ਸੇਵਾ ਮੁਕਤੀ ਉਪਰੰਤ ਮੇਲਾ ਸਿੰਘ ਪੁੰਨਾਂਵਾਲ ਦਾ ਸ਼ਾਨਦਾਰ ਸਨਮਾਨ
ਪ੍ਰਦੀਪ ਕਸਬਾ, ਸੰਗਰੂਰ:-06 ਦਸੰਬਰ 2022
ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਸ:ਮੇਲਾ ਸਿੰਘ ਪੁੰਨਾਂਵਾਲ ਸਿੰਚਾਈ ਵਿਭਾਗ ਵਿੱਚੋਂ ਬਤੌਰ ਮੇਟ 39 ਸਾਲ ਤਿੰਨ ਸਾਲ ਸੇਵਾ ਕਰਨ ਉਪਰੰਤ 31 ਦਸੰਬਰ 2021 ਨੂੰ ਸੇਵਾ ਮੁਕਤ ਹੋ ਗਏ ਹਨ ਇਸ ਮੌਕੇ ਸਿੰਚਾਈ ਵਿਭਾਗ ਮੰਡਲ ਸੰਗਰੂਰ ਦੇ ਸਮੂਹ ਮੁਲਾਜ਼ਮਾਂ ਵੱਲੋਂ ਅਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਸੰਗਰੂਰ ਵੱਲੋਂ ਸਾਥੀ ਪੁੰਨਾਂਵਾਲ ਦੇ ਸਨਮਾਨ ਵਿੱਚ ਸੁਤੰਤਰ ਭਵਨ ਸੰਗਰੂਰ ਵਿਖੇ ਸ਼ਾਨਦਾਰ ਸਨਮਾਨਿਤ ਸਮਾਰੋਹ ਦਾ ਆਯੋਜਨ ਕੀਤਾ।
ਸਟੇਜ਼ ਸੰਚਾਲਨ ਦੀ ਜੁਮੇਂਵਾਰੀ ਸਾਥੀ ਹੰਸਰਾਜ ਦੀਦਾਰਗੜ ਵੱਲੋ ਬਖੂਬੀ ਨਿਭਾਈ ਗਈ,ਇਸ ਮੌਕੇ ਸਿੰਚਾਈ ਵਿਭਾਗ ਦੇ ਸਮੂਹ ਸਟਾਫ਼ ਵੱਲੋਂ ਸੰਬੋਧਿਤ ਸ੍ਰੀ ਪਵਨ ਕੁਮਾਰ ਸੁਪਰਡੈਂਟ(ਰਿਟਾ:) ਵੱਲੋਂ ਮੇਲਾ ਸਿੰਘ ਪੁੰੰਨਾਂਵਾਲ ਵੱਲੋਂ ਇਮਾਨਦਾਰੀ ਨਾਲ ਕੀਤੀ ਸਰਕਾਰੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਗਈ। ਮੁਲਾਜ਼ਮਾਂ ਦੇ ਪ੍ਰਮੁੱਖ ਸੁਬਾਈ ਆਗੂ ਰਣਜੀਤ ਸਿੰਘ ਰਾਣਵਾਂ ਨੇ ਇਸ ਖੁਸ਼ੀ ਦੇ ਮੌਕੇ ਤੇ ਸਾਥੀ ਪੁੰਨਾਂਵਾਲ ਨੂੰ ਵਧਾਈ ਦਿੰਦੇ ਹੋਏ ,ਕਿਹਾ ਕਿ ਭਾਵੇਂ ਸਾਥੀ ਮੇਲਾ ਸਿੰਘ ਅਪਣੀ 39 ਸਾਲ ਤਿੰਨ ਮਹੀਨੇ ਦੀ ਸੇਵਾ ਉਪਰੰਤ ਸਾਰੇ ਪੈਨਸ਼ਨਰੀ ਲਾਭ ਪ੍ਰਾਪਤ ਕਰਕੇ ਸੇਵਾ ਮੁੱਕਤ ਹੋ ਰਹੇ ਹਨ ,ਪਰ ਪੰਜਾਬ ਸਰਕਾਰ ਵੱਲੋਂ 01-01-2004 ਤੋਂ ਭਰਤੀ ਮੁਲਾਜਮਾਂ ਤੋਂ ਪੁਰਾਣੀ ਪੈਨਸ਼ਨ ਸਕੀਮ ਖੋਹ ਕੇ ਘਾਟੇ ਵਾਲੀ ਨੀਊ ਪੈਨਸ਼ਨ ਸਕੀਮ ਜਬਰੀ ਲਾਗੂ ਕਰਕੇ ਧਰੋਅ ਕਮਾਇਆ ਹੈ।
ਜਦੋਂ ਕਿ ਵਿਧਾਇਕ ਅਤੇ ਲੋਕ ਸਭਾ ਮੈਂਬਰ 6-6 ਪੈਨਸ਼ਨਾਂ ਲੈ ਕੇ ਸਰਕਾਰੀ ਖਜ਼ਾਨੇ ਨੂੰ ਚੂੰਨਾਂ ਲਾ ਰਹੇ ਹਨ,15-01-15 ਦੇ ਕਾਲੇ ਪੱਤਰ ਮੁਤਾਬਕ ਨਵੇਂ ਭਰਤੀ ਮੁਲਾਜਮਾਂ ਦਾ ਪਰਖ ਕਾਲ ਦੌਰਾਨ ਤਿੰਨ ਸਾਲ ਬੇਸਿਕ ਪੇਅ ਤੇ ਹੀ ਸੋਸ਼ਣ ਜਾਰੀ ਹੈ,10-15 ਸਾਲ ਦੀ ਸਰਵਿਸ ਵਾਲੇ ਕੱਚੇ,ਠੇਕਾ ਅਤੇ ਆਊਟ ਸੋਰਸ਼ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ,ਨੌਂਜਵਾਨੀ ਦਾ ਜੰਗੀ ਪੱਧਰ ‘ਤੇ ਆਰਥਿਕ ਸੋਸ਼ਣ ਜਾਰੀ ਹੈ 17 ਜੁਲਾਈ 2020 ਤੋਂ ਭਰਤੀ ਮੁਲਾਜਮਾਂ ਤੇ ਜਬਰੀ ਕੇਂਦਰੀ ਤਨਖਾਹ ਕਮਿਸ਼ਨ ਥੋਪ ਦਿੱਤਾ ਹੈ,ਤਨਖਾਹ ਸਕੇਲਾਂ ਵਿੱਚ ਵੀ ਚੰਨੀ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਇੰਨਸਾਫ ਨਹੀਂ ਕੀਤਾ ਜਾ ਰਿਹਾ,ਦਸੰਬਰ 2011 ਵਿੱਚ ਗਰੁੱਪ-ਡੀ ਮੁਲਾਜ਼ਮਾਂ ਨੂੰ ਦਿੱਤਾ ਸਪੈਸ਼ਲ ਇੰਕਰੀਮਿੰਟ ਵੀ ਚੰਨੀ ਸਰਕਾਰ ਵੱਲੋਂ ਖੋਹ ਲਿਆ ਹੈ ਇਸ ਲਈ ਇਨਸਾਫ ਪ੍ਰਾਪਤੀ ਲਈ ਸਾਂਝੇ ਅਤੇ ਸੰਘਣੇ ਸੰਘਰਸ਼ ਸਮੇਂ ਦੀ ਲੋੜ ਹੈ ਇਸ ਮੌਕੇ ਯੂਨੀਅਨ ਦੇ ਚੇਅਰਮੈਨ ਸਾਥੀ ਜੀਤ ਸਿੰਘ ਬੰਗਾ,ਫੈਡਰੇਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਮੰਗਵਾਲ,ਜਿਲਾ ਪ੍ਰਧਾਨ ਸੀਤਾ ਰਾਮ
