ਕੋਵਿਡ-19 ਨਾਲ ਸੰਬੰਧਿਤ ਪ੍ਰਮਾਣਿਕ ਜਾਣਕਾਰੀ ਅਤੇ ਅਧਿਕਾਰਤ ਸਰੋਤਾਂ ਦਾ ਵੇਰਵਾ ਪ੍ਰਾਪਤ ਕਰਨ ਲਈ https://cupcovid19.info ‘ਤੇ ਜਾਉ
ਅਸ਼ੋਕ ਵਰਮਾ ਬਠਿੰਡਾ 25 ਅਪ੍ਰੈਲ 2020
ਦੁਨੀਆ ਭਰ ਦੇ ਲੋਕਾਂ ਨੂੰ ਪ੍ਰਮਾਣਿਕ ਜਾਣਕਾਰੀ ਨਾਲ ਨੋਵਲ ਕੋਰੋਨਾ ਵਾਇਰਸ ਵਿਰੁੱਧ ਲੜਨ ਲਈ ਸਮਰਥ ਬਣਾਉਣ ਲਈ, ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ 25 ਅਪ੍ਰੈਲ 2020 ਨੂੰ ਸੀਯੂਪੀਬੀ ਸਿਟੀ ਕੈਂਪਸ ਵਿਖੇ ਭਾਰਤ ਦਾ ਆਪਣਾ ਕੋਵਿਡ-19 ਜਾਣਕਾਰੀ ਪੋਰਟਲ ਲਾਂਚ ਕੀਤਾ ਹੈ। ਜਿਸ ਵਿੱਚ ਕੋਰੋਨਾ ਵਾਇਰਸ ਦੀ ਸੰਬੰਧਿਤ ਹਵਾਲੇ, ਦਿਸ਼ਾ ਨਿਰਦੇਸ਼, ਅਤੇ ਖੋਜ ਬਾਰੇ ਜ਼ਿਆਦਾਤਰ ਪ੍ਰਮਾਣਿਕ ਜਾਣਕਾਰੀ ਅਤੇ ਸਰੋਤ ਉਪਲਬਧ ਹਨ। ਸੀਯੂਪੀਬੀ ਨੇ ਮਾਨਯੋਗ ਵਾਈਸ ਚਾਂਸਲਰ ਪ੍ਰੋਫੈਸਰ ਆਰ.ਕੇ.ਕੋਹਲੀ ਦੀ ਅਗਵਾਈ ਹੇਠ, ਦੁਨੀਆਂ ਭਰ ਦੇ ਇੰਟਰਨੈਟ ਉਪਭੋਗਤਾਵਾਂ ਲਈ ਕੋਵਿਡ 19 ਸੰਬੰਧੀ ਜਾਣਕਾਰੀ ਵਿਲੱਖਣ ਪੋਰਟਲ ਵਿਕਸਤ ਕਰਨ ਦੀ ਪਹਿਲ ਕੀਤੀ ਹੈ। ਜਿਥੇ ਸਾਰੀਆਂ ਮਹੱਤਵਪੂਰਣ ਜਾਣਕਾਰੀਆਂ ਅਤੇ ਅਧਿਕਾਰਤ ਲਿੰਕ ਇਕ ਮੰਚ ‘ਤੇ ਪ੍ਰਦਾਨ ਕੀਤੇ ਗਏ ਹਨ। ਇਹ ਪੋਰਟਲ ਵਿਗਿਆਨੀ, ਮੈਡੀਕਲ ਪ੍ਰੈਕਟੀਸ਼ਨਰ, ਪ੍ਰਸ਼ਾਸਕ, ਮੀਡੀਆ ਸ਼ਖਸੀਅਤਾਂ, ਨੌਕਰਸ਼ਾਹਾਂ, ਅਤੇ ਡਿਪਲੋਮੈਟਾਂ ਨੂੰ ਵਿਸ਼ੇਸ਼ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰੇਗਾ। ਸੀਯੂਪੀਬੀ ਕੋਵਿਡ -19 ਜਾਣਕਾਰੀ ਪੋਰਟਲ ਦੇ ਉਦਘਾਟਨ ਸਮਾਰੋਹ ਵਿਚ ਪ੍ਰੋ: ਵੀ.