ਕੱਲ੍ਹ ਨੂੰ ਹੋਵੇਗਾ ਕਿਸਾਨ ਆਗੂ ਦਾ ਸ਼ਰਧਾਂਜਲੀ ਸਮਾਗਮ

Advertisement
Spread information

ਕਿਸਾਨ ਆਗੂ ਨਿਰਮਲ ਸਿੰਘ ਸੋਹੀ ਹਮੀਦੀ ਦਾ ਸ਼ਰਧਾਂਜਲੀ ਸਮਾਗਮ ਕੱਲ੍ਹ ਹੋਵੇਗਾ ਹਮੀਦੀ ਵਿਖੇ ਹੋਵੇਗਾ-ਉੱਪਲੀ


ਪਰਦੀਪ ਕਸਬਾ, ਬਰਨਾਲਾ, 25 ਅਗਸਤ 2021

         ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਯੋਧਾ ਆਗੂ ਨਿਰਮਲ ਸਿੰਘ ਹਮੀਦੀ 14 ਅਗਸਤ ਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਜੂਝਦਾ ਹੋਇਆ ਸੰਘਰਸ਼ਸ਼ੀਲ ਕਾਫਲੇ ਨੂੰ ਵਿਛੋੜਾ ਦੇ ਗਿਆ ਸੀ। ਇਸ ਸਬੰਧੀ ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ 26 ਅਗਸਤ ਨੂੰ ਸ਼ਹੀਦ ਨਿਰਮਲ ਸਿੰਘ ਸੋਹੀ ਦੇ ਸ਼ਰਧਾਂਜਲੀ ਸਮਾਗਮ ਦੀਆਂ ਤਿਆਰੀਆਂ ਤੋਂ ਬਾਅਦ ਜਾਣਕਾਰੀ ਦਿੰਦਿਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਬਾਬੂ ਸਿੰਘ ਖੁੱਡੀਕਲਾਂ , ਜਗਰਾਜ ਸਿੰਘ ਹਰਦਾਸਪੁਰਾ ਆਦਿ

ਆਗੂਆਂ ਨੇ ਕਿਹਾ ਕਿ ਕਿਸਾਨ ਆਗੂ ਸ਼ਹੀਦ ਨਿਰਮਲ ਸਿੰਘ ਹਮੀਦੀ ਦੇ 26 ਅਗਸਤ ਨੂੰ 12 ਵਜੇ ਤੋਂ 1.30 ਵਜੇ ਤੱਕ ਗੁਰਦਵਾਰਾ ਸਾਹਿਬ ਹਮੀਦੀ ਦੇ ਬਿਲਕੁਲ ਸਾਹਮਣੇ ਹੋਣ ਵਾਲੇ ਸ਼ਰਧਾਂਜਲ਼ੀ ਸਮਾਗਮ ਦੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸੰਬੋਧਨ ਕਰਨਗੇ। ਆਗੂਆਂ ਨੇ ਸਭਨਾਂ ਲੋਕ ਹਿਤੈਸ਼ੀ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਕਿਸਾਨ ਆਗੂ ਸ਼ਹੀਦ ਨਿਰਮਲ ਸਿੰਘ ਹਮੀਦੀ ਦੇ ਸ਼ਰਧਾਂਜਲੀ ਸਮਾਗਮ ਵਿੱਚ ਕਾਫਲੇ ਬੰਨ੍ਹਕੇ ਪੁੱਜਣ ਦੀ ਅਪੀਲ ਕੀਤੀ।

Advertisement
Advertisement
Advertisement
Advertisement
error: Content is protected !!