ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ

Advertisement
Spread information

ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ


ਸੋਨੀ ਪਨੇਸਰ,ਬਰਨਾਲਾ, 9 ਦਸੰਬਰ 2021
ਜ਼ਿਲਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਵੱਲੋਂ ਧਾਰਾ 144 ਸੀਆਰਪੀਸੀ ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 13 ਦਸੰਬਰ 2021 ਤੋਂ 22 ਦਸੰਬਰ 2021 ਤੱਕ ਕਰਵਾਈਆਂ ਜਾ ਰਹੀਆਂ ਪ੍ਰੀਖਿਆਵਾਂ ਦੌਰਾਨ ਬੋਰਡ ਵੱਲੋਂ ਸਥਾਪਿਤ ਕੀਤੇ ਗਏ ਸਮੁੱਚੇ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਹ ਪਾਬੰਦੀ ਅਮਨ-ਕਾਨੂੰਨ ਦੀ ਸਥਿਤੀ ਅਤੇ ਕੋਵਿਡ ਤੋਂ ਬਚਾਅ ਲਈ ਹਦਾਇਤਾਂ ਦੇ ਮੱਦੇਨਜ਼ਰ ਲਾਈ ਗਈ ਹੈ।
       ਹੁਕਮਾਂ ਅਨੁਸਾਰ ਇਹ ਪਾਬੰਦੀ ਸਬੰਧਤ ਸਕੂਲਾਂ ਦੇ ਅਧਿਆਪਕਾਂ/ਸਟਾਫ ’ਤੇ ਲਾਗੂ ਨਹੀਂ ਹੋਵੇਗੀ ਅਤੇ ਨਾ ਹੀ ਉਨਾਂ ਵਿਦਿਆਰਥੀਆਂ ’ਤੇ ਲਾਗੂ ਹੋਵੇਗੀ ਜਿਨਾਂ ਦਾ ਪ੍ਰੀਖਿਆ ਸੈਂਟਰ ਇਨਾਂ ਸਕੂਲਾਂ ਵਿਚ ਬਣਿਆ ਹੋਇਆ ਹੈ। ਇਹ ਹੁਕਮ 13 ਦਸੰਬਰ ਤੋਂ 22 ਦਸੰਬਰ 2021 ਤੱੱਕ ਲਾਗੂ ਰਹਿਣਗੇ। ਦੱਸਣਯੋਗ ਹੈ ਕਿ ਪ੍ਰੀਵਿਆ ਕੇਂਦਰ ਸ.ਹ.ਸ. ਸੰਘੇੜਾ, ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਸੰਘੇੜਾ, ਸ.ਸ.ਸ.ਸ. ਸ਼ੇਖਾ, ਸ.ਸ.ਸ.ਸ. ਸੁਖਪੁਰ, ਸ਼ਹੀਦ ਬੁੱਧੂ ਖਾਂ ਸ਼ੌਰੀਆ ਚੱਕਰਾ ਸ.ਸ.ਸ.ਸ. ਸਹਿਣਾ, ਸ.ਸ.ਸ.ਸ. ਹੰਡਿਆਇਆ, ਸ.ਸ.ਸ.ਸ. ਕੱਟੂ, ਸ.ਸ.ਸ.ਸ. ਕੋਟਦੁੱਨਾ, ਸ.ਸ.ਸ.ਸ. ਕਾਲੇਕੇ, ਸ.ਹ.ਸ. ਕੁਤਬਾ, ਸ.ਸ.ਸ.ਸ. ਕਲਾਲ ਮਾਜਰਾ, ਸ.ਸ.ਸ.ਸ. ਖੁੱਡੀ ਕਲਾਂ, ਮਾਤਾ ਸਾਹਿਬ ਕੌਰ ਕੰਨਿਆ ਸ.ਸ.ਸ. ਗਹਿਲ, ਸ.ਸ.ਸ.ਸ. ਚੀਮਾਂ ਜੌਧਪੁਰ, ਸ.ਸ.ਸ.ਸ. ਛਾਪਾ, ਸ.