ਜ਼ਿਲ੍ਹਾ ਚੋਣ ਅਫ਼ਸਰ ਦੀ ਹਾਜ਼ਰੀ ‘ਚ ਕਾਉਂਟਿੰਗ ਸਟਾਫ਼ ਦੀ ਪਹਿਲੀ ਰੈਂਡਮਾਈਜ਼ੇਸ਼ਨ

Advertisement
Spread information

ਜ਼ਿਲ੍ਹਾ ਚੋਣ ਅਫ਼ਸਰ ਦੀ ਹਾਜ਼ਰੀ ‘ਚ ਕਾਉਂਟਿੰਗ ਸਟਾਫ਼ ਦੀ ਪਹਿਲੀ ਰੈਂਡਮਾਈਜ਼ੇਸ਼ਨ


ਦਵਿੰਦਰ ਡੀ.ਕੇ,ਲੁਧਿਆਣਾ, 23 ਫਰਵਰੀ 2022

ਪ੍ਰਸ਼ਾਸਨ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਨ.ਆਈ.ਸੀ. ਦਫ਼ਤਰ ਵਿਖੇ ਕਾਊਂਟਿੰਗ ਸਟਾਫ ਦੀ ਪਹਿਲੀ ਰੈਂਡਾਮਾਈਜੇਸ਼ਨ ਕੀਤੀ ਗਈ ਅਤੇ ਡਿਊਟੀ ਆਰਡਰ ਪ੍ਰਿੰਟ ਕੀਤੇ ਗਏ। ਇਸ ਕਾਉਂਟਿੰਗ ਸਟਾਫ ਦੀ ਪਹਿਲੀ ਰਿਹਰਸਲ 03 ਮਾਰਚ ਸਵੇਰੇ 10 ਵਜੇ ਅਤੇ ਦੂਜੀ 09 ਮਾਰਚ, 2022 ਨੂੰ ਸਵੇਰੇ 09 ਵਜੇ ਕਰਵਾਈ ਜਾਵੇਗੀ।

Advertisement

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੀ ਹਾਜ਼ਰੀ ਵਿੱਚ ਵਿਧਾਨ ਸਭਾ ਚੋਣਾਂ ਲਈ ਕਾਉਂਟਿੰਗ ਸਟਾਫ਼ ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ। ਇਸ ਮੌਕੇ ਉਨ੍ਹਾ ਦੇ ਨਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਚਾਬਾ, ਚੋਣ ਤਹਿਸੀਲਦਾਰ ਸ੍ਰੀਮਤੀ ਅੰਜੂ ਬਾਲਾ ਤੇ ਹੋਰ ਸਟਾਫ ਵੀ ਮੌਜੂਦ ਸੀ।
 
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਕਾਉਂਟਿੰਗ ਸਟਾਫ ਦੀ ਪਹਿਲੀ ਰਿਹਰਸਲ 03 ਮਾਰਚ, 2022 ਨੂੰ ਸਵੇਰੇ 10 ਵਜੇ ਅਤੇ ਦੂਜੀ 09 ਮਾਰਚ, 2022 ਨੂੰ ਸਵੇਰੇ 09 ਵਜੇ ਕਰਵਾਈ ਜਾਵੇਗੀ। ਰੈਂਡਮਾਈਜੇਸ਼ਨ ਦਾ ਮੰਤਵ 10 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਸਟਾਫ਼ ਦੀਆਂ ਡਿਊਟੀਆਂ ਲਗਾਉਣਾ ਹੈ। ਇਹ ਰੈਂਡਮਾਈਜ਼ੇਸ਼ਨ ਜ਼ਿਲ੍ਹੇ ‘ਚ ਕਾਉਂਟਿੰਗ ਪਾਰਟੀਆਂ ਦੀ ਤਾਇਨਾਤੀ ਲਈ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੁਧਿਆਣਾ ਵਿੱਚ ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!