ਕੇ. ਗਰਗ, ਡੀਨ ਵਿਦਿਆਰਥੀ ਭਲਾਈ, ਪ੍ਰੋ: ਐਸ.ਕੇ. ਬਾਵਾ, ਪ੍ਰੋਫੈਸਰ ਤਰੁਣ ਅਰੋੜਾ, ਪ੍ਰੋ ਅਮਨਦੀਪ ਕੌਰ, ਡਾ ਭੁਪਿੰਦਰ ਸਿੰਘ, ਡਾ ਅਮਨਦੀਪ ਬਰਾੜ, ਡਾ ਰੁਬਲ ਕਨੋਜੀਆ, ਸ੍ਰੀ ਨਿਵੇਦਣ ਸਲਵਾਨ (ਸਹਾਇਕ ਰਜਿਸਟਰਾਰ), ਸ੍ਰੀ ਉਮੇਸ਼ ਕੁਮਾਰ, (ਸੁਰੱਖਿਆ ਅਫਸਰ), ਸ੍ਰੀ ਰੋਬਿਨ ਜਿੰਦਲ (ਲੋਕ ਸੰਪਰਕ ਅਧਿਕਾਰੀ), ਸ੍ਰੀਮਤੀ ਅਨੁਪਮ ਸ਼ਰਮਾ ਅਤੇ ਹੋਰ ਸੀਯੂਪੀਬੀ ਕਰਮਚਾਰੀਆਂ ਨੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕਾਇਮ ਰੱਖਦੇ ਹੋਏ ਭਾਗ ਲਿਆ। ਇਸ ਮੌਕੇ ਤੇ ਵਾਈਸ ਚਾਂਸਲਰ ਪ੍ਰੋਫੈਸਰ ਆਰ.ਕੇ. ਕੋਹਲੀ ਨੇ ਕਿਹਾ, ਕਿ ਕੋਵਿਦ-19 ਇਸ ਸੰਕਟ ਦੌਰਾਨ, ਲੋਕ ਨਾ ਸਿਰਫ ਇਸ ਮਹਾਂਮਾਰੀ ਨਾਲ ਲੜਨ ਲਈ ਸੰਘਰਸ਼ ਕਰ ਰਹੇ ਹਨ, ਬਲਕਿ ਇੰਟਰਨੈਟ ਤੇ ਉਪਲਬਧ ਕੋਵਿਦ-19 ਸੰਬੰਧੀ ਅਣ-ਪ੍ਰਮਾਣਿਤ ਜਾਣਕਾਰੀ ਦੀ ਕਾਫ਼ੀ ਮਾਤਰਾ ਕਾਰਨ ਕੋਵਿਦ ਇਨਫੋਡੈਮਿਕ ਨਾਲ ਵੀ ਲੜ ਰਹੇ ਹਨ। ਇਹ ਪੋਰਟਲ ਖੋਜਕਰਤਾਵਾਂ, ਵਿਦਿਆਰਥੀਆਂ, ਅਤੇ ਆਮ ਆਦਮੀ ਦੀ ਸਹੂਲਤ ਲਈ ਵਿਸ਼ਾਲ ਅਤੇ ਖਿੰਡੀ ਹੋਏ ਜਾਣਕਾਰੀ ਨੂੰ ਇਕੋ ਪਲੇਟਫਾਰਮ ਤੇ ਸੰਗ੍ਰਹਿਤ ਕਰਨ ਦੀ ਕੋਸ਼ਿਸ਼ ਹੈ। ਉਹਨਾਂ ਅੱਗੇ ਕਿਹਾ ਕਿ, ਇਹ ਪੋਰਟਲ ਕੋਵਿਦ-19 ਸੰਬੰਧੀ ਖੋਜ ਫੰਡਾਂ, ਖੋਜ ਪ੍ਰਕਾਸ਼ਨਾਂ, ਗਲੋਬਲ ਅਪਡੇਟਾਂ, ਸਰਕਾਰੀ ਘੋਸ਼ਣਾਵਾਂ, ਅਤੇ ਕੋਵਿਡ 19 ਨੂੰ ਹਰਾਉਣ ਦੀਆਂ ਰਣਨੀਤੀਆਂ ਦੀ ਪੜਚੋਲ ਕਰਨ ਲਈ ਇਕ ਗੇਟਵੇ ਵਜੋਂ ਕੰਮ ਕਰੇਗਾ। ਉੰਨ੍ਹਾਂਨੇ ਕਿਹਾ, ਇਹ ਪੋਰਟਲ ਸਾਡੇ ਸਾਰਿਆਂ ਨੂੰ ਇੱਕ ਦੂਜੇ ਨਾਲ ਸਹਿਯੋਗ ਕਰਨ ਵਿੱਚ ਅਤੇ ਦੁਨੀਆਂ ਨੂੰ ਕੋਵਿਦ-19 ਵਿਰੁੱਧ ਲੜਾਈ ਜਿੱਤਣ ਨੂੰ ਸਹਾਇਤਾ ਕਰੇਗਾ। ਉਨ੍ਹਾਂ ਇਹ ਵੀ ਦੱਸਿਆ ਕਿ, ਸਾਡੀ ਯੂਨੀਵਰਸਿਟੀ ਇਸ ਕੋਵਿਦ ਜਾਣਕਾਰੀ ਪੋਰਟਲ ਦੀ ਵਰਤੋਂ ਦਾ ਕੋਵਿਦ ਸੰਬੰਧੀ ਨਕਲੀ ਖ਼ਬਰਾਂ ਦੇ ਫੈਲਣ ਨੂੰ ਰੋਕਣ ਲਈ ਇੱਕ ਸਾਧਨ ਦੇ ਤੌਰ ਤੇ ਕਰਨ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜੇਗੀ। ਵਾਈਸ ਚਾਂਸਲਰ ਪ੍ਰੋਫੈਸਰ ਆਰ.ਕੇ. ਕੋਹਲੀ ਨੇ ਦੱਸਿਆ, ਕਿ ਇਹ ਪੋਰਟਲ ਵਿਗਿਆਨਿਕਾਂ ਨੂੰ ਕੋਰੋਨਾ ਵਾਇਰਸ ਤੇ ਖੋਜ ਲਈ ਆਪਸ ਵਿੱਚ ਸਹਿਯੋਗ ਕਰਨ ਲਈ ਉਤਸ਼ਾਹਿਤ ਕਰੇਗਾ, ਅਤੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪ੍ਰਮਾਣਿਕ ਜਾਣਕਾਰੀ ਸਰੋਤਾਂ ਤੋਂ ਤਾਜ਼ਾ ਸਿਹਤ ਅਪਡੇਟਸ ਨਾਲ ਅਪਡੇਟ ਰਹਿਣ ਵਿਚ ਸਹਾਇਤਾ ਕਰੇਗਾ। ਉਂਣਾਨੇ ਦੱਸਿਆ ਕਿ ਇਸ ਪੋਰਟਲ ਐਮਐਚਆਰਡੀ ਦੁਆਰਾ ਮੰਜੂਰ ਕੀਤੀ ਗਈ ਈ-ਲਰਨਿੰਗ ਸਮੱਗਰੀ ਪ੍ਰਦਾਨ ਕਰਕੇ ਵਿਦਿਆਰਥੀਆਂ ਦੀ ਸਹਾਇਤਾ ਕਰੇਗਾ। ਇਸ ਤੋਂ ਇਲਾਵਾ, ਸੀਯੂਪੀਬੀ ਕੋਵਿਡ -19 ਜਾਣਕਾਰੀ ਪੋਰਟਲ ਮੀਡੀਆ ਚੈਨਲਾਂ ਨੂੰ ਵੀ ਤੱਥਾਂ ਦੀ ਪੁਸ਼ਟੀ ਕਰਕੇ ਪ੍ਰਮਾਣਿਕ ਅਤੇ ਸਹੀ ਜਾਣਕਾਰੀ ਦੀ ਰਿਪੋਰਟ ਕਰਨ ਵਿਚ ਸਹਾਇਤਾ ਕਰੇਗਾ। ਇਸ ਲਈ, ਇਹ ਪੋਰਟਲ ਅਜਿਹੀਆਂ ਮਹੱਤਵਪੂਰਣ ਜਾਣਕਾਰੀ ਨੂੰ ਮਾਹਿਰਾਂ ਤਕ ਪਹੁੰਚਾਉਣ ਵਿੱਚ ਨਾ ਸਿਰਫ ਪਲੇਟਫਾਰਮ ਵਜੋਂ ਕੰਮ ਕਰੇਗਾ. ਬਲਕਿ ਆਮ ਲੋਕਾਂ ਨੂੰ ਵੀ ਕੋਵਿਦ ਸੰਬੰਧੀ ਜਰੂਰੀ ਪ੍ਰਮਾਣਿਤ ਜਾਣਕਾਰੀ ਪ੍ਰਦਾਨ ਕਰੇਗਾ। ਇਸ ਪੋਰਟਲ ਦੇ ਨਾਲ, ਹੁਣ ਅਸੀਂ ਭਰੋਸੇਯੋਗਤਾ ਅਤੇ ਵੈਧਤਾ ‘ਤੇ ਸ਼ੱਕ ਕੀਤੇ ਬਿਨਾਂ ਕੋਵਿਦ-19 ਨਾਲ ਸਬੰਧਤ ਜਾਣਕਾਰੀ ਦੇ ਸਾਰੇ ਪ੍ਰਮਾਣਿਕ ਅਤੇ ਪ੍ਰਮਾਣਿਤ ਸਰੋਤਾਂ ਤੱਕ ਪਹੁੰਚ ਕਰ ਸਕਦੇ ਹਾਂ। ਉਂਣਾਨੇ ਕਿਹਾ, ਕਿ ਸੀਯੂਪੀਬੀ ਨੇ ਵਿਸ਼ਵ ਨੂੰ ਕੋਵਿਡ -19 ਨਾਲ ਲੜਨ ਲਈ ਸ਼ਕਤੀ ਦੇਣ ਲਈ ਇਹ ਪਹਿਲ ਕੀਤੀ ਹੈ , ਕਿਉਂਕਿ ਸਾਡਾ ਮੰਨਣਾ ਹੈ ਕਿ ਦੁਨੀਆ ਇੱਕ ਪਰਿਵਾਰ ਹੈ (ਵਾਸੂਧੈਵ ਕੁਟੰਬਕਮ)। ਸੀਯੂਪੀਬੀ ਕੋਵਿਡ -19 ਜਾਣਕਾਰੀ ਪੋਰਟਲ ਵਿੱਚ ਗਲੋਬਲ ਕੋਵਿਦ-19 ਅਪਡੇਟਸ, ਇੰਡੀਆ ਕੋਵੀਡ -19 ਡੈਸ਼ਬੋਰਡ, ਸਿਹਤ ਸੰਬੰਧੀ ਦਿਸ਼ਾ ਨਿਰਦੇਸ਼ (ਵਿਸ਼ਵ ਸਿਹਤ ਸੰਗਠਨ, ਸੀਡੀਸੀ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਜੀਓਆਈ ਦੁਆਰਾ ਜਾਰੀ ਕੀਤੇ) ਤੋਂ ਅਲਾਵਾ ਐਮਐਚਆਰਡੀ ਦੁਆਰਾ ਮੰਜੂਰ ਕੀਤੀ ਗਈ ਈ-ਲਰਨਿੰਗ ਕੋਰਸ ਸਮਗਰੀ, ਪਹਿਲਕਦਮੀਆਂ, ਕੋਵਿਡ -19 ਰਿਸਰਚ ਫੰਡਿੰਗ (ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੁਆਰਾ), ਪ੍ਰਧਾਨ ਮੰਤਰੀ ਕੇਅਰਜ਼ ਫੰਡ ਦਾ ਵੇਰਵਾ, ਅਰੋਗਿਆ ਸੇਤੂ ਐਪ, ਅਤੇ ਕੋਵਿਡ-19 ਨਾਲ ਸੰਬੰਧਿਤ ਪ੍ਰਮਾਣਿਕ ਜਾਣਕਾਰੀ ਅਤੇ ਅਧਿਕਾਰਤ ਸਰੋਤਾਂ ਦਾ ਵੇਰਵਾ ਹੈ, ਜੋ https://cupcovid19.info ‘ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।