ਆਖਿਰ ਪੀੜਤ ਨੂੰ ਗੰਗਾਨਗਰ ਛੱਡ ਕੇ ਦੋਸ਼ੀ ਹੋਇਆ ਫਰਾਰ
ਹਰਿੰਦਰ ਨਿੱਕਾ , ਪਟਿਆਲਾ 5 ਅਕਤੂਬਰ 2021
ਆਪਣੀ ਰਿਸ਼ਤੇਦਾਰ ਲੜਕੀ ਨੂੰ ਹੀ ਨੌਕਰੀ ਦਾ ਝਾਂਸਾ ਦੇ ਕੇ ਕਰੀਬ ਸਾਢੇ ਤਿੰਨ ਮਹੀਨੇ ਜਬਰ ਜਿਨਾਹ ਕਰਨ ਵਾਲੇ ਨਾਮਜਦ ਦੋਸ਼ੀ ਦੇ ਖਿਲਾਫ ਥਾਣਾ ਪਾਤੜਾਂ ਦੀ ਪੁਲਿਸ ਨੇ ਬਲਾਤਕਾਰ ਦਾ ਕੇਸ ਦਰਜ਼ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਲੜਕੀ ਨੇ ਦੱਸਿਆ ਕਿ ਗੁਰਮੀਤ ਸਿੰਘ ਨਿਵਾਸੀ ਪਿੰਡ ਕੋਲਿਆਂਵਾਲੀ ,ਥਾਣਾ ਸਦਰ ਮਲੋਟ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਉਸ ਦੀ ਰਿਸ਼ਤੇਦਾਰੀ ਵਿੱਚੋਂ ਹੈ। ਗੁਰਮੀਤ ਸਿੰਘ ਨੇ ਉਸ ਨੂੰ ਕੋਈ ਪ੍ਰਾਈਵੇਟ ਨੋਕਰੀ ਦਿਵਾਉਣ ਦਾ ਝਾਂਸਾ ਦੇ ਕੇ ਰੇਲਵੇ ਸਟੇਸ਼ਨ ਤੋਂ ਆਪਣੇ ਮੋਟਰ ਸਾਇਕਲ ਪਰ ਬਿਠਾ ਕੇ ਤਿੰਨ ਮਹੀਨੇ ਆਪਣੇ ਚਾਚੇ ਦੇ ਘਰ ਰੱਖਿਆ ਅਤੇ ਪੀੜਤ ਦੀ ਬੇਬੱਸੀ ਤੇ ਮਜਬੂਰੀ ਦਾ ਫਾਇਦਾ ਉਠਾ ਕੇ ਉਹ ਪੀੜਤ ਨਾਲ ਜਬਰਦਸਤੀ ਸਰੀਰਕ ਸਬੰਧ ਵੀ ਬਣਾਉਂਦਾ ਰਿਹਾ। ਪੀੜਤ ਅਨੁਸਾਰ ਫਿਰ ਨਾਮਜਦ ਦੋਸ਼ੀ ਨੋਕਰੀ ਦਾ ਝਾਂਸਾ ਦੇ ਕੇ ਉਸ ਨੂੰ ਗੰਗਾਨਗਰ ( ਰਾਜਸਥਾਨ ) ਲੈ ਗਿਆ । ਉੱਥੇ ਵੀ ਦੋਸ਼ੀ ਨੇ ਪੀੜਤ ਨੂੰ 15 ਦਿਨ ਰੱਖਿਆ । ਆਖਿਰ 30 ਸਤੰਬਰ 2021 ਨੂੰ ਦੋਸ਼ੀ, ਉਸਨੂੰ ਗੰਗਾਨਗਰ ਪਾਸ ਛੱਡ ਕੇ ਫਰਾਰ ਹੋ ਗਿਆ । ਜਿਸ ਤੋਂ ਬਾਅਦ ਮੁਦੈਲਾ ਆਪਣੇ ਘਰ ਵਾਪਿਸ ਆ ਗਈ ਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਪੀੜਤ ਦੇ ਬਿਆਨ ਤੇ ਨਾਮਜ਼ਦ ਦੋਸ਼ੀ ਗੁਰਮੀਤ ਸਿੰਘ ਕੋਲਿਆਂਵਾਲੀ ਦੇ ਖਿਲਾਫ ਅਧੀਨ ਜ਼ੁਰਮ 376 (2) (N) I P C ਥਾਣਾ ਪਾਤੜਾਂ ਵਿਖੇ ਦਰਜ਼ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਕੀ ਹੈ ਸੈਕਸ਼ਨ 376 (2) (N) I P C
ਭਾਰਤੀ ਦੰਡ ਸੰਘਤਾ ਦੇ ਅਨੁਸਾਰ ਜੇਕਰ ਕੋਈ ਸਰਕਾਰੀ ਮੁਲਾਜ਼ਮ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕਿਸੇ ਔਰਤ ਨਾਲ ਸ਼ਰੀਰਕ ਸਬੰਧ ਸਥਾਪਿਤ ਕਰਦਾ ਹੈ ਤਾਂ ਉਸ ਦੇ ਖਿਲਾਫ ਅਧੀਨ ਜ਼ੁਰਮ 376 (2) (N) I P C ਤਹਿਤ ਕੇਸ ਦਰਜ਼ ਕੀਤਾ ਜਾਂਦਾ ਹੈ। ਅਜਿਹਾ ਅਪਰਾਧ ਕਰਨ ਵਾਲੇ ਦੋਸ਼ੀ ਨੂੰ ਘੱਟ ਤੋਂ ਘੱਟ 20 ਸਾਲ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਦੇਣ ਦਾ ਉਪਬੰਧ ਹੈ।