ਕੇਵਲ ਸਿੰਘ ਢਿੱਲੋਂ ਵੱਲੋਂ ਸ਼ਹਿਰ ‘ਚ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ, 6 ਨਵੇਂ ਟਿਊਬਵੈਲ ਪਾਸ
- ਪੱਤੀ ਰੋਡ ‘ਤੇ ਪਹਿਲੇ ਟਿਊਬਵੈਲ ਦੇ ਕੰਮ ਦੀ ਕੇਵਲ ਸਿੰਘ ਢਿੱਲੋਂ ਨੇ ਕਰਵਾਈ ਸ਼ੁਰੂਆਤ
ਰਘਬੀਰ ਹੈਪੀ,ਬਰਨਾਲਾ 24 ਦਸੰਬਰ 2021
ਬਰਨਾਲਾ ਸ਼ਹਿਰ ਦੇ ਲੋਕਾਂ ਦੀ ਸੀਵਰੇਜ, ਸੜਕਾਂ, ਗਲੀਆਂ ਅਤੇ ਸਿਹਤ ਸਹੂਲਤਾਂ ਵਰਗੀਆਂ ਅਹਿਮ ਸਮੱਸਿਆਵਾਂ ਦੇ ਹੱਲ ਤੋਂ ਬਾਅਦ ਹੁਣ ਵਿਕਾਸ ਪੁਰਸ ਕੇਵਲ ਸਿੰਘ ਢਿੱਲੋਂ ਵਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਵੀ ਹੱਲ ਕਰ ਦਿੱਤਾ ਹੈ। ਬਰਨਾਲਾ ਦੇ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਵੱਡੀ ਮੁਸ਼ਕਿਲ ਦੇ ਹੱਲ ਲਈ ਕੇਵਲ ਸਿੰਘ ਢਿੱਲੋਂ ਵਲੋਂ ਸ਼ਹਿਰ ਲਈ 6 ਨਵੇਂ ਟਿਊਬਵੈਲ ਪਾਸ ਕਰਵਾ ਦਿੱਤੇ ਗਏ ਹਨ। ਜਿਹਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਚਾਲੂ ਕਰਕੇ ਘਰ ਘਰ ਪੀਣਯੋਗ ਪਾਣੀ ਦੀ ਸਹੂਲਤ ਦਾ ਹੱਲ ਕਰ ਦਿੱਤਾ ਜਾਵੇਗਾ। ਜਿਸਦੀ ਅੱਜ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ। ਅੱਜ ਪੱਤੀ ਰੋਡ ‘ਤੇ ਪਹਿਲੇ ਟਿਊਬਵੈਲ ਦੇ ਕੰਮ ਨੂੰ ਉਹਨਾਂ ਕਹੀ ਦਾ ਟੱਕ ਲਗਾ ਕੇ ਸ਼ੁਰੂ ਕਰਵਾ ਦਿੱਤਾ। ਪੱਤੀ ਰੋਡ ਦੇ ਇਸ ਟਿਊਬਵੈਲ ਨਾਲ ਸ਼ਹਿਰ ਦੇ ਵਾਰਡ ਨੰਬਰ 6, 30 ਅਤੇ 31 ਦੀ ਸਮੱਸਿਆ ਖ਼ਤਮ ਹੋਵੇਗੀ। ਇਸ ਮੌਕੇ ਸੰਬੋਧਨ ਕਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਮੌਕੇ ਪੀਣ ਵਾਲੇ ਪਾਣੀ ਦੀ ਹਰ ਸਮੱਸਿਆ ਦੇ ਹੱਲ ਦਾ ਵਿਸਵਾਸ ਦਿਵਾਇਆ ਸੀ, ਜਿਸਨੂੰ ਪੂਰਾ ਕਰਦੇ ਹੋਏ ਟਿਊਬਵੈਲ ਪਾਸ ਕਰਵਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਹੈ। ਟਿਊਬਵੈਲ ਲਈ ਮਸ਼ੀਨ ਆ ਚੁੱਕੀ ਹੈ ਅਤੇ ਕੁੱਝ ਦਿਨਾਂ ਵਿੱਚ ਟਿਊਬਵੈਲ ਚਾਲੂ ਕਰਕੇ ਲੋਕਾਂ ਦੇ ਘਰਾਂ ਤੱਕ ਪਾਣੀ ਪਹੁੰਚਾ ਦਿੱਤਾ ਜਾਵੇਗਾ। ਕਰੋੜਾਂ ਰੁਪਏ ਦੇ ਇਸ ਪ੍ਰੋਜੈਕਟ ਨਾਲ ਮੇਰੇ ਸ਼ਹਿਰ ਦੇ ਲੋਕਾਂ ਨੂੰ ਘਰ ਬੈਠਿਆਂ ਸਾਫ਼ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਕੇਵਲ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੋਂ ਪੂਰੇ ਬਰਨਾਲਾ ਸ਼ਹਿਰ ਲਈ 6 ਟਿਊਬਵੈਲ ਅਤੇ ਪਾਈਪਲਾਈਨ ਪਾਸ ਕਰਵਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੋ ਵਾਅਦਾ ਸ਼ਹਿਰ ਦੇ ਲੋਕਾਂ ਨਾਲ ਕਰਿਆ, ਉਹ ਪੂਰਾ ਕੀਤਾ ਹੈ। ਸ਼ਹਿਰ ਵਿੱਚ ਹੁਣ ਤੱਕ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਵਿਕਾਸ ਕਾਰਜ ਹੋਏ ਹਨ, ਉਹ ਆਪਣੇ ਆਪ ਵਿੱਚ ਰਿਕਾਰਡ ਹੈ, ਕਿਉਂਕਿ ਇਸਤੋਂ ਪਹਿਲਾਂ ਸ਼ਹਿਰ ਦੇ ਵਿਕਾਸ ਵੱਲ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ ਸੀ। ਸ਼ਹਿਰ ਦੇ ਲੋਕਾਂ ਦੀ ਸੜਕਾਂ, ਸੀਵਰੇਜ, ਇੰਟਰਲਾਕ ਟਾਈਲਾਂ, ਪੀਣ ਵਾਲੇ ਪਾਣੀ, ਬਿਜਲੀ, ਅੰਡਰਬਿ਼ਜ, ਓਵਰਬ੍ਰਿਜ, ਸਿਹਤ ਸਹੂਲਤਾਂ ਤੋਂ ਲੈ ਕੇ ਹਰ ਸਮੱਸਿਆ ਦਾ ਹੱਲ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਹੋਇਆ ਹੈ। ਜਿਸ ਕਰਕੇ ਹੁਣ ਬਰਨਾਲਾ ਹਲਕੇ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਚਾਹੀਦਾ ਹੈ। ਇਸ ਮੌਕੇ ਵਾਰਡਾਂ ਦੇ ਐਮਸੀ ਪਰਮਜੀਤ ਜੌਂਟੀ ਮਾਨ, ਦੀਪਮਾਲਾ ਅਤੇ ਵਿਨੈ ਕੁਮਾਰ ਦੀ ਅਗਵਾਈ ਵਿੱਚ ਕੇਵਲ ਸਿੰਘ ਢਿੱਲੋਂ ਦਾ ਵਾਰਡ ਨਿਵਾਸੀਆਂ ਵਲੋਂ ਧੰਨਵਾਦ ਕਰਦਿਆਂ ਕੇਵਲ ਸਿੰਘ ਢਿੱਲੋਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਜਿਤਾਉਣ ਦਾ ਵਿਸਵਾਸ਼ ਦਵਾਇਆ। ਇਸ ਮੌਕੇ ਪ੍ਰਧਾਨ ਨਗਰ ਕੌਂਸਲ ਗੁਰਜੀਤ ਸਿੰਘ, ਕਾਰਜਕਾਰੀ ਜਿਲ੍ਹਾ ਪ੍ਰਧਾਨ ਜੱਗਾ ਸਿੰਘ ਮਾਨ, ਚੇਅਰਮੈਨ ਜੀਵਨ ਬਾਂਸਲ, ਐਮਸੀ ਜੱਗੂ ਮੋਰ, ਜਸਮੇਲ ਸਿੰਘ ਡੇਅਰੀਵਾਲਾ, ਨਰਿੰਦਰ ਸ਼ਰਮਾ, ਵਿੱਕੀ ਵਾਲਮੀਕੀ, ਐਸਡੀਓ ਰਾਜਿੰਦਰ ਗਰਗ, ਸੁਸੀਲ ਕੁਮਾਰ ਬਾਬਰ, ਰਣਜੀਤ ਸਿੰਘ, ਅੰਚਲ ਸ਼ਰਮਾ, ਕੁਲਵਿੰਦਰ ਡੌਵੀ, ਜੱਗਾ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਨਿਵਾਸੀ ਹਾਜ਼ਰ ਸਨ।