ਵਿਧਾਇਕ ਨਾਗਰਾ ਨੇ ਸੈਣੀ ਧਰਮਸ਼ਾਲਾ ਦੇ ਹਾਲ ਦੇ ਕੰਮ ਦੀ ਕਾਰਵਾਈ ਸ਼ੁਰੂਆਤ , ਪ੍ਰੋਜੈਕਟ ਉਤੇ ਖਰਚੇ ਜਾਣਗੇ 30 ਲੱਖ ਰੁਪਏ

Advertisement
Spread information

ਸਰਹਿੰਦ ਸ਼ਹਿਰ ਵਿਖੇ ਸੈਣੀ ਧਰਮਸ਼ਾਲਾ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਨ ਵਾਲੇ ਹਾਲ ਦੇ ਕੰਮ ਦੀ ਸ਼ੁਰੂਆਤ


ਬੀਟੀਐਨ, ਫ਼ਤਹਿਗੜ੍ਹ ਸਾਹਿਬ, 08 ਅਗਸਤ
          ਪੰਜਾਬ ਸਰਕਾਰ ਵੱਲੋਂ ਦਿਨ ਰਾਤ ਇੱਕ ਕਰ ਕੇ ਹਲਕਾ ਫ਼ਤਹਿਗੜ੍ਹ ਸਾਹਿਬ ਦਾ ਸਰਬਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ, ਜਿਸ ਤਹਿਤ ਹਲਕੇ ਵਿੱਚ ਕਰੋੜਾਂ ਦੇ ਵਿਕਾਸ ਕਰਵਾਏ ਜਾ ਚੁੱਕੇ ਹਨ ਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਜਾਰੀ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਵਾਰਡ ਨੰਬਰ 21,ਸਰਹਿੰਦ ਸ਼ਹਿਰ ਵਿਖੇ ਸੈਣੀ ਧਰਮਸ਼ਾਲਾ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਨ ਵਾਲੇ ਹਾਲ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਆਖੀ।
ਸ. ਨਾਗਰਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਪੂਰੇ ਹੋਣ ਨਾਲ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਵੇਗੀ ਤੇ ਇਸ ਧਰਮਸ਼ਾਲਾ ਦੀ ਵਰਤੋਂ ਨਾਲ ਲੋਕਾਂ ਦੇ ਵੱਖ ਵੱਖ ਕਾਰਜ ਸੌਖਿਆਂ ਸਿਰੇ ਚੜ੍ਹ ਸਕਿਆ ਕਰਨਗੇ। ਉਨ੍ਹਾਂ ਦੱਸਿਆ ਕਿ ਕੋਰੋਨਾ ਵਰਗੀ ਮਹਾਂਮਾਰੀ ਦੇ ਬਾਵਜੂਦ ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਵਿਕਾਸ ਕਾਰਜ ਨਿਰੰਤਰ ਜਾਰੀ ਰਹੇ ਤੇ ਹਲਕੇ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਉਤੇ ਕਰੋੜਾਂ ਰੁਪਏ ਖਰਚੇ ਗਏ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਕਾਸ ਕਾਰਜ ਪੂਰੇ ਹੋ ਚੁੱਕੇ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉਤੇ ਜਾਰੀ ਹੈ। 
ਇਨ੍ਹਾਂ ਵਿਕਾਸ ਕਾਰਜਾਂ ਸਦਕਾ ਹਲਕਾ ਫ਼ਤਹਿਗੜ੍ਹ ਸਾਹਿਬ ਵਿਕਾਸ ਪੱਖੋਂ ਮੋਹਰੀ ਬਣਿਆ ਹੈ।ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪੰਜਾਬ ਸਰਕਾਰ ਵਚਨਬੱਧ ਹੈ ਤੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਸ਼੍ਰੀਮਤੀ ਮਨਦੀਪ ਸਿੰਘ ਨਾਗਰਾ,ਜ਼ਿਲ੍ਹਾ ਪ੍ਰਧਾਨ ਸ਼ੁਭਾਸ਼ ਸੂਦ,ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਸੂਦ,ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ,ਮੀਤ ਪ੍ਰਧਾਨ ਅਮਰਜੀਤ ਕੌਰ,ਚਰਨਜੀਵ ਚੰਨਾ,ਪਵਨ ਕਾਲੜਾ,ਯਸ਼ਪਾਲ ਲਾਹੌਰੀਆ,ਨਰਿੰਦਰ ਕੁਮਾਰ ਪ੍ਰਿੰਸ,ਅਮਰਦੀਪ ਬੈਨੀਪਾਲ,ਜਗਜੀਤ ਕੋਕੀ,ਅਰਵਿੰਦਰ ਬਿੱਟੂ,ਵਿਸਾਖੀ ਰਾਮ ਸਾਰੇ ਕੌਂਸਲਰ,ਅਨਿਲ ਕੁਮਾਰ ਗੁਪਤਾ,ਆਰ.ਐਨ. ਸ਼ਰਮਾ,ਮਿਲਖੀ ਧੀਮਾਨ,ਰਵਿੰਦਰ ਬਾਸੀ,ਗੁਰਦੇਵ ਸਿੰਘ,ਗੁਰਸ਼ਰਨ ਬੱਬੀ,ਗੁਰਜੀਤ ਲੋਗੀ,ਸੋਨੂੰ ਨਾਗਰਾ,ਰਾਜੀਵ ਕੁਮਾਰ ਤੇ ਹੋਰ ਵਾਰਡ ਵਾਸੀ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!