ਪੈਪਸੀਕੋ ਵਰਕਰਜ ਯੂਨੀਅਨ ਨੇ BKU ਉਗਰਾਹਾਂ ਦੀ ਸੂਬਾ ਟੀਮ ਦਾ ਵਿਸੇਸ ਸਨਮਾਨ ਕੀਤਾ
ਪੈਪਸੀਕੋ ਵਰਕਰਜ ਯੂਨੀਅਨ ਏਟਕ ਵੱਲੋ ਕੰਪਨੀ ਦੇ ਮੇਨ ਗੇਟ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸੂਬਾ ਟੀਮ ਦਾ ਵਿਸੇਸ ਸਨਮਾਨ ਕੀਤਾ
ਪਰਦੀਪ ਕਸਬਾ ਸੰਗਰੂਰ, 23 ਦਸੰਬਰ 2021
ਪੈਪਸੀਕੋ ਵਰਕਰਜ ਯੂਨੀਅਨ ਏਟਕ ਵੱਲੋ ਕੰਪਨੀ ਦੇ ਮੇਨ ਗੇਟ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸੂਬਾ ਟੀਮ ਦਾ ਵਿਸੇਸ ਸਨਮਾਨ ਕੀਤਾ ਗਿਆ
ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਅਤੇ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਭੜ੍ਹੋ ਨੇ ਸਮੁੱਚੀ ਸੂਬਾ ਟੀਮ ਯੂਨੀਅਨ ਵੱਲੋਂ ਵਧਾਈ ਦਿੱਤੀ ਤੇ ਸਮੁੱਚੇ ਵਰਕਰਾ ਨੇ ਸਾਰੀ ਟੀਮ ਦਾ ਸਨਮਾਨ ਕੀਤਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪੈਪਸੀਕੋ ਕਾਮਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਏਕੇ ਅਤੇ ਸੰਘਰਸ਼ ਦੇ ਜੋਰ ਤੇ ਵੱਡੇ ਤੋ ਵੱਡੇ ਹੁਕਮਰਾਨ ਨੂੰ ਝੁਕਾਇਆ ਜਾ ਸਕਦਾ ਹੈ ਸਮਾਜ ਵਿਚ ਵੰਡ ਪਾਊ ਨੀਤੀਆਂ ਤੋਂ ਗ਼ੁਰੇਜ਼ ਕਰ ਕੇ ਸਾਨੂੰ ਇਕੱਠਿਆਂ ਸੰਘਰਸ਼ ਕਰਨ ਦੀ ਪਿਰਤ ਪਾਉਣ ਵੱਲ ਵਧਣਾ ਚਾਹੀਦਾ ਹੈ।
ਜਿਸ ਦੀਆਂ ਕਿਸਾਨ ਜਥੇਬੰਦੀਆਂ ਮੂੰਹ ਬੋਲਦੀਆਂ ਤਸਵੀਰਾਂ ਹਨ ਸਾਨੂੰ ਮਜ਼ਬੂਤ ਜਥੇਬੰਦ ਤਾਕਤ ਦੀ ਲੋੜ ਹੈ ਜਿਹੜੀ ਸਮਾਜ ਵਿੱਚੋ ਹੀ ਇਕੱਠੀ ਕਰਨੀ ਹੈ ਕਿਸਾਨਾਂ ਮਜ਼ਦੂਰਾ ਦੇ ਸਾਂਝੇ ਸੰਘਰਸ਼ ਦੀ ਜਿੱਤ ਹੋਈ ਹੈ ਕੇਂਦਰ ਸਰਕਾਰ ਦੇ ਫਾਂਸੀ ਵਾਦੀ ਹਮਲੇ ਦਾ ਤਾਂ ਇਕੱਠਿਆਂ ਹੀ ਜਵਾਬ ਦਿੱਤਾ ਜਾ ਸਕਦਾ ਹੈ ਸਾਨੂੰ ਵੀ ਛੋਟੇ ਮੋਟੇ ਫਰਕ ਮਿਟਾ ਕੇ ਸਾਂਝ ਪਾਂ ਕੇ ਸਰਕਾਰਾਂ ਦੇ ਵੱਡੇ ਹੱਲੇ ਦਾ ਜਵਾਬ ਦੇਣਾ ਪਵੇਗਾ ਅਜੇ ਲੜਾਈ ਦਾ ਪਹਿਲਾ ਪੜਾਅ ਹੈ ਸਾਨੂੰ ਮਜ਼ਦੂਰਾ ਦਾ ਲੜ ਨਾਲ ਬਰਾਬਰ ਲਿਆਉਣਾ ਪਵੇਗਾ।
ਰਾਜਨੀਤਕ ਪਾਰਟੀਆਂ ਜੇਕਰ ਲੋਕਾ ਦੇ ਮਸਲੇ ਹੱਲ ਕਰਨ ਯੋਗ ਹੁੰਦੀਆ ਹੁਣ ਤਕ ਹੋ ਜਾਣੇ ਚਾਹੀਦੇ ਸੀ ਸੋ ਸਮੇਂ ਦੀ ਹਕੂਮਤ ਨੂੰ ਤਕੜੇ ਹੋ ਕੇ ਟੱਕਰਣ ਦੀ ਵੱਡੀ ਲੋੜ ਹੈ ਪੰਜਾਬ ਸਰਕਾਰ ਨੇ ਕਿਸਾਨਾਂ ਮਜ਼ਦੂਰਾ ਦੀਆ ਸਾਰੀਆ ਮੰਗਾ ਨੂੰ ਪਰਵਾਨਗੀ ਦਿੱਤੀ ਹੈ ਹਫ਼ਤੇ ਦਾ ਸਮਾ ਲਿਆ ਹੈ ਅਗਲੀ ਮੀਟਿੰਗ ਹਫ਼ਤੇ ਤਕ ਹੋਵੇਗੀ ਜੇਕਰ ਨਾ ਹੱਲ ਹੋਏ ਤਾਂ ਸਰਕਾਰ ਨੂੰ ਫਿਰ ਘੇਰਾਗੇ ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਗੁਰਜੀਤ ਸਿੰਘ ,ਖਜਾਨਚੀ ਦਰਸ਼ਨ ਸਿੰਘ, ਦਫ਼ਤਰ ਸਕੱਤਰ ਜਗਪਾਲ ਸਿੰਘ ਪ੍ਰਾਪੋਗੰਡਾ ਸੈਕਟਰੀ ਦਲਵਿੰਦਰ ਸਿੰਘ ਸਹਾਇਕ ਖਜਾਨਚੀ ਦੀਪਕ ਸਿੰਘ ਨੇ ਕੇਂਦਰ ਸਰਕਾਰ ਖ਼ਿਲਾਫ਼ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਡਦ ਨਾਅਰੇ ਲਗਾਏ ਫੁੱਲਾਂ ਦੀ ਵਰਖਾ ਕਰਦਿਆ ਸਮੂਹ ਪੈਪਸੀਕੋ ਕਾਮਿਆਂ ਨੇ ਸੂਬਾ ਟੀਮ ਨੂੰ ਵਿਦਾ ਕੀਤਾ ਸਮੁੱਚੀ ਸੂਬਾ ਟੀਮ ਕੇ ਪੈਪਸੀਕੋ ਕਾਮਿਆਂ ਦਾ ਧੰਨਵਾਦ ਕੀਤਾ