Skip to content
- Home
- ਨਜ਼ਾਇਜ਼ ਮਾਈਨਿੰਗ – ਮਾਇਨਿੰਗ ਵਿਭਾਗ ਵੱਲੋਂ ਦੁਕਾਨ ਮਾਲਿਕਾਂ ਨੂੰ ਨੋਟਿਸ ਜਾਰੀ
Advertisement

ਨਿਯਮਾਂ ਨੂੰ ਛਿੱਕੇ ਟੰਗਣ ਵਾਲਿਆਂ ਖਿਲਾਫ਼ ਹੋਵੇਗੀ ਕਾਰਵਾਈ ਅਤੇ ਜੁਰਮਾਨਾ- ਐਸ.ਡੀ.ਓ. ਬਲਜੀਤ ਸਿੰਘ
ਜਗਸੀਰ ਸਿੰਘ ਚਹਿਲ , ਬਰਨਾਲਾ 12 ਅਕਤੂਬਰ 2021
ਸ਼ਹਿਰ ਦੇ ਫਰਵਾਹੀ ਬਜ਼ਾਰ ਦੇ ਮੋੜ ਤੇ ਜੁੱਤੀਆਂ ਵਾਲੇ ਮੋਰਚੇ ਨੇੜੇ ਸੰਘਣੀ ਅਬਾਦੀ ਵਾਲੇ ਖੇਤਰ ਵਿੱਚ ਨਿੱਜ਼ੀ ਪਲਾਟ ਅੰਦਰ ਹੋਈ ਨਜ਼ਾਇਜ ਮਾਇਨਿੰਗ ਕਾਰਣ ਵੱਡਾ ਹਾਦਸਾ ਹੋਣ ਦਾ ਖਦਸ਼ਾ ਜਾਹਿਰ ਕਰਦਿਆਂ ਲੰਘੀ ਕੱਲ੍ਹ .ਬਰਨਾਲਾ ਟੂਡੇ ਵਲੋਂ ਖਬਰ ਨਸ਼ਰ ਕਰਨ ਤੋਂ ਬਾਅਦ ਹਰਕਤ ਵਿੱਚ ਆਏ ਮਾਇਨਿੰਗ ਵਿਭਾਗ ਬਰਨਾਲਾ ਵੱਲੋਂ ਮੌਕੇ ਤੇ ਪਹੁੰਚ ਕੇ ਕੰਮ ਬੰਦ ਕਰਵਾ ਦਿੱਤਾ ਗਿਆ ਸੀ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਮਾਇਨਿੰਗ ਵਿਭਾਗ ਬਰਨਾਲਾ ਦੇ ਐੱਸ.ਡੀ.ਓ. ਬਲਜੀਤ ਸਿੰਘ ਨੇ ਦੱਸਿਆ ਕਿ ਉਕਤ ਪਲਾਟ ਦੇ ਮਾਲਕਾਂ ਵਲੋਂ ਐਤਵਾਰ ਵਾਲੇ ਦਿਨ ਛੁੱਟੀ ਦਾ ਲਾਹਾ ਤੱਕਦਿਆਂ 35-30 ਅਤੇ 15-30 ਦੇ ਪਲਾਟ ਵਿੱਚ ਬਿਨਾ ਕਿਸੇ ਵਿਭਾਗੀ ਮਨਜੂਰੀ ਤੋਂ ਜੇ ਸੀ ਬੀ ਲਾ ਕੇ ਕਰੀਬ 10 ਫੁੱਟ ਡੂੰਘਾ ਟੋਆ ਪੁੱਟ ਦਿੱਤਾ ਗਿਆ ਹੈ। । ਉਹਨਾ ਦੱਸਿਆ ਕਿ ਜਿਸ ਪਲਾਟ ਤੇ ਮਾਇਨਿੰਗ ਕੀਤੀ ਜਾ ਰਹੀ ਸੀ , ਉਸ ਥਾਂ ਤੋਂ ਪੁਰਾਣੇ ਖੂਹ ਆਦਿ ਨਿਕਲੇ ਅਤੇ ਇਸ ਜਗ੍ਹਾ ਦੇ ਬਿਲਕੁਲ ਨਾਲ ਬਹੁ-ਮੰਜਿਲਾ ਇਮਾਰਤ ਉਸਰੀਆਂ ਹੋਈਆਂ ਹਨ।
ਭੀੜ ਵਾਲੇ ਰਿਹਾਇਸੀ ਇਲਾਕੇ ਅੰਦਰ ਬਿਨਾਂ ਕਿਸੇ ਮਨਜੂਰੀ ਲਏ ਮਾਇਨਿੰਗ ਕਰਨ ਵਾਲੇ ਸਹਿਰ ਦੇ ਇੱਕ ਨਾਮਵਰ ਬੇਕਰੀ ਹਾਊਸ ਦੇ ਮਾਲਕਾਂ ਵਲੋਂ ਵਰਤੀਆਂ ਗਈਆਂ ਬੇਨਿਯਮੀਆਂ ਸੰਬੰਧੀ ਵਿਭਾਗ ਦੇ ਜੇ ਈ ਵਲੋਂ ਮੌਕੇ ਤੇ ਜਾ ਕੇ ਤਿਆਰ ਕੀਤੀ ਰਿਪੋਰਟ ਉਹਨਾ ਵਲੋਂ ਐਕਸੀਅਨ ਮਾਇਨਿੰਗ ਵਿਭਾਗ ਨੂੰ ਭੇਜ ਦਿੱਤੀ ਹੈ ਅਤੇ ਐਕਸੀਅਨ ਦਫ਼ਤਰ ਵਲੋਂ ਨੋਟਿਸ ਭੇਜ ਕਿ ਇਸ ਗੈਰ-ਕਾਨੂੰਨੀ ਮਾਇਨਿੰਗ ਸੰਬੰਧੀ ਉਕਤ ਮਾਲਕਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਬਣਦਾ ਜੁਰਮਾਨਾ ਵੀ ਵਸੂਲ ਕੀਤਾ ਜਾਵੇਗਾ। ਉਹਨਾ ਦੱਸਿਆ ਵਿਭਾਗ ਦੀਆਂ ਸਰਤਾਂ ਅਤੇ ਨਿਯਮਾਂ ਦੀ ਪੂਰਤੀ ਤੋਂ ਬਾਅਦ ਹੀ ਉਕਤ ਮਾਲਕਾਂ ਨੂੰ ਮੁੜ ਕੰਮ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ, ਤਦ ਤੱਕ ਕੰਮ ਬੰਦ ਕੀਤਾ ਗਿਆ ਹੈ ।
Advertisement

Advertisement

Advertisement

Advertisement

error: Content is protected !!