ਡੇਂਗੂ ਮਲੇਰੀਆਂ ਨੂੰ ਲੈ ਕੇ ਪ੍ਰਸ਼ਾਸਨ ਹੋਇਆ ਪੱਬਾਂ ਭਾਰ
ਬੀ ਟੀ ਐੱਨ , ਫਤਿਹਗੜ੍ਹ ਸਾਹਿਬ, 30 ਸਤੰਬਰ 2021
ਸਿਵਲ ਸਰਜਨ, ਫਤਿਹਗੜ੍ਹ ਸਾਹਿਬ ਐਸ.ਪੀ. ਸਿੰਘ ਦੇ ਦਿਸ਼ਾ ਨਿਰੇਦਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਪੀ.ਐਚ.ਸੀ. ਚਨਾਰਥਲ ਕਲਾਂ ਦੇ ਖੇਤਰ ਵਿਚ ਡੇਂਗੂ, ਮਲੇਰੀਆਂ, ਚਿਕਨਗੁਣੀਆਂ ਆਦਿ ਬੀਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਦੇ ਮੰਤਵ ਨਾਲ ਪਿੰਡ ਪਿੰਡ ਕੈਂਪ ਲਗਾ ਕੇ ਜਾਗਰੂਕ ਕੀਤਾ ਜਾ ਰਿਹਾ ਤੇ ਮੱਛਰਾ ਤੋਂ ਬਚਾਅ ਲਈ ਸਪਰੇਅ ਆਦਿ ਕੀਤੀ ਜਾ ਰਹੀ ਹੈ।
ਇਸ ਦੇ ਤਹਿਤ ਹੀ ਅੱਜ ਪਿੰਡ ਤਰਖਾਣ ਮਾਜਰਾ ਵਿਖੇ ਆਮ ਲੋਕਾਂ ਨੂੰ ਮੱਛਰਾਂ ਦੇ ਮਾੜੂ ਪ੍ਰਭਾਵਾ ਅਤੇ ਇਸ ਦੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ, ਲਾਰਵਾ ਚੈਕ ਕੀਤਾ ਗਿਆ ਤੇ ਸਪਰੇਅ ਕਰਵਾਈ ਗਈ।ਇਸ ਸਬੰਧੀ ਬਲਾਕ ਐਕਸ਼ਟੇਸ਼ਨ ਐਜੂਕੇਟਰ ਮਹਾਵੀਰ ਸਿੰਘ ਨੇ ਦੱਸਿਆ ਕਿ ਡੇਗੂ ਦੀ ਬੀਮਾਰੀ ਮੱਛਰ ਦੇ ਕੱਟਣ ਨਾਲ ਹੁੰਦੀ ਹੈ, ਡੇਂਗੂ ਦੀ ਬੀਮਾਰੀ ਨਾਲ ਪੀੜਤ ਮਰੀਜ਼ ਵਿਚ ਕਈ ਤਰ੍ਹਾਂ ਦੇ ਲੱਛਣ ਜਿਵੇ ਮਰੀਜ਼ ਦਾ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਮਾਸ਼ਪੇਸ਼ੀਆਂ ਅਤੇ ਜੋੜਾ ਵਿਚ ਦਰਦ, ਅੱਖਾਂ ਦੇ ਪਿੱੱਛਲੇ ਹਿਸੇ ਵਿਚ ਦਰਦ, ਜੀਅ ਕੱਚਾ ਹੋਣਾ, ਉਲਟੀਆਂ ਅਤੇ ਹਾਲਤਾ ਜਿਆਦਾ ਖਰਾਬ ਹੋਣ ਤੇ ਮਰੀਜ਼ ਨੂੰ ਨੱਕ, ਮੂੰਹ ਅਤੇ ਮਸੂੜਿਆ ਵਿਚੋ ਖੂਨ ਵੱਗਣ ਦੀਆਂ ਨਿਸ਼ਾਨਿਆ ਵੀ ਹੋ ਸਕਦੀਆਂ ਹਨ।
ਜੇਕਰ ਕਿਸੇ ਵਿਅਕਤੀ ਵਿਚ ਅਜਿਹੀਆਂ ਨਿਸ਼ਾਨੀਆਂ ਪਾਈਆ ਜਾਣ ਤਾਂ ਮਰੀਜ਼ ਨੂੰ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਡਿਸਪੈਸਰੀ ਵਿਚ ਜਾ ਕੇ ਆਪਣਾ ਇਲਾਜ਼ ਕਰਵਾਉਣਾ ਚਾਹੀਦਾ ਹੈ।ਇਸ ਮੌਕੇ ਰਣਜੋਧ ਸਿੰਘ ਐਮ.ਪੀ.ਐਚ.ਡਬਲਿਯੂ ਨੇ ਦੱਸਿਆ ਕਿ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਸਾਨੂੰ ਪਾਣੀ ਆਦਿ ਕੀਤੇ ਵੀ ਖੜਣ ਨਹੀਂ ਦੇਣਾ ਚਾਹੀਦਾ ਤੇ ਖੜੇ ਪਾਣੀ ਵਿਚ ਇਕ ਹਫਤੇ ਦੇ ਅੰਦਰ ਅੰਦਰ ਮੱਛਰ ਪੈਦਾ ਹੋ ਜਾਂਦਾ ਹੈ,
ਇਸ ਕਾਰਨ ਸਾਨੂੰ ਹਫਤੇ ਵੀ ਇਕ ਦਿਨ ਆਪਣੇ ਕੁਲਰਾਂ, ਫਰੀਜ਼ ਦੀਆਂ ਪਿਛਲੀਆਂ ਟ੍ਰੇਆਂ, ਗਮਲਿਆ, ਜਾਨਵਰਾਂ/ਪੰਛੀਆਂ ਲਈ ਰੱਖੇ ਪਾਣੀ ਦੇ ਬਰਤਨ ਆਦਿ ਨੂੰ ਖਾਲੀ ਕਰਕੇ ਧੁੱਪ ਵਿਚ ਸੁਖਾ ਲੈਣਾ ਚਾਹੀਦਾ ਹੈ।ਇਸ ਮੌਕੇ ਐਚ.ਡਬਲਿਯੂ.ਸੀ. ਤਰਖਾਣ ਮਾਜਰੇ ਦਾ ਸਮੂਹ ਸਟਾਫ, ਬੇਅੰਤ ਕੌਰ ਏ.ਐਨ.ਐਮ. ਸਮੂਹ ਆਸਾ਼ ਤੇ ਹੋਰ ਮੌਜੂਦ ਸਨ।