ਸ.ਸ.ਸ. ਠੀਕਰੀਵਾਲਾ, ਸ.ਸ.ਸ.ਸ. ਠੁੱਲੀਵਾਲ, ਸ.ਸ.ਸ.ਸ. ਢਿੱਲਵਾਂ, ਸ਼ਾਂਤੀ ਦੇਵੀ ਮੈਮੋਰੀਅਲ ਸਰਕਾਰੀ ਕੰਨਿਆ ਹਾਈ ਸਕੂਲ ਤਪਾ, ਸ.ਸ.ਸ.ਸ. ਤਪਾ, ਸ.ਸ.ਸ.ਸ. ਧੌਲਾ, ਸ.ਸ.ਸ.ਸ.(ਲੜਕੇ) ਧਨੌਲਾ, ਸ.ਸ.ਸ.ਸ. ਪੱਖੋਂ ਕਲਾਂ, ਸ.ਸ.ਸ.ਸ. ਫਰਵਾਹੀ, ਸ਼ਹੀਦ ਸਿਪਾਹੀ ਧਰਮਵੀਰ ਕੁਮਾਰ ਸ.ਸ.ਸ.ਸ. ਬਖਤਗੜ, ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਬੀ-1), ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਬੀ-2), ਐਸ.ਡੀ.ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਬੀ-1), ਐਸ.ਡੀ.ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਬੀ-2), ਸ.ਸ.ਸ.ਸ.(ਲੜਕੇ) ਬਰਨਾਲਾ, ਐਨ.ਐਮ.ਐਸ.ਡੀ.ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਬਰਨਾਲਾ, ਸ.ਸ.ਸ.ਸ. ਸੰਧੂ ਪੱਤੀ ਬਰਨਾਲਾ, ਡਾ. ਰਘੂਬੀਰ ਪ੍ਰਕਾਸ਼ ਐਸ.ਡੀ.ਸ.ਸ.ਸ. ਬਰਨਾਲਾ, ਸ.ਹ.ਸ. ਭੋਤਨਾ, ਸ.ਸ.ਸ.ਸ. (ਲੜਕੀਆਂ) ਭਦੌੜ, ਸ.ਸ.ਸ.ਸ. (ਲੜਕੇ) ਭਦੌੜ, ਸ.ਸ.ਸ.ਸ. ਮੂੰਮ, ਸ.ਹ.ਸ. ਮਹਿਲ ਖੁਰਦ, ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸ.ਸ.ਸ.ਸ. ਮਹਿਲ ਕਲਾਂ, ਸ.ਸ.ਸ.ਸ. ਰੂੜੇਕੇ ਕਲਾਂ, ਸ.ਸ.ਸ.ਸ. ਬਡਬਰ, ਐਸ.ਐਸ.ਡੀ ਕਾਲਜ ਬਰਨਾਲਾ, ਕਿੰਗਜ਼ ਗਰੁੱਪ ਆਫ਼ ਇੰਸਟੀਚਿਊਟ ਬਰਨਾਲਾ, ਸ.ਸ.ਸ.ਸ. ਹਰੀਗੜ, ਸ.ਸ.ਸ.ਸ. ਭੱਦਲਵੱਡ, ਸ.ਸ.ਸ. ਟੱਲੇਵਾਲ, ਸ.ਸ.ਸ.ਸ. ਕਰਮਗੜ, ਸ.ਹ.ਸ. ਮੌੜਾਂ, ਸ.ਹ.ਸ. ਭੱਠਲਾਂ, ਸ.ਹ.ਸ. ਤਲਵੰਡੀ, ਸ.ਹ.ਸ. ਦੀਵਾਨਾ ਵਿਖੇ ਬਣਾਏ ਗਏ ਹਨ।    

Advertisement
Advertisement
Advertisement
Advertisement
Advertisement
error: Content is protected !!