4997 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ :- ਡਾ ਅੰਜਨਾ ਗੁਪਤਾ

Advertisement
Spread information

4997 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ :- ਡਾ ਅੰਜਨਾ ਗੁਪਤਾ 

ਹਰਪ੍ਰੀਤ ਕੌਰ ਬਬਲੀ  , ਸੰਗਰੂਰ :-27 ਜੂਨ  2021
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਰਾਜ ਵਿਚ ਚੱਲ ਰਹੇ 3 ਰੋਜ਼ਾ ਮਾਈਗ੍ਰੇਟਰੀ ਪਲਸ ਪੋਲੀਓ ਅਭਿਆਨ ਤਹਿਤ 29 ਜੂਨ ਤੱਕ ਪਰਵਾਸੀ ਮਜ਼ਦੂਰਾਂ ਅਤੇ  ਸਲੱਮ ਏਰੀਆ  ਦੇ ਬੱਚਿਆਂ  ਨੂੰ ਪੋਲੀਓ ਬੂੰਦਾ ਪਿਲਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਦੇ ਚੱਲਦਿਆਂ ਅੱਜ ਪਹਿਲੇ ਦਿਨ 27 ਜੂਨ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਝੁੱਗੀਆਂ ਝੌਪਡ਼ੀਆਂ , ਸਲੱਮ ਏਰੀਆ ਕੰਸਟਰੱਕਸ਼ਨ ਵਾਲੀਆਂ ਥਾਂਵਾਂ, ਭੱਠਿਆਂ ,ਬਥੇਰਾ ਆਦਿ ਤੇ ਪਹੁੰਚ  ਕੇ ਸਿਹਤ ਟੀਮਾਂ ਵੱਲੋਂ 4997 ਜ਼ੀਰੋ ਤੋਂ ਪੰਜ ਸਾਲ ਦੇ  ਪਰਵਾਸੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ । ਇਹ ਜਾਣਕਾਰੀ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਦਿੱਤੀ।
 ਡਾ. ਗੁਪਤਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਈ ਵੀ ਪੰਜ ਸਾਲ ਤੱਕ ਉਮਰ ਦਾ ਪਰਵਾਸੀ ਬੱਚਾ ਪੋਲੀਓ ਬੂੰਦਾਂ ਪਿਲਾਉਣ ਤੋਂ  ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ । ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ 9903 ਬੱਚਿਆਂ ਨੂੰ  ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਇਸ ਟੀਚੇ ਨੂੰ ਪੂਰਾ ਕਰਨ ਲਈ 17 ਸੁਪਰਵਾਈਜ਼ਰਾਂ ਦੀ ਨਿਗਰਾਨੀ ਹੇਠ 48 ਰੈਗੂਲਰ ਅਤੇ 33 ਮੋਬਾਇਲ ਟੀਮਾਂ ਦਾ  ਗਠਨ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਅੱਜ ਸਹਾਇਕ ਡਾਇਰੈਕਟਰ  ਸਿਹਤ ਅਤੇ  ਪਰਿਵਾਰ  ਭਲਾਈ  ਪੰਜਾਬ  ਚੰਡੀਗੜ੍ਹ  ਵੱਲੋਂ  ਡਾ. ਜਸਤੇਜ ਸਿੰਘ ਅਤੇ ਸਿਵਲ ਸਰਜਨ ਦਫਤਰ ਸੰਗਰੂਰ ਤੋ ਜਿਲਾ ਸਿਹਤ ਅਫਸਰ ਡਾ. ਐਸ. ਜੇ. ਸਿੰਘ , ਜਿਲਾ ਟੀਕਾਕਰਨ ਅਫਸਰ ਡਾ. ਭਗਵਾਨ ਸਿੰਘ, ਡੀ ਐਮ ਸੀ ਡਾ. ਪਰਮਿੰਦਰ ਕੌਰ, ਜਿਲ੍ਹਾ  ਪਰਿਵਾਰ ਭਲਾਈ  ਅਫਸਰ ਡਾ ਇੰਦਰਜੀਤ ਸਿੰਗਲਾ , ਡਾ ਮਾਥੁਰ ਅਤੇ ਡਾ.ਮਹੇਸ ਵਲੋਂ ਇਸ ਮੁਹਿੰਮ ਦੌਰਾਨ ਵੱਖ ਵੱਖ ਥਾਂਵਾਂ ‘ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ।
Advertisement
Advertisement
Advertisement
Advertisement
Advertisement
error: Content is protected !!