾਮ ਪੰਚਾਇਤ ਮੂੰਮ ਹਾਜ਼ਰ ਸੀ।  
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੇਜਿੰਦਰ ਸਿੰਘ ਦਾ ਸਨਮਾਨ
      ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤੀ ਵਿਭਾਗ ਦੀ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ’ਚ ਸਹਿਯੋਗ ਦੇਣ ’ਤੇ ਪ੍ਰਸ਼ਾਸਨ ਵੱਲੋਂ ਤੇਜਿੰਦਰ ਸਿੰਘ ਵਾਸੀ ਮੂੰਮ ਦਾ ਸਨਮਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਬਾਕੀ ਕਾਬਜ਼ਕਾਰ ਵੀ ਤੇਜਿੰਦਰ ਸਿੰਘ ਵਾਂਗ ਅੱਗੇ ਆਉਣ ਅਤੇ ਆਪਣੀ ਸਹਿਮਤੀ ਨਾਲ ਨਾਜਾਇਜ਼ ਕਬਜ਼ੇ ਛੱਡ ਦੇਣ। ਇਸ ਮੌਕੇ ਤੇਜਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਆਪਣੀ ਸਹਿਮਤੀ ਨਾਲ ਜ਼ਮੀਨ ਤੋਂ ਕਬਜ਼ਾ ਛੱਡ ਦਿੱਤਾ ਹੈ ਤੇ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪਾਬੰਦ ਹੋਣਗੇ।  

Advertisement
Advertisement
Advertisement
Advertisement
Advertisement
error: Content is protected !!