ਪੱਤਰਕਾਰਾਂ ਦੇ ਪੱਖ ਚ, ਉੱਤਰਿਆ ਆਪ ਦਾ ਮੀਡੀਆ ਇੰਚਾਰਜ ਸੰਦੀਪ ਬੰਧੂ , ਕਿਹਾ ਕੈਪਟਨ ਸਰਕਾਰ ਨੂੰ ਨਹੀਂ ,ਪੱਤਰਕਾਰ ਦੀ ਸੁਰੱਖਿਆ ਦਾ ਕੋਈ ਫਿਕਰ

Advertisement
Spread information

ਪੱਤਰਕਾਰਾਂ ਨੂੰ ਦਿਉ ਐਨ-95 ਮਾਸਕ,ਸੈਨੀਟਾਈਜ਼ਰ, ਪੀ.ਪੀ.ਈ. ਕਿਟ, ਹੈਂਡ ਗਲਵਸ ,ਹਰਿਆਣਾ ਸਰਕਾਰ ਦੀ ਤਰਜ਼ ਤੇ ਕਰਵਾਉ 20 ਲੱਖ ਰੁਪਏ ਦਾ ਬੀਮਾ

ਰਾਜੇਸ਼ ਗੌਤਮ ਪਟਿਆਲਾ 25 ਅਪ੍ਰੈਲ 2020

                    ਜਿਲ੍ਹੇ ਅੰਦਰ ਸਾਰਾ ਪੱਤਰਕਾਰ ਭਾਈਚਾਰਾ ਇਸ ਵੇਲੇ ਕਰੋਨਾ ਮਹਾਮਾਰੀ ਦੇ ਚਲਦੇ ਹੋਏ ਦਿਨ ਰਾਤ ਆਪਣੀ ਜਾਨ ਤਲੀ ਤੇ ਰੱਖ ਕੇ ਆਪਣਾ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਪ੍ਰਵਾਹ ਨਾ ਕਰਦੇ ਹੋਏ ਗਰਾਊਂਡ ਲੈਵਲ ਤੋਂ ਆਮ ਲੋਕਾਂ ਨੂੰ ਘਰ ਬੈਠੇ ਹਰ ਖਬਰ ਦੀ ਜਾਣਕਾਰੀ ਪੂਰੇ ਪੱਖਾਂ ਨਾਲ ਸਮੇਂ ਸਿਰ ਉਪਲੱਬਧ ਕਰਵਾ ਰਿਹਾ ਹੈ। ਪਰ ਪੰਜਾਬ ਦੀ ਕੈਪਟਨ ਸਰਕਾਰ ਜਾਂ ਪਟਿਆਲਾ ਪ੍ਰਸ਼ਾਸਨ ਵਲੋਂ ਉਹਨਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਪ੍ਰੈਸ ਨੋਟ ਜਾਰੀ ਕਰਦਿਆਂ ਸੰਦੀਪ ਬੰਧੂ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਪਟਿਆਲਾ ਨੇ ਦੱਸਿਆ ਕਿ ਸਾਡਾ ਜਿਲ੍ਹਾ ਕਰੋਨਾ ਮਹਾਮਾਰੀ ਦੇ ਚਲਦਿਆਂ ਇਸ ਸਮੇਂ ਰੈਡ ਜੋਨ ਵਿੱਚ ਸ਼ਾਮਿਲ ਹੋ ਚੁੱਕਾ ਹੈ, ਇਸ ਔਖੀ ਘੜੀ ਵੇਲੇ ਜਿੱਥੇ ਡਾਕਟਰ, ਨਰਸਿੰਗ ਸਟਾਫ, ਪੁਲਿਸ ਕਰਮਚਾਰੀ, ਸਫਾਈ ਕਰਮਚਾਰੀ ਅਤੇ ਪ੍ਰਸ਼ਾਸਨਿਕ ਅਮਲਾ ਆਪਣੀ ਤਨਦੇਹੀ ਨਾਲ ਇਸ ਕਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦਾ ਸਾਹਮਣਾ ਕਰਦੇ ਹੋਏ ਸਮਾਜ ਦੀ ਸੇਵਾ ਕਰ ਰਹੇ ਹਨ, ਅਤੇ ਸਮਾਜ ਇਹਨਾਂ ਦੀਂ ਸੇਵਾਵਾਂ ਦੇ ਬਦਲੇ ਇਹਨਾਂ ਦੀ ਤਾਰੀਫ ਵੀ ਕਰ ਰਿਹਾ ਹੈ, ਅਤੇ ਸਰਕਾਰ ਵਲੋਂ ਇਹਨਾਂ ਨੂੰ ਇਸ ਬਿਮਾਰੀ ਨਾਲ ਲੜਾਈ ਕਰਨ ਲਈ ਹਰ ਸਹੂਲਤ ਵੀ ਦਿੱਤੀ ਜਾ ਰਹੀ ਹੈ।

Advertisement

                      ਸੰਦੀਪ ਬੰਧੂ ਨੇ ਕਿਹਾ ਕਿ ਜੇ ਇਸਦੇ ਉਲਟ ਦੂਜੇ ਪਾਸੇ ਗਲ ਕਰੀਏ ਤਾਂ ਸਮੇਂ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਵੀ ਇਸ ਭਿਆਨਕ ਬਿਮਾਰੀ ਦੇ ਚਲਦੇ ਦਿਨ ਰਾਤ ਗਰਾਊਂਡ ਲੈਵਲ ਤੇ ਕੰਮ ਕਰਕੇ ਪੱਤਰਕਾਰ ਭਾਈਚਾਰਾ ਵੀ ਆਪਣਾ ਪੂਰਾ ਯੋਗਦਾਨ ਪਾ ਰਿਹਾ ਹੈ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿੱਥੇ ਇਕ ਪਾਸੇ ਹਰਿਆਣਾ ਸਰਕਾਰ ਆਪਣੇ ਪੱਤਰਕਾਰਾਂ ਲਈ 10 ਲੱਖ ਦਾ ਬੀਮਾ ਕਰਵਾ ਕੇ ਦੇ ਰਹੀ ਹੈ, ਪਰ ਪੰਜਾਬ ਦੀ ਕੈਪਟਨ ਸਰਕਾਰ ਇਹਨਾਂ ਪੱਤਰਕਾਰ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਹੈ। ਖਾਸ ਤੌਰ ਤੇ ਪਟਿਆਲਾ ਜਿਲ੍ਹਾ ਦੇ ਵਿੱਚ ਪ੍ਰਸ਼ਾਸ਼ਨ ਵਲੋਂ ਕਿਸੇ ਵੀ ਪੱਤਰਕਾਰ ਨੂੰ ਮਾਸਕ, ਸੈਨੀਟਾਈਜ਼ਰ, ਹੈਂਡ ਗਲਵਸ, ਜਾਂ ਕੋਈ ਵੀ ਪੀ.ਪੀ.ਈ. ਕਿੱਟ ਉਪਲੱਬਧ ਨਹੀਂ ਕਰਵਾਈ ਗਈ। ਨਾ ਹੀ ਕਿਸੇ ਪੱਤਰਕਾਰ ਦਾ ਕੋਈ ਕਿਸੇ ਕਿਸਮ ਟੈਸਟ ਕੀਤਾ ਗਿਆ ਅਤੇ ਨਾ ਹੀ ਹੋਰ ਕਿਸੇ ਕਿਸਮ ਦੀ ਕੋਈ ਸਹੂਲਤ ਦਿੱਤੀ ਗਈ ਹੈ। ਜੋ ਕਿ ਬੜੇ ਸ਼ਰਮ ਦੀ ਗਲ ਹੈ। ਉਨਾਂ ਕਿਹਾ ਕਿ ਇਸ ਸੰਬੰਧ ਵਿੱਚ ਜਦੋਂ ਕੁਝ ਪੱਤਰਕਾਰਾਂ ਨੇ ਪਟਿਆਲਾ ਦੇ ਸਿਵਲ ਸਰਜਨ ਨਾਲ ਮਾਸਕ ਦੇਣ ਸੰਬੰਧੀ ਗਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਇਥੇ ਮਾਸਕ ਥੋੜੇ ਪੈ ਰਹੇ ਹਨ, ਤੁਹਾਨੂੰ ਕਿਥੋਂ ਦੇ ਦਈਏ।

                         ਸੰਦੀਪ ਬੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਹਿਬ ਤੋਂ ਮੰਗ ਕਰਦੀ ਹੈ, ਇਸ ਕਰੋਨਾ ਵਾਇਰਸ ਦੀ ਬਿਮਾਰੀ ਦਾ ਸਾਹਮਣਾ ਕਰਨ ਲਈ ਪੰਜਾਬ ਦੇ ਸਾਰੇ ਪੱਤਰਕਾਰ ਭਾਈਚਾਰੇ ਨੂੰ ਜੋ ਕਿ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਹਨ, ਜਲਦ ਤੋਂ ਜਲਦ ਐਨ-95 ਮਾਸਕ,ਸੈਨੀਟਾਈਜ਼ਰ, ਪੀ.ਪੀ.ਈ. ਕਿਟ, ਹੈਂਡ ਗਲਵਸ ਅਤੇ ਸਭ ਤੋਂ ਜਰੂਰੀ ਚੀਜ਼ ਹਰਿਆਣਾ ਸਰਕਾਰ ਦੀ ਤਰਜ਼ ਤੇ 20 ਲੱਖ ਰੁਪਏ ਦਾ ਬੀਮਾ ਤੁਰੰਤ ਕਰਵਾ ਕੇ ਦੇਣ। ਜਿਸ ਨਾਲ ਰੱਬ ਨਾ ਕਰੇ ਜੇ ਉਹਨਾਂ ਨਾਲ ਕੋਈ ਮਾੜਾ ਭਾਣਾ ਵਰਤ ਜਾਂਦਾ ਹੈ ਤਾਂ ਘੱਟੋ ਘੱਟ ਉਹਨਾਂ ਦੇ ਪਰਿਵਾਰ ਅਤੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਜਾਵੇ। ਕੈਪਟਨ ਸਰਕਾਰ ਅਤੇ ਪਟਿਆਲਾ ਪ੍ਰਸ਼ਾਸਨ ਨੂੰ ਪੱਤਰਕਾਰ ਭਾਈਚਾਰੇ ਨਾਲ ਗੱਲਬਤ ਕਰਕੇ ਉਹਨਾਂ ਦੀ ਹਰ ਮੁਸ਼ਕਿਲ ਦਾ ਹੱਲ ਜਲਦ ਤੋਂ ਜਲਦ ਕਰਨਾ ਚਾਹੀਦਾ ਹੈ, ਜਿਸ ਨਾਲ ਉਹ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਰਵਿਘਨ ਜਾਰੀ ਰੱਖ ਸੱਕਣ।

Advertisement
Advertisement
Advertisement
Advertisement
Advertisement
error: Content is protected !!