SSD ਕਾਲਜ ‘ਚ ਲਾਇਆ ਖੂਨਦਾਨ ਕੈਂਪ, ਦਾਨੀਆਂ ਦੀ ਹੌਸਲਾ ਅਫਜਾਈ ਲਈ ਵੰਡੇ ਪੌਦੇ

Advertisement
Spread information

ਐਸ.ਡੀ. ਸਭਾ ਦੇ ਚੇਅਰਮੈਨ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਖੂਨਦਾਨ ਕੈਂਪ

ਡੀਸੀ ਫੂਲਕਾ ਅਤੇ ਐਸਡੀਐਮ ਵਾਲੀਆ ਨੇ ਐਸਐਸਡੀ ਕਾਲਜ ਦੀ ਮੈਨੇਜਮੈਂਟ ਦਾ ਯਤਨਾਂ ਨੂੰ ਸਰਾਹਿਆ


ਹਰਿੰਦਰ ਨਿੱਕਾ , ਬਰਨਾਲਾ 26 ਅਗਸਤ 2021 

       ਜਿਲ੍ਹੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਐਸ.ਡੀ. ਸਭਾ ਵੱਲੋਂ ਚਲਾਏ ਜਾ ਰਹੇ ਐਸਐਸਡੀ ਕਾਲਜ ਵਿੱਚ ਅੱਜ 13 ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਸਭਾ ਦੇ ਚੇਅਰਮੈਨ ਅਤੇ ਪ੍ਰਸਿੱਧ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ ਅਤੇ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕੀਤਾ। ਇਸ ਮੌਕੇ ਐਸਡੀਐਮ ਵਰਜੀਤ ਸਿੰਘ ਵਾਲੀਆ ਅਤੇ ਐਸਡੀ ਸਭਾ ਦੇ ਅਹੁਦੇਦਾਰ ਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਰਹੇ। ਪ੍ਰਬੰਧਕਾਂ ਅਨੁਸਾਰ ਕੈਂਪ ਵਿੱਚ 50 ਖੂਨਦਾਨੀਆਂ ਨੇ ਖੂਨਦਾਨ ਕੀਤਾ। ਸਾਦੇ ਪਰੰਤੂ ਬੇਹੱਦ ਪ੍ਰਭਾਵਸ਼ਾਲੀ ਸਮਾਰੋਪ ਨੂੰ ਸੰਬੋਧਨ ਕਰਦਿਆਂ ਡੀਸੀ ਫੂਲਕਾ ਅਤੇ ਐਸਡੀਐਮ ਵਾਲੀਆ ਨੇ ਪ੍ਰਬੰਧਕ ਕਮੇਟੀ ਦੇ ਮਾਨਵਤਾ ਦੀ ਸੇਵਾ ਲਈ ਅਤੇ ਵਿਦਿੱਅਕ ਖੇਤਰ ਵਿੱਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੀ ਭਰਪੂਰ ਸ਼ਲਾਘਾਂ ਕੀਤੀ। ਡੀਸੀ ਫੂਲਕਾ ਨੇ ਕਿਹਾ ਕਿ ਖੂਨਦਾਨ ਦੀ ਮਹੱਤਤਾ , ਉਹ ਪਰਿਵਾਰ ਜਾਂ ਵਿਅਕਤੀ ਜਿਆਦਾ ਮਹਿਸੂਸ ਕਰਦੇ ਹਨ, ਜਿੰਨਾਂ ਨੂੰ ਕਦੇ ਨਾ ਕਦੇ ਖੁਦ ਜਾਂ ਆਪਣੇ ਕਿਸੇ ਕਰੀਬੀ ਦੋਸਤ ਜਾਂ ਰਿਸ਼ਤੇਦਾਰ ਦੇ ਲਈ ਖੂਨ ਪ੍ਰਾਪਤ ਕਰਨ ਲਈ ਸਖਤ ਮੁਸ਼ਕਤ ਕਰਨੀ ਪਈ ਹੈ। ਉਨਾਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ। ਸ੍ਰੀ ਫੂਲਕਾ ਨੇ ਪ੍ਰਬੰਧਕਾਂ ਵੱਲੋਂ ਖੂਨਦਾਨੀਆਂ ਅਤੇ ਸਮਾਰੋਹ ਵਿੱਚ ਸ਼ਾਮਿਲ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਨਾਲ ਨਾਲ ਪੌਦੇ ਤੋਹਫੇ ਦੇ ਰੂਪ ਵਿੱਚ ਦਿੱਤੇ ਹਨ। ਐਸਡੀਐਮ ਵਾਲੀਆ ਨੇ ਕਿਹਾ ਕਿ ਐਸਡੀ ਸਭਾ ਆਪਣੀਆਂ ਵੱਖ ਵੱਖ ਸੰਸਥਾਵਾਂ ਵਿੱਚ ਕੋਈ ਨਾ ਕੋਈ ਮਾਨਵਤਾ ਦੀ ਭਲਾਈ ਦਾ ਕੰਮ ਅਕਸਰ ਕਰਦੇ ਰਹਿੰਦੇ ਹਨ। ਉਨਾਂ ਕਿਹਾ ਕਿ ਹੋਰ ਲੋਕਾਂ ਨੂੰ ਵੀ ਮਾਨਵਤਾ ਭਲਾਈ ਦੇ ਕੰਮਾਂ ਲਈ ਐਸਡੀ ਸਭਾ ਦੇ ਪ੍ਰਬੰਧਕਾਂ ਤੋਂ ਪ੍ਰੇਰਣਾ ਲੈਣ ਦੀ ਜਰੂਰਤ ਹੈ। ਡੀਸੀ ਫੂਲਕਾ ਅਤੇ ਐਸਡੀਐਮ ਵਾਲੀਆ ਨੇ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨੂੰ ਉਨਾਂ ਦੇ ਜਨਮ ਦਿਨ ਦੀ ਵਧਾਈ ਦਿੰਦਿਆ, ਤੰਦਰੁਸਤ ਅਤੇ ਲੰਬੀ ਉਮਰ ਲਈ ਦੁਆ ਵੀ ਕੀਤੀ।

