ਕੱਲ੍ਹ ਦੇ ਭਾਰਤ ਬੰਦ ਦਾ ਸਿੱਖ ਸਦਭਾਵਨਾ ਦਲ ਅਤੇ ਗ੍ਰੰਥੀ ਰਾਗੀ ਸਭਾ ਸੰਗਰੂਰ ਵੱਲੋਂ ਪੂਰਨ ਸਮਰਥਨ
ਪਰਦੀਪ ਕਸਬਾ , ਸੰਗਰੂਰ , 26 ਸਤੰਬਰ 2021
ਸਿੱਖ ਸਦਭਾਵਨਾ ਦਲ ਇਕਾਈ ਸੰਗਰੂਰ ਅਤੇ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਦੀ ਸਾਂਝੀ ਮੀਟਿੰਗ ਪ੍ਰਧਾਨ ਭਾਈ ਬਚਿੱਤਰ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਭਗਤ ਬਾਬਾ ਨਾਮਦੇਵ ਜੀ ਸੰਗਰੂਰ ਵਿਖੇ ਹੋਈ ਮੀਟਿੰਗਾਂ ਦੌਰਾਨ ਭਾਈ ਬਚਿੱਤਰ ਸਿੰਘ ਨੇ ਬੋਲਦਿਆਂ ਕਿਹਾ ਕੇ ਕੇਂਦਰ ਦੀ ਅੰਨ੍ਹੀ ਸਰਕਾਰ ਵੱਲੋਂ ਥੋਪੇ ਗਏ ਤਿੰਨ ਕਾਲੇ ਕੇਂਦਰੀ ਕਾਨੂੰਨਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਕਿਰਤੀ ਅਤੇ ਕਿਸਾਨ ਵੀਰ ਦਿੱਲੀ ਦੀਆਂ ਸਰਹੱਦਾਂ ਤੇ ਉੱਪਰ ਮੋਰਚੇ ਜਮਾ ਕੇ ਬੈਠੇ ਹਨ ।
ਪਿੰਡਾਂ ਸ਼ਹਿਰਾਂ ਦੇ ਕਿਰਤੀ ਅਤੇ ਕਿਸਾਨ ਵੀਰਾਂ ਵੱਲੋਂ ਵੱਖ ਵੱਖ ਥਾਵਾਂ ਤੇ ਪੰਜਾਬ ਹਰਿਆਣਾ ਅਤੇ ਹੋਰ ਸੂਬਿਆਂ ਵਿੱਚ ਵੀ ਲਗਾਤਾਰ ਮੋਰਚੇ ਲਾਏ ਹੋਏ ਹਨ ਧਰਨੇ ਲੱਗੇ ਹੋਏ ਨੇ ਬੜਾ ਲੰਬਾ ਸਮਾਂ ਬੀਤ ਗਿਆ ਹੈ ਨਾਂ ਸੈਂਟਰ ਦੀ ਸਰਕਾਰ ਨੂੰ ਕਿਰਤੀਆਂ ਅਤੇ ਕਿਸਾਨਾਂ ਦੀ ਕੋਈ ਪਰਵਾਹ ਹੈ ਅਤੇ ਨਾ ਹੀ ਸੂਬਾ ਸਰਕਾਰਾਂ ਧਿਆਨ ਦੇ ਰਹੀਆਂ ਹਨ ਸੂਬਿਆਂ ਦੀਆਂ ਰਵਾਇਤੀ ਸਾਰੀਆਂ ਪਾਰਟੀਆਂ ਕੇਵਲ ਵੋਟਾਂ ਤਕ ਸੀਮਤ ਹਨ, ਇਹ ਨਾ ਸਹੁਰਿਆਂ ਨੂੰ ਪਤਾ ਹੈ ਕਿ ਕਿਰਤੀ ਅਤੇ ਕਿਸਾਨ ਭੋਲੇ ਹੁੰਦੇ ਹਨ ਵੋਟਾਂ ਵੇਲੇ ਜਿਵੇਂ ਮਰਜ਼ੀ ਭਰਮਾ ਕੇ ਇਹਨਾਂ ਕੋਲੋਂ ਵੋਟ ਅਤੇ ਸਪੋਟ ਲੈ ਲਵੋ ਹੁੰਦਾ ਵੀ ਇਹੋ ਹੈ
l ਪਰ ਹੁਣ ਇਉਂ ਪ੍ਰਤੀਤ ਹੋ ਰਿਹਾ ਹੈ ਤੇ ਕਿਰਤੀ ਵੀ ਕਿਸਾਨ ਵੀ ਸਾਰੇ ਜਾਗ ਪਏ ਹਨ ਇਹ ਨਾ ਲੀਡਰਾਂ ਦੀਆਂ ਲੂੰਬੜ ਚਾਲਾਂ ਤੋਂ ਸਾਰੇ ਜਾਣੂ ਹਨ 27 ਸਤੰਬਰ ਨੂੰ ਜੋ ਕਿਰਤੀ ਅਤੇ ਕਿਸਾਨ ਜਥਿਆਂ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਹੈ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਸਿੱਖ ਸਦਭਾਵਨਾ ਦਲ ਸੰਗਰੂਰ ਊਨਾ ਸਮਰਥਨ ਕਰੇਗਾ ਅਤੇ ਹਰ ਵੇਲੇ ਕਿਰਤੀ ਅਤੇ ਕਿਸਾਨ ਵੀਰਾਂ ਦੇ ਨਾਲ ਡਟ ਕੇ ਖਡ਼੍ਹੇਗਾ ਇਹ ਸਾਡਾ ਵਾਅਦਾ ਹੈ l
ਅੱਜ ਦੀ ਮੀਟਿੰਗ ਵਿਚ ਭਾਈ ਦਲਜੀਤ ਸਿੰਘ ਤਾਨ ਹੈੱਡ ਰਾਗੀ, ਭਾਈ ਸਵਰਨ ਸਿੰਘ ਜੋਸ਼ ਜੋਤੀ ਸਰੂਪ, ਭਾਈ ਭੋਲਾ ਸਿੰਘ ਹਰਗੋਬਿੰਦਪੁਰਾ ,ਭਾਈ ਸੁੰਦਰ ਸਿੰਘ ਨਾਨਕਪੁਰਾ, ਭਾਈ ਕੁਲਵੰਤ ਸਿੰਘ ਬੁਰਜ, ਭਾਈ ਕੇਵਲ ਸਿੰਘ ਹਰੀਪੁਰਾ ,ਭਾਈ ਗੁਰਧਿਆਨ ਸਿੰਘ ਨਾਨਕਪੁਰਾ, ਭਾਈ ਗੁਰਪ੍ਰੀਤ ਸਿੰਘ ਰਾਮਪੁਰਾ, ਭਾਈ ਗੁਰਪ੍ਰੀਤ ਸਿੰਘ ਹੈੱਡ ਰਾਗੀ ਹਰਗੋਬਿੰਦਪੁਰਾ, ਭਾਈ ਮਨਦੀਪ ਸਿੰਘ ਗੁ: ਕਲਗੀਧਰ, ਭਾਈ ਕਰਤਾਰ ਸਿੰਘ ਮੰਗਵਾਲ, ਭਾਈ ਧਰਮਪਾਲ ਸਿੰਘ ਬਡਰੁੱਖਾਂ ਭਾਈ ਦਰਸ਼ਨ ਸਿੰਘ ਗੁ:ਕਲਗੀਧਰ,ਸਾਰੇ ਸਿੰਘਾਂ ਨੇ ਮੀਟਿੰਗ ਦੇ ਵਿਚ ਭਾਗ ਲਿਆ l