ਪਿੰਡ ਨਿਹਾਲੂਵਾਲ ਅਤੇ ਬਾਹਮਣੀਆਂ ਵਿਖੇ ਮੋਦੀ ਸਰਕਾਰ ਦੇ ਪੁਤਲੇ ਫੂਕੇ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾ 27 ਜੂਨ
ਕੇਂਦਰ ਦੀ ਮੋਦੀ ਸਰਕਾਰ ਦੇ ਰਾਜ ਦੌਰਾਨ ਦੇਸ਼ ਅੰਦਰ ਬੇਰੁਜ਼ਗਾਰੀ ਤੇ ਮਹਿੰਗਾਈ ਦੇ ਅਥਾਹ ਵਾਧੇ ਕਾਰਨ ਗ਼ਰੀਬਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਕਮੇਟੀ ਮੈਂਬਰ ਭੋਲਾ ਸਿੰਘ ਕਲਾਲ ਮਾਜਰਾ ,ਜ਼ਿਲ੍ਹਾ ਮਜ਼ਦੂਰ ਆਗੂ ਸਾਧੂ ਸਿੰਘ ਛੀਨੀਵਾਲ ਅਤੇ ਸੀ ਟੀ ਯੂ ਪੰਜਾਬ ਦੇ ਆਗੂ ਹੈਪੀ ਸਿੰਘ ਛੀਨੀਵਾਲ ਨੇ ਕੀਤਾ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਸੱਤ ਸਾਲ ਦੇ ਰਾਜ ਦੌਰਾਨ ਦੇਸ਼ ਦੀ ਆਮਦਨ ਤੇ ਤਰੱਕੀ ਵਧਾਉਣ ਵਾਲੇ ਸਰਕਾਰੀ ਪਬਲਿਕ ਅਦਾਰਿਆਂ ਨੂੰ ਪ੍ਰਾਈਵੇਟ, ਸਰਮਾਏਦਾਰ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਨੂੰ ਕੌਡੀਆਂ ਦੇ ਭਾਅ ਵੇਚ ਕੇ ਲੋਕਾਂ ਦੇ ਲਈ ਰੋਜ਼ਗਾਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ ।
ਉਨ੍ਹਾਂ ਕਿਹਾ ਕਿ ਦੇਸ਼ ਦੀ ਅੰਨ ਭੰਡਾਰ ਅਤੇ ਸਪਲਾਈ ਕਰਨ ਵਾਲੀ ਐੱਫਸੀਆਈ ਵਿੱਚ ਢੋਆ ਢੁਆਈ ਦਾ ਕੰਮ ਕਰਦੇ ਪੱਲੇਦਾਰਾਂ , ਨਿਰਮਾਣ ਉਸਾਰੀ ਮਜ਼ਦੂਰਾਂ,ਖੇਤੀ ਖੇਤਰ ਵਿੱਚ ਕੰਮ ਕਰਦੇ ਕਰੋੜਾਂ ਮਜ਼ਦੂਰਾਂ ਦਾ ਰੁਜ਼ਗਾਰ ਖੋਹ ਕੇ ਉਨ੍ਹਾਂ ਨੂੰ ਵਿਹਲੇ ਕਰ ਘਰ ਬੈਠਣ ਲਈ ਮਜਬੂਰ ਕਰ ਦਿੱਤਾ ਗਿਆ ਹੈ ।ਮਜ਼ਦੂਰ ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਹਰ ਰੋਜ਼ ਪੈਟਰੋਲ, ਡੀਜ਼ਲ ਰਸੋਈ ਗੈਸ ਘਰੇਲੂ ਵਰਤੋਂ ਵਾਲੀਆਂ ਜ਼ਰੂਰੀ ਤੇ ਖੁਰਾਕੀ ਵਸਤਾਂ ਮਹਿੰਗੀਆਂ ਕਰਕੇ ਸਰਮਾਏਦਾਰ ਵਪਾਰੀਆਂ ਨੂੰ ਆਮ ਜਨਤਾ ਦੀ ਆਰਥਿਕ ਲੁੱਟ ਕਰਕੇ ਖ਼ਜ਼ਾਨੇ ਭਰਨ ਲਈ ਖੁੱਲ੍ਹੀਆਂ ਛੁੱਟੀਆਂ ਦਿੱਤੀਆਂ ਗਈਆਂ ਹਨ । ਦੇਸ਼ ਅੰਦਰ ਹਰ ਰੋਜ਼ ਦੀ ਵਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ । ਜਿਸ ਕਰਕੇ ਲੋਕਾਂ ਅੰਦਰ ਮੋਦੀ ਸਰਕਾਰ ਖ਼ਿਲਾਫ਼ ਨਾਰਾਜ਼ਗੀ ਤੇ ਗੁੱਸਾ ਸਿਖਰਾਂ ਤੇ ਹੈ ।
ਅਖ਼ੀਰ ਵਿੱਚ ਦੋਵਾਂ ਪਿੰਡਾਂ ਅੰਦਰ ਮਜ਼ਦੂਰਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨ ਉਪਰੰਤ ਪੁਤਲੇ ਸਾੜੇ ਗਏ । ਇਸ ਮੌਕੇ ਰਾਜਾ ਸਿੰਘ, ਲਛਮਣ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ ,ਸੁਖਵਿੰਦਰ ਸਿੰਘ, ਦਰਸ਼ਨ ਸਿੰਘ ਗਾਂਧੀ, ਜੀਤ ਸਿੰਘ, ਅਮਰਜੀਤ ਸਿੰਘ,ਹਰਦੀਪ ਕੌਰ, ਰਾਣੀ ਕੌਰ, ਅਮਰਜੀਤ ਕੌਰ ਸਾਰੇ ਵਾਸੀ ਨਿਹਾਲੂਵਾਲ ,ਦਰਸ਼ਨ ਸਿੰਘ, ਜਸਵਿੰਦਰ ਸਿੰਘ, ਬੁੱਧ ਸਿੰਘ, ਨਾਜਰ ਸਿੰਘ, ਗੱਜਣ ਸਿੰਘ, ਗੁਰਦੇਵ ਸਿੰਘ, ਮਨਜੀਤ ਕੌਰ, ਅਮਰਿੰਦਰ ਕੌਰ, ਸੁਰਜੀਤ ਕੌਰ ,ਸੰਦੀਪ ਕੌਰ, ਕਰਮਜੀਤ ਕੌਰ ,ਸੁਰਜੀਤ ਕੌਰ ਪਿੰਡ ਬਾਹਮਣੀਆ ਆਦਿ ਹਾਜ਼ਰ ਸਨ ।
Advertisement