Advertisement

ਸ਼ਹਿਰੀਆਂ ਨੂੰ ਟ੍ਰੈਫਿਕ ਸਮੱਸਿਆ ਦੂਰ ਕਰਨ ਲਈ ਸ਼ਿਵਦਰਸ਼ਨ ਸ਼ਰਮਾ ਨੇ ਜਨਮ ਦਿਨ ਦੇ ਦਿੱਤਾ ਪਾਰਕਿੰਗ ਦਾ ਤੋਹਫਾ

      ਐਸਡੀ ਸਭਾ ਰਜਿਸਟਰਡ ਬਰਨਾਲਾ ਦੇ ਭੀਸ਼ਮ ਪਿਤਾਮਾ ਵੱਜੋਂ ਪਹਿਚਾਣ ਕਾਇਮ ਕਰਨ ਚੁੱਕੇ ਚੇਅਰਮੈਨ ਸ਼ਿਵਦਰਸ਼ਨ ਸ਼ਰਮਾ ਨੇ ਆਪਣੇ ਜਨਮ ਦਿਨ ਦੇ ਮੌਕੇ ਸ਼ਹਿਰੀਆਂ ਲਈ ਪਾਰਕਿੰਗ ਦਾ ਤੋਹਫਾ ਦੇਣ ਦਾ ਐਲਾਨ ਕੀਤਾ। ਸ਼੍ਰੀ ਸ਼ਰਮਾ ਨੇ ਡਿਪਟੀ ਕਮਿਸ਼ਨਰ ਫੂਲਕਾ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਸ਼ਹਿਰ ਅੰਦਰ ਟ੍ਰੈਫਿਕ ਦੀ ਸਭ ਤੋਂ ਵੱਡੀ ਸਮੱਸਿਆ ਲੋਕਾਂ ਨੂੰ ਆ ਰਹੀ ਹੈ। ਪਰੰਤੂ ਪ੍ਰਸ਼ਾਸ਼ਨ ਕੋਲ ਕੋਈ ਢੁੱਕਵੀ ਜਗ੍ਹਾ ਸ਼ਹਿਰ ਕੋਲ ਉਪਲੱਬਧ ਨਹੀ ਹੈ। ਸ਼ਰਮਾ ਨੇ ਪੇਸ਼ਕਸ਼ ਕੀਤੀ ਕਿ ਵਾਲਮੀਕ ਚੌਂਕ ਦੇ ਕੋਲ ਐਸਡੀ ਸਭਾ ਦਾ ਸੀਨੀਅਰ ਸੈਕੰਡਰੀ ਸਕੂਲ ਉਹ ਜਲਦ ਹੀ ਇਸ ਥਾਂ ਤੋਂ ਬਦਲਕੇ ਐਸਐਸਡੀ ਕਾਲਜ ਵਾਲੀ ਜਗ੍ਹਾ ਵਿੱਚ ਹੀ ਲਿਜਾ ਰਹੇ ਹਨ। ਸਕੂਲ ਦੀ ਕਰੀਬ 19 ਕਨਾਲ ਯਾਨੀ 2 ਏਕੜ ਤੋਂ ਵੱਧ ਜਗ੍ਹਾ ਉਹ ਸ਼ਹਿਰ ਦੀ ਪਾਰਕਿੰਗ ਲਈ ਦੇਣ ਲਈ ਤਿਆਰ ਹਨ, ਪ੍ਰਸ਼ਾਸ਼ਨ ਸਕੂਲ ਸ਼ਿਫਟ ਹੋਣ ਤੋਂ ਬਾਅਦ ਜਦੋਂ ਚਾਹੇ ਪਾਰਕਿੰਗ ਲਈ ਲੈ ਸਕਦਾ ਹੈ, ਅਸੀਂ ਸਭਾ ਵੱਲੋਂ ਜਲਦ ਹੀ ਪਾਰਕਿੰਗ ਬਣਾਉਣ ਲਈ ਬਕਾਇਦਾ ਲਿਖਤੀ ਦੁਰਖਾਸਤ ਵੀ ਪ੍ਰਸ਼ਾਸ਼ਨ ਕੋਲ ਪੇਸ਼ ਕਰਾਂਗੇ।

