ਬੇਰੁਜ਼ਗਾਰਾਂ ਦੇ ਇਰਾਦੇ ਦ੍ਰਿੜ ਰੁਜ਼ਗਾਰ ਲਈ ਆਖਰੀ ਦਮ ਤੱਕ ਲੜਨ ਦਾ ਕੀਤਾ ਐਲਾਨ  

Advertisement
Spread information

 

ਬੇਰੁਜ਼ਗਾਰਾਂ ਦੇ ਇਰਾਦੇ ਦ੍ਰਿੜ – ਢਿੱਲਵਾਂ

ਰੁਜ਼ਗਾਰ ਲਈ ਆਖਰੀ ਦਮ ਤੱਕ ਲੜਾਂਗਾ – ਮੁਨੀਸ਼


ਹਰਪ੍ਰੀਤ ਕੌਰ ਬਬਲੀ , ਸੰਗਰੂਰ,20 ਅਕਤੂਬਰ 2021

ਕਾਂਗਰਸ ਸਰਕਾਰ ਨੂੰ ਭੁਲੇਖਾ ਹੈ ਕਿ ਬੇਰੁਜ਼ਗਾਰ ਬਿਨਾਂ ਰੁਜ਼ਗਾਰ ਦੇ ਘਰਾਂ ਵਿੱਚ ਵੜ ਜਾਣਗੇ।ਬੇਰੁਜ਼ਗਾਰ ਆਪਣੇ ਰੁਜ਼ਗਾਰ ਲਈ ਦ੍ਰਿੜ ਹਨ। ਉਹ ਹਰ ਹਾਲਤ ਰੁਜ਼ਗਾਰ ਪ੍ਰਾਪਤ ਕਰਕੇ ਹੀ ਰਹਿਣਗੇ।

Advertisement

ਉਕਤ ਵਿਚਾਰ ਸਥਾਨਕ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਹੇਠ ਮੁਨੀਸ਼ ਫਾਜਲਿਕਾ ਕੋਲ ਡਟੇ ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਆਖੇ।

ਇਸ ਮੌਕੇ ਮੁਨੀਸ਼ ਫਾਜਲਿਕਾ ਨੇ ਕਿਹਾ ਕਿ ਭਾਵੇਂ ਉਹ ਇਸ ਦੁਨੀਆ ਵਿਚ ਰਹੇ ਭਾਵੇਂ ਨਾ, ਪਰ ਰੁਜ਼ਗਾਰ ਪ੍ਰਾਪਤੀ ਦੀ ਲੜਾਈ ਆਖਰੀ ਸਾਹ ਤੱਕ ਲੜੇਗਾ।

ਵਰਨਣਯੋਗ ਹੈ ਕਿ ਪਿਛਲੇ ਕਰੀਬ 2 ਮਹੀਨੇ ਤੋ ਮੁਨੀਸ਼ ਟੈਂਕੀ ਉੱਤੇ ਬੈਠਾ ਹੋਇਆ ਹੈ।ਦੂਜੇ ਪਾਸੇ ਬੇਰੁਜ਼ਗਾਰ ਅਨੇਕਾ ਵਾਰ ਨਵੇਂ ਮੁੱਖ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਿਰਾਓ ਕਰ ਚੁੱਕੇ ਹਨ।

ਬੇਰੁਜ਼ਗਾਰਾਂ ਦਾ ਆਖਣਾ ਹੈ ਕਿ ਜੇਕਰ 25 ਅਕਤੂਬਰ ਦੀ ਪੈਨਲ ਮੀਟਿੰਗ ਵਿੱਚ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਹੱਲ ਨਾ ਕੱਢਿਆ ਤਾਂ ਦੋਵਾਂ ਦਾ ਪੰਜਾਬ ਅੰਦਰ ਹਰੇਕ ਜਨਤਕ ਸਮਾਗਮ ਵਿੱਚ ਵਿਰੋਧ ਕੀਤਾ ਜਾਵੇਗਾ।
ਕਿਓਕਿ ਅਹੁਦੇ ਸੰਭਾਲਣ ਮਗਰੋਂ ਦੋਵੇਂ ਆਗੂ ਵੀ ਬੇਰੁਜ਼ਗਾਰਾਂ ਨੂੰ ਲਾਰੇ ਲਗਾ ਰਹੇ ਹਨ।

ਬੇਰੁਜ਼ਗਾਰਾਂ ਨੇ ਸੰਘਰਸ਼ ਦੀ ਜਿੱਤ ਅਤੇ ਮੁਨੀਸ਼ ਦੀ ਸਿਹਤ ਜਾਬੀ ਲਈ ਪੰਜਾਬ ਦੇ ਪਿੰਡਾਂ ਦੇ ਧਾਰਮਿਕ ਕੇਂਦਰਾਂ ਵਿੱਚ ਅਰਦਾਸ ਕਰਵਾਉਣ ਦਾ ਵੀ ਫੈਸਲਾ ਕੀਤਾ।

ਇਸ ਮੌਕੇ ਗਗਨਦੀਪ ਕੌਰ,ਜਗਜੀਤ ਸਿੰਘ ਜੱਗੀ ਜੋਧਪੁਰ,ਕੁਲਵਿੰਦਰ ਸਿੰਘ ਅਤੇ ਜਗਤਾਰ ਸਿੰਘ ਦੋਵੇਂ ਨਾਭਾ,ਕਰਮਜੀਤ ਕੌਰ ਸੰਗਰੂਰ,ਅਨੀਤਾ ਰਾਣੀ ਅਤੇ ਰਜਨੀਤ ਕੌਰ ਫਾਜਲਿਕਾ,,ਰੇਨੂੰ ਅਤੇ ਬਲਜੀਤ ਕੌਰ ਮਾਨਸਾ,ਸੁਖਪਾਲ ਕੌਰ ਅਤੇ ਹਰਦੀਪ ਕੌਰ ਬਰਨਾਲਾ,ਸਤਪਾਲ ਕੌਰ,ਪਿਰਤਪਲ ਕੌਰ, ਰਾਣੋ,ਕਰਮਜੀਤ ਕੌਰ ਨਾਗਰਾ,ਮਨਦੀਪ ਕੌਰ ਸਮਾਣਾ ,ਸਰਬਜੀਤ ਕੌਰ ਅਤੇ ਗੁਰਪ੍ਰੀਤ ਕੌਰ ਬਹਾਦਰ ਪੁਰ, ਗਗਨਦੀਪ ਕੌਰ,ਗੁਰਮੇਲ ਬਰਗਾੜੀ,ਮਿੰਟੂ ਕੋਠਾ ਗੁਰੂ ਅਤੇ ਅਵਤਾਰ ਹਰੀਗੜ੍ਹ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!