ਇੱਕੋ ਦਿਨ ‘ਚ ਦੋ ਭਤੀਜੀਆਂ ਸਮੇਤ ਚਾਰ ਲੜਕੀਆਂ ਲਾਪਤਾ ਹੋਣ ਦੇ ਮਾਮਲੇ ਆਏ ਸਾਹਮਣੇ , ਮਾਪੇ ਪ੍ਰੇਸ਼ਾਨ
ਪਟਿਆਲਾ ਪੁਲਿਸ ਕਰ ਰਹੀ ਹੈ ਨਬਾਲਗ ਲੜਕੀਆਂ ਦੀ ਤਲਾਸ਼
ਪਰਦੀਪ ਕਸਬਾ , ਪਟਿਆਲਾ, 3 ਸਤੰਬਰ 2021
ਨਿੱਤ ਦਿਨ ਨਾਬਾਲਗ ਲੜਕੀਆਂ ਦੇ ਅਗਵਾ ਅਤੇ ਲਾਪਤਾ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਇਸੇ ਤਰ੍ਹਾਂ ਦਾ ਹੀ ਮਾਮਲਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਵਾਪਰਿਆ ਹੈ , ਜਿੱਥੇ ਚਾਰ ਨਾਬਾਲਗ ਲੜਕੀਆਂ ਘਰੋਂ ਬਿਨਾਂ ਦੱਸੇ ਚਲੀ ਗਈਆਂ । ਪਟਿਆਲਾ ਪੁਲੀਸ ਲਾਪਤਾ ਲੜਕੀਆਂ ਦੀ ਲਗਾਤਾਰ ਭਾਲ ਕਰ ਰਹੀ ਹੈ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਥਹੁ ਟਿਕਾਣਾ ਪਤਾ ਨਹੀਂ ਲੱਗ ਸਕਿਆ ।
ਬੇਸ਼ੱਕ ਪਟਿਆਲਾ ਪੁਲਸ ਸਕੂਲ ਵੱਖ ਵੱਖ ਥਾਣਿਆਂ ਵਿਚ ਦਰਜ ਬਿਆਨਾਂ ਵਿਚ ਲੜਕੀਆਂ ਦੇ ਮਾਪਿਆਂ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੀਆਂ ਨਾਬਾਲਗ ਲੜਕੀਆਂ ਨੂੰ ਕੋਈ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ । ਪੁਲਸ ਆਪਣੇ ਢੰਗ ਲੜਕੀਆਂ ਦੀ ਤਲਾਸ਼ ਕਰ ਰਹੀ ਹੈ ਅਤੇ ਵੱਖ ਵੱਖ ਪਹਿਲੂਆਂ ‘ਤੇ ਜਾਂਚ ਪਡ਼ਤਾਲ ਵੀ ਕਰ ਰਹੀ ਹੈ ।
ਅਜਿਹਾ ਹੀ ਮਾਮਲਾ ਥਾਣਾ ਤ੍ਰਿਪੜੀ ਪਟਿਆਲਾ ਵਿੱਚ ਸਾਹਮਣੇ ਆਇਆ ਹੈ, ਜਿੱਥੇ ਦੋ ਲੜਕੀਆਂ ਦੇ ਚਾਚੇ ਨੇ ਪੁਲਸ ਵਿਚ ਆਪਣੇ ਦਰਜ ਬਿਆਨਾਂ ਚ ਦੱਸਿਆ ਕਿ ਉਨ੍ਹਾਂ ਦੀਆਂ ਦੋ ਭਤੀਜੀਆਂ ਪਿਛਲੇ ਦਿਨੀਂ ਘਰੋਂ ਲਾਪਤਾ ਹੋ ਗਈਆਂ ਹਨ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ ਪਿਛਲੇ ਸਮੇਂ ਅਚਾਨਕ ਮੌਤ ਹੋ ਗਈ ਸੀ। ਜਿਸ ਕਾਰਨ ਉਸ ਦੀਆਂ ਦੋਵੇਂ ਲੜਕੀਆਂ ਉਮਰ ਚੌਦਾਂ ਸਾਲ ਅਤੇ ਗਿਆਰਾਂ ਸਾਲ ਜੋ ਕਿ 2018 ਤੂੰ ਮੇਰੇ ਕੋਲ ਰਹਿ ਰਹੀਆਂ ਸਨ ਪਰ ਪਿਛਲੀ ਇੱਕ ਸਤੰਬਰ ਨੂੰ ਦੋਵੇਂ ਲੜਕੀਆਂ ਬਿਨਾਂ ਦੱਸੇ ਘਰੋਂ ਚਲੀਆਂ ਗਈਆਂ ਤੇ ਵਾਪਸ ਨਹੀਂ ਆਈਆਂ ਕਾਫੀ ਭਾਲ ਕਰਨ ‘ਤੇ ਵੀ ਨਹੀਂ ਮਿਲੀਆਂ ।
ਲੜਕੀਆਂ ਦੇ ਚਾਚੇ ਨੇ ਦੱਸਿਆ ਕਿ ਮੈਨੂੰ ਸ਼ੱਕ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਦੀਆਂ ਭਤੀਜੀਆਂ ਨੂੰ ਕਿਸੇ ਅਣਦੱਸੀ ਜਗ੍ਹਾ ‘ਤੇ ਗੈਰਕਾਨੂੰਨੀ ਤੌਰ ‘ਤੇ ਰੱਖੀ ਬੈਠਾ ਹੈ । ਪੁਲਸ ਨੇ ਅਣਪਛਾਤੇ ਵਿਅਕਤੀਆਂ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਤੇ ਨਾਬਾਲਗ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।
ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਥਾਣਾ ਸਿਟੀ ਸਮਾਣਾ ਵਿੱਚ ਸਾਹਮਣੇ ਆਇਆ ਹੈ। ਜਿੱਥੇ ਲੜਕੀ ਦੇ ਪਿਤਾ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਬਿਨਾਂ ਦੱਸੇ ਪਿਛਲੀ 27 ਅਪ੍ਰੈਲ ਨੂੰ ਚੰਦਨ ਸ਼ਰਮਾ ਪੁੱਤਰ ਨਾਮਲੂਮ ਵਿਆਸ ਨਿਵਾਸੀ ਸਹਿਜਪੁਰਾ ਚੌਕ ਨਾਲ ਘਰੋਂ ਚਲੀ ਗਈ ਗਈ ਸੀ। ਲੜਕੀ ਨੂੰ ਲੱਭਣ ਉਪਰੰਤ ਉਨ੍ਹਾਂ ਨੇ ਲੜਕੀ ਨੂੰ ਥਾਣੇ ਵਿਚ ਪੇਸ਼ ਕਰ ਦਿੱਤਾ ਸੀ, ਜਿਸ ਤੋਂ ਬਾਅਦ ਨਾਬਾਲਗ ਲੜਕੀ ਨੇ ਆਪਣੀ ਮਾਤਾ -ਪਿਤਾ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ ।
ਲੜਕੀ ਦੀ ਮਾਂ ਨੇ ਦੱਸਿਆ ਕਿ 28 ਅਪਰੈਲ ਨੂੰ ਫੇਰ ਦੋਵਾਂ ਧਿਰਾਂ ਨੂੰ ਥਾਣੇ ਵਿਚ ਬੁਲਾਇਆ ਗਿਆ ਅਤੇ ਲੜਕੀ ਨੂੰ ਸਮਝਾ ਕੇ ਸਾਡੇ ਨਾਲ ਘਰ ਤੋਰ ਦਿੱਤਾ ਗਿਆ ਸੀ । ਲੜਕੀ ਦੀ ਮਾਂ ਨੇ ਕਿਹਾ ਕਿ ਜਦੋਂ ਅਸੀਂ ਘਰ ਨੂੰ ਜਾ ਰਹੇ ਸੀ ਤਾਂ ਮੈਂ ਦਵਾਈ ਲੈਣ ਲਈ ਇਕ ਦੁਕਾਨ ‘ਤੇ ਰੁਕੀ ਅਤੇ ਲੜਕੀ ਨੂੰ ਆਪਣੇ ਲੜਕੇ ਨਾਲ ਘਰ ਨੂੰ ਤੋਰ ਦਿੱਤਾ ਪਰ ਜਦੋਂ ਮੈਂ ਘਰ ਜਾ ਕੇ ਦੇਖਿਆ ਤਾਂ ਲੜਕੀ ਘਰ ਨਹੀਂ ਸੀ। ਲੜਕੀ ਦੀ ਮਾਂ ਨੇ ਕਿਹਾ ਕਿ ਕਾਫੀ ਭਾਲ ਕਰਨ ‘ਤੇ ਪਤਾ ਲੱਗਾ ਕਿ ਉਕਤ ਦੋਸ਼ੀ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ ।
ਸਮਾਣਾ ਸਿਟੀ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਚੰਦਨ ਸ਼ਰਮਾ ਪੁੱਤਰ ਨਾਮਲੂਮ ਨਿਵਾਸੀ ਸਹਿਜਪੁਰਾ ਚੌਕ ਸਮਾਣਾ ‘ਤੇ ਆਈ ਪੀ ਸੀ ਦੀ 363,366 A ਧਾਰਾ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਇਸੇ ਤਰ੍ਹਾਂ ਦਾ ਪਟਿਆਲੇ ਜ਼ਿਲ੍ਹੇ ਵਿੱਚ ਇੱਕ ਹੋਰ ਮਾਮਲਾ ਥਾਣਾ ਬਖਸ਼ੀਵਾਲਾ ਵਿੱਚ ਸਾਹਮਣੇ ਆਇਆ ਹੈ, ਜਿੱਥੇ ਲੜਕੀ ਦੇ ਪਿਤਾ ਨੇ ਆਪਣੇ ਦਰਜ ਬਿਆਨਾਂ ਵਿੱਚ ਦੱਸਿਆ ਕਿ ਉਨ੍ਹਾਂ ਦੀ ਨਾਬਾਲਗ ਲੜਕੀ ਜੋ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਈ ਸੀ ਪਰ ਘਰ ਵਾਪਸ ਨਹੀਂ ਪਰਤੀ ਪਤਾ ਲੱਗਿਆ ਕਿ ਉਹ ਸਕੂਲ ਵੀ ਨਹੀਂ ਗਈ । ਲੜਕੀ ਦੇ ਪਿਤਾ ਨੇ ਦੱਸਿਆ ਕਿ ਮੇਰੀ ਨਬਾਲਗ ਲੜਕੀ ਨੂੰ ਜਸਪ੍ਰੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਬਾਬੂ ਸਿੰਘ ਕਾਲੋਨੀ ਪਟਿਆਲਾ ਜੋ ਕਿ ਲੜਕੀ ਨੂੰ ਵਰਗਲਾ ਫੁਸਲਾ ਕੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ । ਬਖਸ਼ੀਵਾਲਾ ਥਾਣਾ ਪੁਲਸ ਨੇ ਆਈ ਪੀ ਸੀ ਧਾਰਾ 363,366 A ਦੇ ਤਹਿਤ ਉਕਤ ਦੋਸ਼ੀਆਂ ਤੇ ਮੁਕੱਦਮੇ ਦਰਜ ਕਰ ਲਏ ਹਨ ।