ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਬਿਜਾਈ ਵੱਲ ਕੀਤਾ ਰੁਖ 

Advertisement
Spread information
 ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਕੀਤਾ ਖੇਤਾਂ ਦਾ ਦੌਰਾ
ਸੋਨੀ ਪਨੇਸਰ  ਬਰਨਾਲਾ 29 ਅਪਰੈਲ 2020
ਕਰੋਨਾ ਦੀ ਮਹਾਮਾਰੀ ਕਾਰਨ ਮਜ਼ਦੂਰਾਂ ਦੀ ਘਾਟ ਕਰ ਕੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਅਤੇ ਝੋਨਾ ਛੱਡ ਕੇ ਨਰਮਾ ਬੀਜਣ ਵੱਖ ਰੁਖ ਕੀਤਾ ਹੈ। ਇਹ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇੇ ਕਿਸਾਨਾਂ ਦੇ ਖੇਤਾਂ ਦੇ ਦੌਰੇ ਦੌਰਾਨ ਕੀਤਾ।
               ਮੁੱਖ ਖੇਤੀਬਾੜੀ ਅਫਸਰ ਨੇ ਧੌਲਾ ਦੇ ਕਿਸਾਨ ਗੁਰਨੈਬ ਸਿੰਘ ਦੇ ਖੇਤ ਦਾ ਦੌਰਾ ਕੀਤਾ, ਜਿਸ ਨੇ 12 ਏਕੜ ਜ਼ਮੀਨ ਮਾਲੀਅਨ ਆਯੁਰਵੈਦਿਕ ਅਤੇ ਐਗਰੋ ਖੋਜ ਲਿਮਿਟਡ ਨੂੰ ਖੇਤੀ ਕਰਨ ਲਈ ਦਿੱਤੀ ਹੈ, ਜਿਸ ਵਿੱਚ ਨਰਮੇ ਦੀ ਫਸਲ ਦੀ ਬਿਜਾਈ ਕੀਤੀ ਗਈ ਹੈ। ਇਹ ਜ਼ਮੀਨ ਕੁਝ ਰੇਤਲੀ ਹੈ ਅਤੇ ਕੁਝ ਦਰਮਿਆਨੀ ਹੈ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਵਿਚ ਆਰਸੀਐੈਚ 773 ਅਤੇ ਆਰਸੀਐਚ 776 ਅਤੇ ਐਮਐਚ 5302 ਦੀ ਬਿਜਾਈ ਕੀਤੀ ਗਈ ਹੈ।
                           ਉਨ੍ਹਾਂ ਦੱਸਿਆ ਕਿ ਇਸ ਸਮੇਂ ਫਸਲ ਦੀ ਹਾਲਤ ਬਹੁਤ ਵਧੀਆ ਹੈ ਅਤੇ ਇਸ ਕਿਸਾਨ ਦੇ ਨਾਲ ਨਾਲ ਹੋਰ ਕਿਸਾਨਾਂ ਨੇ ਵੀ ਨਰਮੇ ਦੀ ਬਿਜਾਈ ਕੀਤੀ ਹੈ। ਡਾ. ਬਲਦੇਵ ਸਿੰਘ ਨੇ ਕਿਹਾ ਕਿ ਨਰਮਾ/ਕਪਾਹ  ਦੀਆਂ ਛਿੱਟੀਆਂ  ਨਰਮਾ ਬੀਜਣ ਤੋਂ ਪਹਿਲਾਂ ਜ਼ਰੂਰ ਖੇਤਾਂ ਵਿੱਚੋ ਚੁੱਕ ਲੈਣੀਆਂ ਚਾਹੀਦੀਆਂ ਹਨ, ਕਿਉਂੁਕਿ ਇਨ੍ਹਾਂ ਵਿੱਚ ਗੁਲਾਬੀ ਸੁੰਡੀ ਦੇ ਪਤੰਗੇ ਨਿਕਲ ਕੇ ਬੀਜੇ ਹੋਏ ਨਰਮੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਨਰਮੇ/ਕਪਾਹ ਦੀਆਂ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮਾਂ ਦੇ ਬੀਜ ਹੀ ਖਰੀਦਣੇ ਚਾਹੀਦੇ ਹਨ ਅਤੇ ਬੀਜ ਖਰੀਦਣ ਸਮੇਂ ਇਨ੍ਹਾਂ ਦਾ ਪੱਕਾ ਬਿੱਲ ਜ਼ਰੂਰ ਲੈਣਾ ਚਾਹੀਦਾ ਹੈ।
                ਉੁਨ੍ਹਾਂ ਆਖਿਆ ਕਿ ਕਿਸਾਨ ਇਸ ਗੱਲ ਦਾ ਧਿਆਨ ਰੱਖਣ ਕਿ ਕਿਸੇ ਵੀ ਬਾਹਰਲੇ ਸੂਬੇ ਤੋਂ ਬੀਜ ਨਾ ਖਰੀਦਣ, ਕਿਉਂੁਕਿ ਕਈ ਅਸੀਂ ਸਸਤਾ ਬੀਜ ਖਰੀਦਣ ਦੀ ਆੜ ਵਿੱਚ ਨਕਲੀ ਬੀਜ ਖਰੀਦ ਕੇ ਅਸੀਂ ਆਪਣਾ ਨੁਕਸਾਨ ਕਰਵਾ ਬੈਠਦੇ ਹਾਂ। ਡਾ. ਬਲਦੇਵ ਸਿੰਘ ਨੇ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਨਰਮੇ ਦੀ ਬਿਜਾਈ ਕਰਨ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਿਸਾਨ ਜਗਮੇਲ ਸਿੰਘ, ਮਿੱਠੂ ਸਿੰਘ, ਗੁਰਨੈਬ ਸਿੰਘ ਤੇ ਬਲਜੀਤ ਸਿੰਘ ਹਾਜ਼ਰ ਸਨ।  
Advertisement
Advertisement
Advertisement
Advertisement
Advertisement
error: Content is protected !!