ਆਸ਼ਾ ਵਰਕਰਾਂ ਤੇ ਚੜ੍ਹਿਆ ਪੁਲਿਸ ਨੂੰ ਗੁੱਸਾ ਅਤੇ ਉਨਾਂ ,,,,

Advertisement
Spread information

ਪੁਲਿਸ ਦਾ ਸਖਤ ਸੰਦੇਸ਼-ਹੁਣ ਮਹਿੰਗਾ ਪੈ ਸਕਦੈ ਧਰਨਾ ਪ੍ਰਦਰਸ਼ਨ ਕਰਨਾ


ਹਰਿੰਦਰ ਨਿੱਕਾ , ਬਰਨਾਲਾ 9 ਦਸੰਬਰ 2021 

      ਹੁਣ ਜਿਲ੍ਹੇ ਅੰਦਰ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਦੀ ਖੈਰ ਨਹੀਂ । ਹੁਣ ਪੁਲਿਸ ਨੇ ਆਪਣੇ ਹੱਕ ਅਤੇ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਧਿਰਾਂ ਨੂੰ ਸਖਤੀ ਨਾਲ ਦਬਾਉਣ ਦਾ ਰਾਹ ਅਖਤਿਆਰ ਕਰ ਲਿਆ ਹੈ । ਇਸ ਦੀ ਤਾਜ਼ਾ ਮਿਸਾਲ ਆਈਟੀਆਈ ਚੌਂਕ ਬਰਨਾਲਾ ਵਿਖੇ ਲੰਘੀ ਕੱਲ੍ਹ ਰੋਸ ਪ੍ਰਦਰਸ਼ਨ ਕਰਨ ਵਾਲੀਆਂ ਕਰੀਬ 150 ਆਸ਼ਾ ਵਰਕਰਾਂ ਖਿਲਾਫ ਦਰਜ਼ ਕੀਤੇ ਅਪਰਾਧਿਕ ਕੇਸ ਤੋਂ ਮਿਲਦੀ ਹੈ। ਉਕਤ ਕੇਸ ਥਾਣਾ ਸਿਟੀ 2 ਬਰਨਾਲਾ ਦੇ ਥਾਣੇਦਾਰ ਦੇ ਬਿਆਨ ਪਰ ਦਰਜ਼ ਕੀਤਾ ਗਿਆ ਹੈ।

Advertisement

      ਦਰਜ਼ ਐਫ.ਆਈ.ਆਰ. ਵਿੱਚ ਥਾਣੇਦਾਰ ਜਗਦੇਵ ਸਿੰਘ ਨੇ ਕਿਹਾ ਹੈ ਕਿ 140 / 150 ਦੇ ਕਰੀਬ ਆਸ਼ਾ ਵਰਕਰਾਂ ਨੇ ਬਿਨਾਂ ਪੁੱਛੇ -ਦੱਸੇ ਹੀ ਆਈ.ਟੀ.ਆਈ. ਚੌਕ ਬਰਨਾਲਾ ਦੀਆਂ ਚਾਰ ਸੜਕਾਂ ਪਰ ਧਰਨਾ ਲਾ ਕੇ ਟ੍ਰੈਫਿਕ ਜਾਮ ਕਰ ਦਿੱਤੀ । ਉਨਾਂ ਮੌਕੇ ਤੇ ਹੋਰ ਫੋਰਸ ਮੰਗਵਾਈ ਅਤੇ ਵੱਖ-ਵੱਖ ਰੂਟਾਂ ਰਾਹੀਂ ਟ੍ਰੈਫਿਕ ਨੂੰ ਡਾਇਵਰਟ ਕਰਵਾਇਆ ਗਿਆ । ਉਨਾਂ ਇਹ ਵੀ ਕਿਹਾ ਕਿ ਇਹਨਾਂ ਨਾ ਮਲੂਮ ਆਸ਼ਾ ਵਰਕਰ ਔਰਤਾਂ ਨੇ ਬਿਨਾ ਕਿਸੇ ਦੀ ਮੰਨਜੂਰੀ /ਆਗਿਆ ਦੇ ਹੀ ਸੜਕ ਪਰ ਧਰਨਾ ਲਾ ਕੇ ਰੋਡ ਨੂੰ ਜਾਮ ਕਰਕੇ , ਲੰਘਣ ਵਾਲੇ ਰਾਹਗੀਰਾਂ ਨੂੰ ਤੰਗ ਪਰੇਸ਼ਾਨ ਕੀਤਾ। ਉਨਾਂ ਦੋਸ਼ ਲਾਇਆ  ਕਿ ਆਸ਼ਾ ਵਰਕਰਾਂ ਵੱਲੋ ਐਬੂਲੈਸ ਜਿੰਨਾਂ ਵਿੱਚ ਸੀਰੀਅਸ ਮਰੀਜ ਸਨ , ਉਹਨਾਂ ਨੂੰ ਵੀ ਅੱਗੇ ਨਹੀ ਜਾਣ ਦਿੱਤਾ ਗਿਆ । ਐਸ.ਐਚ.ਉ. ਜਗਦੇਵ ਸਿੰਘ ਨੇ ਦੱਸਿਆ ਕਿ ਨਾ – ਮਾਲੂਮ 140 / 150 ਆਸ਼ਾ ਵਰਕਰਾਂ ਦੇ ਵਿਰੁੱਧ ਅਧੀਨ ਜ਼ੁਰਮ 283/ 341 ਆਈਪੀਸੀ ਤਹਿਤ ਥਾਣਾ ਸਿਟੀ 2 ਬਰਨਾਲਾ ਵਿਖੇ ਕੇਸ ਦਰਜ਼ ਕੀਤਾ ਗਿਆ ਹੈ। ਦੋਸ਼ੀਆਂ ਦੀ ਸ਼ਨਾਖਤ ਕਰਕੇ,ਉਨਾਂ ਨੂੰ ਗਿਰਫਤਾਰ ਕੀਤਾ ਜਾਵੇਗਾ।

ਦੋਸ਼ ਸਾਬਿਤ ਹੋਣ ਤੇ ਸਜ਼ਾ ਅਤੇ ਜੁਰਮਾਨਾ

 ਪੁਲਿਸ ਵੱਲੋਂ ਆਸ਼ਾ ਵਰਕਰਾਂ ਖਿਲਾਫ ਦਰਜ਼ FIR ਨੰਬਰ 589 ਦੀ ਸੈਕਸ਼ਨ 283 IPC ਤਹਿਤ ਦੋਸ਼ ਸਾਬਿਤ ਹੋਣ ਪਰ 200 ਰੁਪਏ ਜੁਰਮਾਨਾ ਅਤੇ ਸੈਕਸ਼ਨ 341 IPC ਤਹਿਤ 1 ਮਹੀਨੇ ਦੀ ਸਧਾਰਣ ਕੈਦ ਜਾਂ 500 ਰੁਪਏ ਜ਼ੁਰਮਾਨਾ ਅਤੇ ਜਾਂ ਫਿਰ ਉਕਤ ਦੋਵੇਂ ਸਜਾਵਾਂ ਇਕੱਠੀਆਂ ਵੀ ਦਿੱਤੀਆ ਸਕਦੀਆਂ ਹਨ।

Advertisement
Advertisement
Advertisement
Advertisement
Advertisement
error: Content is protected !!