ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ ਫਰਵਾਹੀ ’ਚ ਖੂਨਦਾਨ ਕੈਂਪ –ਨੌਜਵਾਨਾਂ ਵੱਲੋਂ ਕੀਤਾ ਉਪਰਾਲਾ ਸ਼ਲਾਘਾਯੋਗ: ਜਯੋਤੀ ਸਿੰਘ ਰਾਜ

Advertisement
Spread information

ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ ਫਰਵਾਹੀ ’ਚ ਖੂਨਦਾਨ ਕੈਂਪ
-ਨੌਜਵਾਨਾਂ ਵੱਲੋਂ ਕੀਤਾ ਉਪਰਾਲਾ ਸ਼ਲਾਘਾਯੋਗ: ਜਯੋਤੀ ਸਿੰਘ ਰਾਜ


ਰਵੀ ਸੈਣ,ਬਰਨਾਲਾ, 2 ਦਸੰਬਰ 2021
      ਯੁਵਕ ਸੇਵਾਵਾਂ ਵਿਭਾਗ, ਬਰਨਾਲਾ, ਐਨਐਸਐਸ ਯੂਨਿਟ ਵੱਲੋਂ ਵਿਸ਼ਵ ਏਡਜ਼ ਦਿਵਸ ਨੂੰ ਮੁੱਖ ਰੱਖਦਿਆਂ ਅਤੇ ਆਜ਼ਾਦੀ ਦਾ ਅੰਮਿ੍ਰਤ ਮਹਾਂਉਤਸਵ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਵਿਖੇ ਖ਼ੂਨਦਾਨ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਚੇਅਰਪਰਸਨ ਹਾਸਪਿਟਲ ਵੈਲਫੇਅਰ ਸੈਕਸ਼ਨ, ਜ਼ਿਲਾ ਰੈੱਡ ਕ੍ਰਾਸ ਸੁਸਾਇਟੀ ਸ੍ਰੀਮਤੀ ਜਯੋਤੀ ਸਿੰਘ ਰਾਜ ਵੱਲੋਂ ਕੀਤਾ ਗਿਆ। ਇਸ ਕੈਂਪ ਵਿਚ ਬਲੱਡ ਬੈਂਕ ਸਿਵਲ ਹਸਪਤਾਲ ਬਰਨਾਲਾ ਨੇ ਡਾ. ਹਰਜਿੰਦਰ ਕੌਰ ਦੀ ਅਗਵਾਈ ਵਿਚ 51 ਯੂਨਿਟ ਖ਼ੂਨ ਇਕੱਤਰ ਕੀਤਾ। 
   ਇਸ ਮੌਕੇ ਸ੍ਰੀਮਤੀ ਜਯੋਤੀ ਸਿੰਘ ਰਾਜ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖ਼ੂਨਦਾਨ ਮਹਾਂ ਦਾਨ ਹੈ, ਇਹ ਦਾਨ ਕਰਨ ਨਾਲ ਜਿੱਥੇ ਮਾਨਸਿਕ ਤਸੱਲੀ ਮਿਲਦੀ ਹੈ, ਉੱਥੇ ਅਸੀਂ ਕਈ ਕੀਮਤੀ ਜਾਨਾਂ ਬਚਾਅ ਸਕਦੇ ਹਾਂ। ਇਸ ਦੇ ਨਾਲ ਹੀ ਉਨਾਂ ਨੌਜਵਾਨਾਂ ਅਤੇ ਹੋਰਾਂ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨਾਂ ਨੇ ਕਰੋਨਾ ਟੀਕਾਕਰਨ ਦੀ ਪਹਿਲੀ ਜਾਂ ਦੂਜੀ ਖੁਰਾਕ ਨਹੀਂ ਲਗਾਈ ਹੈ, ਉਹ ਜ਼ਰੂਰੀ ਟੀਕਾਕਰਨ ਕਰਵਾਉਣ ਤਾਂ ਜੋ ਕਰੋਨਾ ਵਾਇਰਸ ਮੁੜ ਫੈਲਣ ਤੋਂ ਰੋਕਿਆ ਜਾ ਸਕੇ। ਇਸ ਮੌਕੇ ਉਨਾਂ ਖ਼ੂਨਦਾਨੀਆਂ ਦਾ ਸਨਮਾਨ ਵੀ ਕੀਤਾ।
  ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਵਿਜਯ ਭਾਸਕਰ ਸ਼ਰਮਾ ਨੇ ਦੱਸਿਆ ਕਿ ਜ਼ਿਲੇ ਦੀਆਂ ਐਨਐਸਐਸ ਯੁਨਿਟਾਂ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਵੱਖ ਵੱਖ ਕਾਰਜ ਲਗਾਤਾਰ ਜਾਰੀ ਹਨ। ਇਸ ਮੌਕੇ ਡਿਪਟੀ ਡੀਈਓ ਸ੍ਰੀਕਤੀ ਹਰਕੰਵਲਜੀਤ ਕੌਰ ਅਤੇ ਪਿ੍ਰੰਸੀਪਲ ਫਰਵਾਹੀ ਸਕੂਲ ਸ੍ਰੀਮਤੀ ਨਿਦਾ ਅਲਤਾਫ ਨੇ ਐਨਐਸਐਸ ਯੂਨਿਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰੋਗਰਾਮ ਅਫਸਰ ਪਾਵੇਲ ਬਾਂਸਲ, ਅਤੇ ਪੰਕਜ ਬਾਂਸਲ ਨੇ ਕਿਹਾ ਕਿ ਇਸ ਕੈਂਪ ਵਿਚ 51 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। 
  ਇਸ ਮੌਕੇ ਸਕੱਤਰ ਰੈੱਡ ਕਰਾਸ ਸੁਸਾਇਟੀ ਬਰਨਾਲਾ ਸਰਵਨ ਸਿੰਘ, ਜ਼ਿਲਾ ਇੰਚਾਰਜ ਸਕਾਉਟ ਐਂਡ ਗਾਈਡ ਬਲਵਿੰਦਰ ਕੁਮਾਰ, ਯੁਵਕ ਸੇਵਾਵਾਂ ਵਿਭਾਗ ਵੱਲੋਂ ਸੋਹਣ ਸਿੰਘ ਬਰਨਾਲਾ, ਜਗਜੀਤ ਸਿੰਘ ਸੰਧੂ ਪੱਤੀ, ਗੁਰਪ੍ਰੀਤ ਸਿੰਘ ਧਨੌਲਾ, ਦਵਿੰਦਰਜੀਤ ਸਿੰਘ ਧਨੌਲਾ ਤੋਂ ਇਲਾਵਾ ਸਰਪੰਚ ਅਤੇ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਤੇ ਹੋਰ ਪਤਵੰਤੇ ਹਾਜ਼ਰ ਸਨ

Advertisement
Advertisement
Advertisement
Advertisement
Advertisement
Advertisement
error: Content is protected !!