ਫਲਾਪ ਸ਼ੋਅ ਸਾਬਿਤ ਹੋਇਆ , ਮਜੀਠੀਆ ਖਿਲਾਫ ਦਰਜ ਕੇਸ ਦੇ ਵਿਰੋਧ ‘ਚ ਅਕਾਲੀਆਂ ਦਾ ਦਿੱਤਾ ਧਰਨਾ

Advertisement
Spread information

ਇਕੱਠ ਪੱਖੋਂ 100 ਦਾ ਅੰਕੜਾ ਵੀ ਛੂਹ ਨਹੀਂ ਸਕਿਆ ਅਕਾਲੀਆਂ ਦਾ ਜਿਲ੍ਹਾ ਪੱਧਰੀ ਪ੍ਰਦਰਸ਼ਨ


 ਹਰਿੰਦਰ ਨਿੱਕਾ , ਬਰਨਾਲਾ 24 ਦਸੰਬਰ 2021

        ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਅਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਜੁਰਮ ‘ਚ ਦਰਜ਼ ਕੀਤੇ ਕੇਸ ਦੇ ਵਿਰੋਧ ਵਿੱਚ ਅੱਜ ਅਕਾਲੀਆਂ ਵੱਲੋਂ ਡੀ.ਐਸ.ਪੀ. ਦਫਤਰ ਬਰਨਾਲਾ ਮੂਹਰੇ ਦਿੱਤਾ ਜਿਲ੍ਹਾ ਪੱਧਰੀ ਧਰਨਾ ਫਲਾਪ ਸ਼ੋਅ ਸਾਬਿਤ ਹੋਇਆ। ਬੇਸ਼ੱਕ ਇਸ ਧਰਨੇ ਵਿੱਚ ਅਕਾਲੀ ਦਲ ਦੀ ਲੱਗਭੱਗ ਸਿਖਰਲੀ ਪੂਰੀ ਲੀਡਰਸ਼ਿਪ ਮੌਜੂਦ ਰਹੀ। ਪਰੰਤੂ ਤਿੰਨ ਵਿਧਾਨ ਸਭਾ ਹਲਕਿਆਂ ਵਿੱਚੋਂ ਅਕਾਲੀ ਵਰਕਰਾਂ ਅਤੇ ਆਗੂਆਂ ਦੀ ਸੰਖਿਆ ਦਾ ਅੰਕੜਾ 100 ਨੂੰ ਵੀ ਛੂਹ ਨਹੀਂ ਸਕਿਆ। ਅਕਾਲੀਆਂ ਦੇ ਜਿਲ੍ਹਾ ਪੱਧਰੀ ਧਰਨੇ ਵਿੱਚ ਇਕੱਠ ਪੱਖੋ ਨਿਗੂਣੀ ਹਾਜ਼ਰੀ ਨੇ ਅਕਾਲੀ ਦਲ –ਬਸਪਾ ਗਠਜੋੜ ਵੱਲੋਂ ਜਿਲ੍ਹੇ ਦੀਆਂ ਤਿੰਨੋਂ ਸੀਟਾਂ ਜਿੱਤਣ ਦੇ ਦਾਅਵਿਆਂ ਤੇ ਪ੍ਰਸ਼ਨ ਚਿੰਨ੍ਹ ਜਰੂਰ ਖੜ੍ਹਾ ਕਰ ਦਿੱਤਾ ਹੈ।

Advertisement

ਕਿਸਾਨਾਂ ਦੇ ਪੱਕੇ ਮੋਰਚੇ ਕਾਰਣ ਅਕਾਲੀਆਂ ਨੂੰ ਬਦਲਣੀ ਪਈ ਧਰਨੇ ਦੀ ਥਾਂ

      ਵਰਣਨਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਹਿਲਾਂ ਇਹ ਰੋਸ ਧਰਨਾ ਜ਼ਿਲ੍ਹਾ ਹੈੱਡਕੁਆਰਟਰ ਦਫ਼ਤਰ ਦੇ ਬਾਹਰ ਦਿੱਤਾ ਜਾਣਾ ਸੀ। ਪਰ ਉੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਦੇ ਜ਼ਾਰੀ ਪੱਕੇ ਮੋਰਚੇ ਕਾਰਣ, ਅਕਾਲੀਆਂ ਨੂੰ ਇਹ ਧਰਨਾ 22 ਏਕੜ ਚੌਂਕ ਨੇੜੇ ਡੀ.ਐਸ.ਪੀ ਦਫ਼ਤਰ ਵਿਖੇ ਬਦਲਣਾ ਪਿਆ।  ਇਹ ਧਰਨਾ ਸਵੇਰੇ ਕਰੀਬ 10 ਵਜੇ ਤੋਂ 12 ਵਜੇ ਤੱਕ ਚੱਲਿਆ, ਪਰ ਤਿੰਨੋਂ ਵਿਧਾਨ ਸਭਾ ਹਲਕਿਆਂ ਦੇ ਆਗੂਆਂ ਦੇ ਆਉਣ ਦੇ ਬਾਵਜੂਦ ਭਰਵਾਂ ਇਕੱਠ ਨਹੀਂ ਹੋ ਸਕਿਆ । ਜਿਸ ਕਾਰਣ , ਬਹੁਤੇ ਅਕਾਲੀ ਆਗੂ ਨਿੰਮੋਝੂਣੇ ਜਿਹੇ ਹੀ ਬੈਠੇ ਰਹੇ। ਧਰਨੇ ਵਿੱਚ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ, ਅਕਾਲੀ ਦਲ-ਬਸਪਾ ਗਠਜੋੜ ਦੇ ਭਦੌੜ ਤੋਂ ਉਮੀਦਵਾਰ ਸਤਨਾਮ ਸਿੰਘ ਰਾਹੀ, ਸਾਬਕਾ ਸੀ.ਪੀ.ਐਸ. ਸੰਤ ਬਲਵੀਰ ਸਿੰਘ ਘੁੰਨਸ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸੰਜੀਵ ਸ਼ੌਰੀ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਅਤੇ ਇਸਤਰੀ ਅਕਾਲੀ ਦਲ ਦੀ ਸੂਬਾਈ ਆਗੂ ਜਸਵਿੰਦਰ ਕੌਰ ਸ਼ੇਰਗਿੱਲ ਸਮੇਤ ਕਈ ਵੱਡੇ ਆਗੂ ਹਾਜ਼ਰ ਸਨ।                

    ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਜਿਲ੍ਹੇ ਦੇ ਸਾਰੀ ਲੀਡਰਸ਼ਿਪ ਇੱਕਜੁੱਟ ਹੋ ਕੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ ਹੈ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਬਦਲੇ ਦੀ ਭਾਵਨਾ ਤਹਿਤ ਮਜੀਠੀਆ ਖਿਲਾਫ ਝੂਠਾ ਕੇਸ ਦਰਜ਼ ਕੀਤਾ ਹੈ। ਜਿਸ ਨੂੰ ਅਕਾਲੀ ਦਲ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰੇਗਾ । ਉਨ੍ਹਾਂ ਦਾਅਵਾ ਕੀਤਾ ਕਿ ਹੁਣ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਹੋਰ ਵੱਡੇ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਤੇ ਵਿਰਸਾ ਜੁਝਾਰੂ ਰਿਹਾ ਹੈ,ਅਕਾਲੀ ਦਲ ਜਬਰ ਦੇ ਖਿਲਾਫ ਜੰਗ ਜ਼ਾਰੀ ਰੱਖੇਗਾ ।

Advertisement
Advertisement
Advertisement
Advertisement
Advertisement
error: Content is protected !!