ਸਰਮਾਂ,ਜਨਰਲ ਸਕੱਤਰ ਰਮੇਸ ਕੁਮਾਰ,ਕੁਲਦੀਪ ਕੁਮਾਰ ਸੁਪਰਡੈਂਟ,ਪ੍ਰੇਮ ਕੁਮਾਰ ਸੁਪਰਡੈਂਟ,ਇੰਦਰ ਸਰਮਾਂ ਧੂਰੀ,ਗੁਰਮੀਤ ਮਿੱਡਾ,ਜਗਤਾਰ ਸਿੰਘ ਮਲੇਰੀਆ ਅਫਸਰ,ਰਜਿੰਦਰ ਅਕੋਈ,ਸਵਰਨ ਸਿੰਘ ਅਕਬਰਪੁਰ,ਦਰਬਾਰਾ ਸਿੰਘ,ਖੇਤੀ ਬਾੜੀ,ਤੋਤਾ ਖਾਂ, ਕੇਵਲ ਸਿੰਘ ਗੁਜਰਾਂ,ਨਾਜ਼ਰ ਸਿੰਘ ,ਗਮਧੂਰ ਸਿੰਘ(ਜੰਗਲਾਤ)ਸੁਖਦੇਵ ਸਿੰਘ ਸੁਨਾਮ,ਹਾਕਮ ਸਿੰਘ ਮਾਲੇਰਕੋਟਲਾ,ਭਰਪੂਰ ਸਿੰਘ ਭੁੱਲਰ,ਬਲਦੇਵ ਹਥਨ,ਗੁਰਤੇਜ ਸਿੰਘ ਜੇ ਈ ਬਬਨਪੁਰ,ਗਗਨਦੀਪ ਸਿੰਘ(ਜੇ ਈ)ਨੇਤੀਆ ਰਾਮ,ਅਮਰੀਕ ਸਿੰਘ ਖੇੜੀ ਅਤੇ ਮੁਹੰਮਦ ਸਰੀਫ ਆਗੂਆਂ ਵੱਲੋਂ ਇਸ ਮੌਕੇ ਸਾਥੀ ਪੁੰਨਾਂਵਾਲ ਨੂੰ ਸਮੂਹ ਸਟਾਫ਼ ਵੱਲੋਂ ਅਤੇ
ਦੀ ਕਲਾਸ ਫੋਰ ਗੌ:ਇੰਪ:ਯੂਨੀਅਨ/ਪਸਸਫ ਜਿਲਾ ਸੰਗਰੂਰ ਅਤੇ ਹਾਜ਼ਰੀਨ ਵੱਲੋਂ ਰੰਗ ਵਰੰਗੀਆਂ ਗਿਫਟਾਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ, ਆਗੂਆਂ ਨੇ ਕਿਹਾ ਕਿ ਸਾਥੀ ਪੁੰਨਾਂਵਾਲ ਭਾਵੇਂ ਸਰਕਾਰੀ ਡਿਊਟੀ ਤੋਂ ਸੇਵਾ ਮੁਕਤ ਹੋਏ ਹਨ ਪਰ ਜਥੇਬੰਦੀ ਵਿੱਚ ਅਪਣੀ ਸੇਵਾ ਜਾਰੀ ਰੱਖਣਗੇ,ਚੰਨੀ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਵਿਰੁੱਧ ਸਾਂਝੇ ਫਰੰਟ ਦੇ ਸੱਦੇ ਤੇ 8 ਜਨਵਰੀ ਨੂੰ ਲਾਡੋਵਾਲ ਟੋਲ ਪਲਾਜ਼ਾ ਤੇ ਅਤੇ 14 ਜਨਵਰੀ ਨੂੰ ਮੋਹਾਲੀ ਵਿਖੇ ਕੀਤੇ ਜਾ ਰਹੇ ਜਾਮ ਅਤੇ ਰੋਸ ਰੈਲੀਆਂ ਵਿੱਚ ਜਿਲਾ ਸੰਗਰੂਰ ਵੱਲੋਂ ਭਰਵੀਂ ਸਮੂਲੀਅਤ ਕੀਤੀ ਜਾਵੇਗੀ।