ਖੂਨਦਾਨ ਅਤੇ ਪੌਦੇ ਮਨੁੱਖਤਾ ਲਈ ਸਭ ਤੋਂ ਵੱਡੀ ਲੋੜ- ਸ਼ਿਵ ਸਿੰਗਲਾ

   ਐਸਡੀ ਸਭਾ ਦੇ ਜਰਨਲ ਸਕੱਤਰ ਸ਼ਿਵ ਸਿੰਗਲਾ ਨੇ ਕਿਹਾ ਕਿ ਖੂਨਦਾਨ ਅਤੇ ਪੌਦੇ ਮਨੁੱਖਤਾ ਲਈ ਦੋ ਵੱਡੀਆਂ ਲੋੜਾਂ ਹਨ, ਜਿੰਨਾਂ ਦੀ ਅਹਿਮੀਅਤ ਬੀਮਾਰੀ ਦੇ ਦੌਰ ਵਿੱਚ ਹਰ ਕੋਈ ਸਮਝਦਾ ਹੈ। ਪਰੰਤੂ ਐਸਡੀ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਸ਼ਰਮਾ ਦੀ ਪ੍ਰੇਰਣਾ ਸਦਕਾ ਸਭਾ ਖੂਨਦਾਨ ਲਈ ਪਿਛਲੇ 13 ਸਾਲਾਂ ਤੋਂ ਖੂਨਦਾਨ ਕੈਂਪ ਲਗਾ ਰਹੀ ਹੈ, ਜਦੋਂ ਕਿ ਕਰੋਨਾ ਕਾਲ ਦੌਰਾਨ ਆਕਸੀਜਨ ਦੀ ਕਮੀ ਦਾ ਸੰਕਟ ਆਉਣ ਤੋਂ ਬਾਅਦ ਸਭਾ ਨੇ ਆਪਣੇ ਮਾਨਵਵਾਦੀ ਮਿਸ਼ਨ ਵਿੱਚ ਪੌਦੇ ਵੰਡਣ ਨੂੰ ਵੀ ਸ਼ਾਮਿਲ ਕਰ ਲਿਆ ਹੈ। ਉਨਾਂ ਕਿਹਾ ਕਿ ਸਭਾ ਦੀ ਤਰਫੋਂ ਲਏ ਫੈਸਲਾ ਅਨੁਸਾਰ ਦਾਖਿਲੇ ਸਮੇਂ ਵਿਦਿਆਰਥੀਆਂ ਨੂੰ ਪੌਦੇ ਵੰਡੇ ਜਾਂਦੇ ਹਨ ਅਤੇ ਸਮਾਰੋਹ ਵਿੱਚ ਆਏ ਮਹਿਮਾਨਾਂ ਅਤੇ ਸਕੂਲ ਦੇ ਸਟਾਫ ਨੂੰ ਸਨਮਾਨ ਦੇਣ ਲਈ ਪੌਦੇ ਹੀ ਦੇਣ ਦੀ ਪ੍ਰਥਾ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਸਿੰਗਲਾ ਨੇ ਕਿਹਾ ਕਿ 13 ਖੂਨਦਾਨ ਕੈਂਪ ਇਸ ਵਾਰ ਸਭਾ ਦੇ ਭੀਸ਼ਮ ਪਿਤਾਮਾ ਸ੍ਰੀ ਸ਼ਿਵਦਰਸ਼ਨ ਸ਼ਰਮਾ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਹੈ।

        ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰ ਲਾਲ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਵਿਦਿਆਰਥੀ ਨੂੰ ਫੀਸ ਵਿੱਚ ਮਾਫੀ ਦਿੱਤੀ ਜਾਵੇਗੀ । ਕਾਲਜ ਵਿੱਖੇ ਖੂਨਦਾਨ ਕਰਨ ਵਾਲੇ ਹਰ ਵਿਅਕਤੀ ਨੂੰ ਕਾਲਜ ਵੱਲੋਂ ਇਕ ਗਮਲਾ ਅਤੇ ਬੂਟਾ ਵੀ ਦਿੱਤਾ ਗਿਆ ।ਇਸ ਮੌਕੇ ਜਗਸੀਰ ਸਿੰਘ ਡਿਪੂ ਮਨੈਜਰ ਖੇਤਰੀ ਦਫਤਰ ,ਨਿਰਮਲ ਸਿੰਘ ਖੇਤਰੀ ਦਫਤਰ ਅਤੇ ਮਨਦੀਪ ਸਿੰਘ ਬਰਨਾਲਾ ,ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਭਾਰਤ ਭੂਸਣ, ਕਾਲਜ ਡੀਨ ਪ੍ਰੋ. ਨੀਰਜ ਸ਼ਰਮਾਂ , ਕੋ-ਆਰਡੀਨੇਟਰ ਸ੍ਰੀ ਮਨੀਸੀ ਦੱਤ ਸ਼ਰਮਾਂ ਅਤੇ ਸਮੂਹ ਸਟਾਫ ਹਾਜਰ ਸੀ। ਸਭਾ ਦੇ ਅਹੁਦੇਦਾਰ ਅਤੇ ਸੀਨੀਅਰ ਐਡਵੋਕੇਟ ਕੁਲਵੰਸਭਾ ਦੇ ਆਗੂ ਅਤੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਸ੍ਰੀ ਪ੍ਰਵੀਨ ਕੁਮਾਰ, ਸਾਬਕਾ ਬੈਂਕ ਮੈਨੇਜਰ ਅਨਿਲ ਦੱਤ ਸ਼ਰਮਾ, ਸਭਾ ਦੇ ਆਗੂ ਅਤੇ ਜਿਲਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ,  ਜਿਲਾ ਇੰਡਸਟਰੀ ਚੈਂਬਰ ਦੇ ਪ੍ਰਧਾਨ ਵਿਜੇ ਕੁਮਾਰ ਗਰਗ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਬਰਾੜ, ਪ੍ਰੈਸ ਕਲੱਬ ਰਜਿਸਟਰਡ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ,ਬਰਨਾਲਾ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਚੇਤਨ ਸ਼ਰਮਾ, ਸੀਨੀਅਰ ਪੱਤਰਕਾਰ ਯਾਦਵਿੰਦਰ ਸਿੰਘ ਯਾਦੂ ਭੁੱਲਰ, ਮਨੋਜ ਸ਼ਰਮਾ ਸਮੇਤ ਹੋਰ ਪਤਵੰਤੇ ਹਾਜ਼ਿਰ ਰਹੇ । ਸਮਾਰੋਹ ਦੇ ਅੰਤ ਵਿੱਚ ਸਭਾ ਦੇ ਆਗੂ ਅਤੇ ਸੀਨੀਅਰ ਪੱਤਰਕਾਰ ਸ੍ਰੀ ਵਿਵੇਕ ਸਿੰਧਵਾਨੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। 

 

Advertisement
Advertisement
Advertisement
Advertisement
Advertisement
error: Content is protected !!