ਚੋਣ ਪਿੜ-2022- MLA ਪਿਰਮਲ ਸਿੰਘ ਦੇ ਪੈਰਾਂ ਹੇਠੋਂ ਖਿਸਕਣ ਲੱਗੀ ਰਾਜਸੀ ਜਮੀਨ

Advertisement
Spread information

ਆਪ ਛੱਡ , ਨਵੇਂ ਕਾਂਗਰਸੀ ਬਣੇ ਵਿਧਾਇਕ ਪਿਰਮਲ ਸਿੰਘ ਦੇ ਖਿਲਾਫ ਟਕਸਾਲੀ ਕਾਂਗਰਸੀਆਂ ਦਾ ਬਗ਼ਾਵਤੀ ਰੌਅ

ਵਿਧਾਇਕ ਦੇ ਰਵੱਈਆ ਤੋਂ ਖਫਾ ਹਲਕਾ ਭਦੌੜ ਦੇ ਕਾਂਗਰਸੀ ਫੜ੍ਹ ਸਕਦੇ ਨੇ ਭਾਜਪਾ ਦਾ ਪੱਲਾ


ਬੇਅੰਤ ਬਾਜਵਾ /ਮਨੋਜ ਸ਼ਰਮਾਂ , ਬਰਨਾਲਾ 5 ਦਸੰਬਰ 2021

     ਜਿਉਂ ਹੀ ਵੋਟਾਂ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਪੰਜਾਬ ਵਿਚ ਮੌਜੂਦਾ ਕਾਂਗਰਸ ਸਰਕਾਰ ਦੀ ਕਈ ਥਾਵਾਂ ‘ਤੇ ਹਾਲਤ ਪਤਲੀ ਹੁੰਦੀ ਜਾ ਰਹੀ ਹੈ। ਜ਼ਿਲਾ ਬਰਨਾਲਾ ਅਧੀਨ ਆਉਂਦੇ ਹਲਕਾ ਭਦੌੜ ਦੇ ਬਹੁਗਿਣਤੀ ਟਕਸਾਲੀ ਆਗੂ ਅਗਲੇ ਦਿਨਾਂ ‘ਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਜਾ ਰਹੇ ਹਨ। ਜਿਸ ਨਾਲ ਹਲਕਾ ਭਦੌੜ ਦੇ ਮੌਜੂਦਾ ਕਾਂਗਰਸੀ ਇੰਚਾਰਜ ਦੀ ਹਾਲਤ ਹੋਰ ਪਤਲੀ ਹੋਣ ਜਾ ਰਹੀ ਹੈ। ਹਲਕਾ ਭਦੌੜ ਦੇ ਟਕਸਾਲੀ ਸੀਨੀਅਰ ਕਾਂਗਰਸੀ ਆਗੂ ਸਮਰਜੀਤ ਸਿੰਘ, ਸੀਨੀਅਰ ਆਗੂ ਗੁਰਜੰਟ ਅਤੇ ਸੂਰਜ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਭਦੌੜ ‘ਚੋ 250 ਪੁਰਾਣੇ ਕਾਂਗਰਸੀ ਵਰਕਾਰ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵੱਲ ਰੁਖ ਕਰ ਰਹੇ ਹਨ। ਉਨਾਂ ਦੱਸਿਆ ਕਿ ਕਾਂਗਰਸ ਪਾਰਟੀ ਅਤੇ ਆਪ ਪਾਰਟੀ ਤੋਂ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਪਿਰਮਲ ਸਿੰਘ ਧੌਲਾ ਕਿਸੇ ਵੀ ਸੀਨੀਅਰ ਆਗੂ ਦੀ ਕੋਈ ਗੱਲ ਨਹੀਂ ਸੁਣ ਰਹੇ। ਸਗੋਂ ਕੱਲ ਬਣੇ ਨਵੇਂ ਕਾਂਗਰਸ ਵਰਕਰਾਂ ਦੇ ਘਰ ਮੀਟਿੰਗ ਕਰ ਰਿਹਾ ਹੈ। ਉਨਾਂ ਕਿਹਾ ਕਿ ਉਹ ਤੀਹ ਸਾਲਾਂ ਤੋਂ ਵੀ ਜਿਆਦਾ ਸਮੇਂ ਤੋਂ ਕਾਂਗਰਸ ਵਿਚ ਰਹਿ ਕੇ ਪਾਰਟੀ ਦੀ ਸੇਵਾ ਕਰ ਰਹੇ ਹਨ। ਪਰ ਆਪ ਪਾਰਟੀ ਦੀ ਟਿਕਟ ਤੋਂ ਬਣੇ ਵਿਧਾਇਕ ਆਪ ਪਾਰਟੀ ਅਤੇ ਵਰਕਰਾਂ ਨਾਲ ਧੋਖਾ ਕਰਕੇ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਕੀ ਆਉਣ ਵਾਲੇ ਸਮੇਂ ਕਾਂਗਰਸ ਪਾਰਟੀ ਦੇ ਵਫ਼ਾਦਾਰ ਹੋ ਸਕਦੇ ਹਨ! ਟਕਸਾਲੀ ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਹਲਕਾ ਭਦੌੜ ਤੋਂ ਪਾਰਟੀ ਦੇ ਕਿਸੇ ਵਫ਼ਾਦਾਰ ਟਕਸਾਲੀ ਵਰਕਰ ਨੂੰ 2022 ਦੀ ਚੋਣ ਲਈ ਟਿਕਟ ਦਿੱਤੀ ਜਾਵੇ। ਜੇਕਰ ਅਜਿਹਾ ਨਾ ਹੋਇਆ ਤਾਂ ਹਲਕਾ ਭਦੌੜ ਤੋਂ ਕਾਂਗਰਸ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਵੇਗਾ। ਟਕਸਾਲੀ ਵਰਕਰਾਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਪੂਰੇ ਹਲਕੇ ਵਿਚ ਨਾਰਾਜ਼ ਵਰਕਰਾਂ ਦੀ ਮੀਟਿੰਗ ਕਰਕੇ ਉਨਾਂ ਨੂੰ ਵੀ ਪਾਰਟੀ ਛੱਡਣ ਲਈ ਪ੍ਰੇਰਿਆ ਜਾਵੇਗਾ। ਸੂਤਰਾਂ ਅਨੁਸਾਰ ਹਲਕਾ ਭਦੌੜ ਅੰਦਰ ਪਹਿਲਾਂ ਹੀ ਕਾਂਗਰਸ ਤੀਜੇ ਨੰਬਰ ‘ਤੇ ਚੱਲ ਰਹੀ ਹੈ। ਭਵਿੱਖ ਵਿਚ ਕਾਂਗਰਸ ਦੀ ਇਸ ਹਲਕਾ ਤੋਂ ਹਾਲਤ ਵਿਚ ਸੁਧਾਰ ਹੋਣ ਦੀ ਆਸ ਨਜ਼ਰ ਨਹੀਂ ਆਉਂਦੀ।

Advertisement
Advertisement
Advertisement
Advertisement
Advertisement
Advertisement
error: Content is protected !!