ਪੰਜਾਬ ਪੁਲਿਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ 27 ਜੁਲਾਈ 2021 ਤੱਕ ਕਰਵਾ ਸਕਦੇ ਹਨ ਆਨਲਾਈਨ ਰਜਿਸਟਰੇਸ਼ਨ

Advertisement
Spread information

ਸ਼ਰੀਰਕ ਯੋਗਤਾ ਤੋਂ ਇਲਾਵਾ ਲਿਖਤੀ ਪ੍ਰੀਖਿਆ ਵੀ ਲਾਜ਼ਮੀ ਹੋਵੇਗੀ ਜ਼ੋ ਕਿ ਕੰਪਿਉਟਰ ਬੇਸਟ ਟੈਸਟ ਰਾਹੀਂ ਹੋਵੇਗੀ 

ਭਰਤੀ ਲਈ ਯੁਵਕਾਂ ਨੂੰ ਸਰੀਰਕ ਯੋਗਤਾ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ

 

ਬੀ ਟੀ ਐਨ, ਫਾਜ਼ਿਲਕਾ 16 ਜੁਲਾਈ 2021

ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਘਰ-ਘਰ ਰੋਜ਼ਗਾਰ ਸਕੀਮ ਤਹਿਤ ਬੇਰੋਜ਼ਗਾਰ `ਤੇ ਠਲ ਪਾਉਣ ਲਈ ਸਰਕਾਰ ਵੱਲੋਂ ਸਮੇਂ-ਸਮੇਂ `ਤੇ ਵੱਖ-ਵੱਖ ਵਿਭਾਗਾਂ ਵਿਚ ਅਲੱਗ-ਅਲੱਗ ਕੈਟਾਗਰੀ ਦੀਆਂ ਭਰਤੀਆਂ ਜਾ ਰਹੀਆ ਹਨ। ਇਸੇ ਤਹਿਤ ਪੰਜਾਬ ਪੁਲਿਸ ਵਿਚ ਵੱਖ-ਵੱਖ ਕੈਡਰਾਂ ਵਿਚ ਸਬ ਇੰਸਪੈਕਟਰ, ਇੰਟੈਲੀਜੈਂਸ ਅਫਸਰਾਂ ਦੀ ਭਰਤੀ ਕੀਤੀ ਜਾਣੀ ਹੈ। ਇਸ ਲਈ ਪੰਜਾਬ ਪੁਲਿਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ 27 ਜੁਲਾਈ 2021 ਤੱਕ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ।

Advertisement

ਉਨ੍ਹਾਂ ਕਿਹਾ ਕਿ ਭਰਤੀ ਲਈ ਯੁਵਕਾਂ ਨੂੰ ਸਰੀਰਕ ਯੋਗਤਾ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। ਇਸ ਟੈਸਟ ਵਿਚ 1600 ਮੀਟਰ ਦੀ ਦੌੜ, ਲੰਬੀ ਛਲਾਂਗ ਅਤੇ ਉਚੀ ਛਲਾਂਗ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸ਼ਰੀਰਕ ਯੋਗਤਾ ਤੋਂ ਇਲਾਵਾ ਲਿਖਤੀ ਪ੍ਰੀਖਿਆ ਵੀ ਲਾਜ਼ਮੀ ਹੋਵੇਗੀ ਜ਼ੋ ਕਿ ਕੰਪਿਉਟਰ ਬੇਸਟ ਟੈਸਟ ਰਾਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਲਿਖਤੀ ਟੈਸਟ ਵਿਚ ਜਨਰਲ ਅਵੇਅਰਨੈਸ, ਨੁਮੈਰੀਕਲ ਸਕਿਲਸ, ਪੰਜਾਬੀ ਵਿਸ਼ਾ, ਕੰਪਿਉਟਰ ਅਵੈਅਰਨੈਸ ਅਤੇ ਇੰਗਲਿਸ਼ ਭਾਸ਼ਾ ਆਦਿ ਸ਼ਾਮਿਲ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਕਿਸ਼ਨ ਲਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਂਪ ਲਗਾ ਕੇ ਨੋਜਵਾਨਾਂ ਨੂੰ ਸ਼ਰੀਰਕ ਯੋਗਤਾ ਅਤੇ ਲਿਖਤੀ ਪ੍ਰੀਖਿਆ ਲਈ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਖਲਾਈ ਸਮੇਂ ਕੋਵਿਡ-19 ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਵੀ ਯਕੀਨੀ ਬਣਾਈ ਜਾ ਰਹੀ ਹੈ।ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਈ ਜਾਵੇ ਅਤੇ ਫੌਜ਼ ਵਿਚ ਭਰਤੀ ਹੋਣ ਲਈ ਸਿਖਲਾਈ ਹਾਸਲ ਕੀਤੀ ਜਾਵੇ।

Advertisement
Advertisement
Advertisement
Advertisement
Advertisement
error: Content is protected !!