ਹਵਾਲਾਤ ‘ਚ ਔਰਤ ਨੂੰ ਸਲਵਾਰ ਦੇ ਨਾਲੇ ਨਾਲ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨੀ ਪਈ ਮਹਿੰਗੀ ,ਪੁਲਸ ਨੇ ਕੱਸਿਆ ਸ਼ਿਕੰਜਾ
ਪਰਦੀਪ ਕਸਬਾ ਪਟਿਆਲਾ , 3 ਸਤੰਬਰ 2021
ਲੋਕ ਅਕਸਰ ਹੀ ਖ਼ੁਦਕੁਸ਼ੀ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤਦੇ ਆ ਰਹੇ ਹਨ । ਇਹ ਮਾਮਲਾ ਉਸ ਵਕਤ ਗੰਭੀਰ ਹੋ ਜਾਂਦਾ ਹੈ । ਜਦੋਂ ਕੋਈ ਹਵਾਲਾਤ ਵਿੱਚ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ।
ਅਜਿਹਾ ਅਕਸਰ ਹੀ ਸੁਣਦੇ ਹਾਂ ਕਿ ਕਿਸੇ ਵਿਅਕਤੀ ਨੇ ਗਲ ਫਾਹਾ ਲੈ ਕੇ , ਜ਼ਹਿਰੀਲੀ ਦਵਾਈ ਖਾ ਕੇ, ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਜਾਂ ਹੋਰ ਤਰੀਕਿਆਂ ਨਾਲ ਖ਼ੁਦਕੁਸ਼ੀ ਕਰ ਲਈ ਹੈ । ਪਟਿਆਲੇ ਜ਼ਿਲ੍ਹੇ ਦੇ ਥਾਣਾ ਤ੍ਰਿਪੜੀ ਵਿਚ ਇਕ ਵੱਖਰੇ ਹੀ ਢੰਗ ਨਾਲ ਔਰਤ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਔਰਤ ਨੇ ਹਵਾਲਾਤ ਵਿਚ ਆਪਣੀ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ , ਬੇਸ਼ੱਕ ਖੁਦਕੁਸ਼ੀ ਕਰਨ ਵਾਲੀ ਔਰਤ ਨੂੰ ਬਚਾ ਲਿਆ ਗਿਆ ਹੈ । ਪੁਲਸ ਨੇ ਦੋਸ਼ੀ ਔਰਤ ‘ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਮਲਕੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਪਟਿਆਲਾ ਦੇ ਬਿਆਨਾਂ ਦੇ ਆਧਾਰ ‘ਤੇ ਹਵਾਲਾਤੀ ਕਰਮਜੀਤ ਕੌਰ ਪਤਨੀ ਕੇਵਲ ਸਿੰਘ, ਨਿਵਾਸੀ ਲੰਗੇਆਣਾ , ਥਾਣਾ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ‘ਤੇ ਆਪਣੀ ਸਲਵਾਰ ਦੇ ਨਾਲੇ ਨਾਲ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਨ ‘ਤੇ ਧਾਰਾ 309 IPC ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਮਲਕੀਅਤ ਸਿੰਘ ਸਹਾਇਕ ਸੁਪਰਡੈਂਟ ਨੇ ਆਪਣੇ ਦਰਜ ਬਿਆਨਾਂ ਵਿਚ ਦੱਸਿਆ ਕਿ 31 ਅਗਸਤ ਸ਼ਾਮ ਕਰੀਬ 9:35 ਉਕਤ ਦੋਸ਼ੀ ਨੇ ਆਪਣੀ ਸਲਵਾਰ ਦੇ ਨਾਲੇ ਨਾਲ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ । ਜਿਸ ਨੂੰ ਮੌਕੇ ‘ਤੇ ਪੁੱਜ ਕੇ ਕਾਬੂ ਕੀਤਾ ਗਿਆ । ਤ੍ਰਿਪੜੀ ਥਾਣਾ ਪੁਲਸ ਪਟਿਆਲਾ ਨੇ ਉਕਤ ਦੋਸ਼ੀ ਹਵਾਲਾਤੀ ਕਰਮਜੀਤ ਕੌਰ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।