ਅਕਾਲੀ ਦਲ ਨੇ ਪਿੰਡ ਪਿੰਡ ਕਿਸਾਨਾਂ ਦੇ ਹੱਕ ਚ’ ਅਤੇ ਕਾਲੇ ਕਾਨੂੰਨਾਂ ਦੇ ਵਿਰੁੱਧ ‘ਮੋਦੀ ਭਜਾਓ ਦੇਸ਼ ਬਚਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ
ਮਹਿਲ ਕਲਾਂ 09 ਅਕਤੂਬਰ (ਗੁਰਸੇਵਕ ਸਿੰਘ ਸਹੋਤਾ,ਪਾਲੀ ਵਜੀਦਕੇ)
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਬਰਨਾਲਾ ਤੋਂ ਉਮੀਦਵਾਰ ਕੁਲਵੰਤ ਸਿੰਘ ਕਾਂਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਦੀ ਰਹਿਨੁਮਾਈ ਹੇਠ ਪਿੰਡ ਪਿੰਡ ਕਿਸਾਨਾਂ ਦੇ ਹੱਕ ਚ’ ਅਤੇ ਕਾਲੇ ਕਾਨੂੰਨਾਂ ਦੇ ਵਿਰੁੱਧ ਗੁਰੂ ਘਰ ਅਰਦਾਸ ਕਰਕੇ ‘ਮੋਦੀ ਭਜਾਓ ਦੇਸ਼ ਬਚਾਓ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਦੇਸ਼ ਦੇ ਕਿਸਾਨਾਂ ਦਾ ਵੱਡਾ ਰੋਲ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਕਹੇ ਤੇ ਦੇਸ਼ ਦੇ ਕਿਸਾਨਾਂ ਨੂੰ ਕਮਜ਼ੋਰ ਕਰਨ ਤੇ ਲੱਗੀ ਹੋਈ ਹੈ। ਜੇਕਰ ਦੇਸ਼ ਦਾ ਕਿਸਾਨ ਤੇ ਮਜ਼ਦੂਰ ਹੀ ਆਰਥਿਕ ਤੌਰ ਤੇ ਟੁੱਟ ਜਾਵੇਗਾ ਤਾਂ ਦੇਸ਼ ਫਿਰ ਤੋਂ ਗੁਲਾਮੀ ਦੇ ਰਾਹ ਪੈ ਜਾਵੇਗਾ। ਉਨ੍ਹਾਂ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਨੇ ਸਿੱਧ ਕਰ ਦਿੱਤਾ ਕਿ ਭਾਜਪਾ ਸਰਕਾਰ ਗੁੰਡਿਆਂ ਦਾ ਅੱਡਾ ਬਣ ਚੁੱਕੀ ਹੈ, ਜੋ ਸਰ੍ਹੇਆਮ ਦੇਸ਼ ਦੇ ਆਮ ਨਾਗਰਿਕਾਂ ਨੂੰ ਮਾਰ ਕੇ ਫਿਰ ਵੀ ਉਹ ਦੇਸ ਦੇ ਉਚ ਅਹੁਦਿਆਂ ਤੇ ਕਾਬਜ਼ ਰੱਖਦੀ ਹੈ। ਉਨ੍ਹਾਂ ਲਖੀਮਪੁਰ ਘਟਨਾ ਦੀ
ਨਿੰਦਾ ਕਰਦਿਆਂ ਕਿਹਾ ਕਿ ਇਸ ਘਟਨਾ ਵਿਚ ਸ਼ਾਮਲ ਰਾਜ ਮੰਤਰੀ ਦੇ ਪੁੱਤਰ ਨੂੰ ਸਖਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਰੁਪਿੰਦਰ ਸਿੰਘ ਸੰਧੂ,ਪਰਗਟ ਸਿੰਘ ਲਾਡੀ,ਜਾਂਗਪੁਰੀ ਸਿੱਧੂ ਆਨੰਦ ਸ਼ਰਮਾ, ਰਾਜਿੰਦਰ ਸਿੰਘ,ਹੰਸਾ, ਪੇਰੀ ਬਰਨਾਲਾ,ਜਥੇਦਾਰ ਰਜਿੰਦਰ ਸਿੰਘ ਦਰਾਕਾ,ਜਤਿੰਦਰ ਸਿੰਘ ਜ਼ਿਮੀਂ,ਅੰਮ੍ਰਿਤ ਪਾਲ ਸਿੰਘ ਨਾਈਵਾਲਾ,ਗੋਲਡੀ ਬਰਨਾਲਾ,ਅਤੀਸ ਚੀਮਾ,ਸੁਖਵਿੰਦਰ ਬਰਨਾਲਾ, ਹਰਪ੍ਰੀਤ ਸਿੰਘ ਗੁਰਦੇਵ ਸਿੰਘ ਮੱਕਡ਼ਾ ਹਾਜਰ ਸਨ।