ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਸਵੀਪ ਟੀਮ ਵੱਲੋਂ ਤਿਉਹਾਰਾਂ ਵਾਂਗ ਤਿਆਰੀ

Advertisement
Spread information

ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਸਵੀਪ ਟੀਮ ਵੱਲੋਂ ਤਿਉਹਾਰਾਂ ਵਾਂਗ ਤਿਆਰੀ
-ਬੂਥ ਲੈਵਲ ਅਫ਼ਸਰਾਂ ਦੀ ਸਹਾਇਤਾ ਲਈ ਤਾਇਨਾਤ ਹੋਣਗੇ ਚੋਣਾਂਵ ਮਿੱਤਰ


ਰਾਜੇਸ਼ ਗੌਤਮ, ਪਟਿਆਲਾ, 15 ਜਨਵਰੀ:2022
ਪੰਜਾਬ ਵਿਧਾਨ ਸਭਾ ਚੋਣਾਂ ‘2022’ ਵਿੱਚ ਨੌਜਵਾਨਾਂ ਅਤੇ ਦਿਵਿਆਂਗਜਨ ਬਜ਼ੁਰਗ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਸੰਦੀਪ ਹੰਸ ਦੀ ਅਗਵਾਈ ਵਿਚ ਜ਼ਿਲ੍ਹਾ ਸਵੀਪ ਟੀਮ ਤਿਉਹਾਰਾਂ ਵਾਲਾ ਮਾਹੌਲ ਸਿਰਜ ਰਹੀ ਹੈ। ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਨੋਡਲ ਅਫ਼ਸਰ ਦਿਵਿਆਂਗਜਨ ਵਰਿੰਦਰ ਸਿੰਘ ਟਿਵਾਣਾ ਵੱਲੋਂ ਨਿਵੇਕਲੇ ਪ੍ਰੋਗਰਾਮ ਉਲੀਕ ਕੇ ਤਿਉਹਾਰਾਂ ਵਰਗਾ ਮਾਹੌਲ ਸਿਰਜਿਆ ਜਾ ਰਿਹਾ ਹੈ।
  ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਕੋਵਿਡ ਦੀ ਮਹਾਂਮਾਰੀ ਦੀ ਦਹਿਸ਼ਤ ਨੂੰ ਘਟਾਉਣ ਅਤੇ ਲੋਕਾਂ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਉਹਨਾਂ ਦੀ 100 ਫ਼ੀਸਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਵੱਖ ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ।
  ਬੂਥ ਲੈਵਲ ਅਫ਼ਸਰਾਂ ਦੀ ਸਹਾਇਤਾ ਲਈ ਨਿਯੁਕਤ ਹੋਣਗੇ ਚੋਣਾਂਵ ਮਿੱਤਰ ਜੋ 50 ਘਰਾਂ ਦੇ ਵਿੱਚ ਪਹੁੰਚ ਕੇ ਵੋਟ ਭੁਗਤਾਉਣ ਦਾ ਸੁਨੇਹਾ ਦੇਣਗੇ। ਸਰਕਾਰੀ ਸਕੂਲ ਮਡੌਰ ਦੇ ਗੁਰਪ੍ਰੀਤ ਸਿੰਘ ਕੰਧ ਚਿੱਤਰਾਂ ਨਾਲ ਵੋਟਰ ਜਾਗਰੂਕਤਾ ਦਾ ਸੁਨੇਹਾ ਦੇ ਰਹੇ ਹਨ। ਡਾ ਸੁਖਦਰਸ਼ਨ. ਚਹਿਲ ਨਾਟਕ ਮੰਡਲੀਆਂ ਨਾਲ ਨੈਤਿਕ ਜ਼ਿੰਮੇਵਾਰੀ ਨਾਲ ਵੋਟ ਪਾਉਣ ਦੀ ਅਪੀਲ ਕਰ ਰਹੇ ਨ। ਵੱਖ-ਵੱਖ ਸਕੂਲਾਂ ਕਾਲਜਾਂ ਵਿਚ ਪੋਸਟਰ ਸਲੋਗਨ ਮੁਕਾਬਲੇ ਦੇ ਨਾਲ ਨਾਲ ਵੋਟਰ ਜਾਗਰੂਕਤਾ ਮਹਿੰਦੀ ਲਾਈ ਜਾ ਰਹੀ ਹੈ। ਡਿਜੀਟਲ ਪੋਸਟਰਾਂ ਅਤੇ ਸਵੀਪ ਆਈਕਨ ਸੋਸ਼ਲ ਮੀਡੀਆ ਰਾਹੀਂ ਹਾਜ਼ਰੀ ਲਵਾ ਰਹੇ ਹਨ।
  ਪ੍ਰੋ ਅੰਟਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 56 ਮਾਡਲ ਪੋਲਿੰਗ ਬੂਥ, ਔਰਤ ਵੋਟਰਾਂ ਦੀ ਭਾਗੀਦਾਰੀ ਲਈ ਗੁਲਾਬੀ ਬੂਥ ਦਿਵਿਆਂਗਜਨ  ਵਿਸ਼ੇਸ਼ ਬੂਥ  ਨੂੰ ਨਿਵੇਕਲੀ ਦਿੱਖ ਦਿੱਤੀ ਜਾਵੇਗੀ ਅਤੇ ਲੋਕਤੰਤਰ ਦੇ ਇਸ ਮਹਾਂ ਤਿਉਹਾਰ ਨੂੰ ਵੱਡੀਆਂ ਤਿਆਰੀਆਂ ਉਲੀਕੀਆਂ ਜਾ ਰਹੀਆਂ ਹਨ। ਵਰਿੰਦਰ ਟਿਵਾਣਾ ਜੀ ਨੇ ਦੱਸਿਆ ਕਿ ਉਪਰੋਕਤ ਪ੍ਰੋਗਰਾਮ ਨੂੰ ਉਲੀਕਣ ਵਿੱਚ ਸਮੂਹ ਰਿਟਰਨਿੰਗ ਅਫ਼ਸਰਾਂ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ।ਵੱਖ ਵੱਖ ਰੰਗਦਾਰ ਚੋਣ ਜਾਗਰੂਕਤਾ ਪੋਸਟਰਾਂ ਨਾਲ ਮਹਿਕਾਇਆ ਪਟਿਆਲਾ ਸ਼ਹਿਰ।

Advertisement
Advertisement
Advertisement
Advertisement
Advertisement
error: Content is protected !!