ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀ ਰਾਜਪਾਲ ਖਿਲਾੜੀ ਅਭਿਨੇਤਾ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਨੇ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ
ਪਰਦੀਪ ਕਸਬਾ , ਚੰਡੀਗਡ਼੍ਹ, 19 ਜੂਨ 2021
ਉੱਡਣਾ ਸਿੱਖ’ ਵਜੋਂ ਮਸ਼ਹੂਰ ਐਥਲੀਟ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 18 ਜੂਨ ਨੂੰ ਰਾਤ 11.30 ਵਜੇ ਪੀਜੀਆਈ ਚੰਡੀਗੜ੍ਹ ਵਿੱਚ ਆਖਰੀ ਸਾਹ ਲਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀ ਰਾਜਪਾਲ, ਖਿਡਾਰੀ, ਅਭਿਨੇਤਾ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਨੇ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ।
ਮਿਲਖਾ ਸਿੰਘ ਅੱਜ ਤੋਂ ਇੱਕ ਮਹੀਨਾ ਪਹਿਲਾਂ 19 ਮਈ ਨੂੰ ਕੋਰੋਨਾ ਪ੍ਰਭਾਵਤ ਹੋਏ ਸਨ। ਇਸਦੇ ਬਾਅਦ 24 ਮਈ ਨੂੰ ਉਨ੍ਹਾਂ ਨੂੰ ਮੁਹਾਲੀ ਦੇ ਫੌਰਟਿਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। 26 ਮਈ ਨੂੰ ਉਨ੍ਹਾਂ ਦੀ ਪਤਨੀ ਨਿਰਮਲ ਮਿਲਖਾ ਸਿੰਘ ਉਮਰ 85 ਸਾਲ ਨੂੰ ਵੀ ਕੋਰੋਨਾ ਹੋ ਗਿਆ । ਇਸ ਦੇ ਦੌਰਾਨ ਹੀ ਹਸਪਤਾਲ ਚ ਉਨ੍ਹਾਂ ਨੂੰ ਵੀ ਭਰਤੀ ਕਰਨਾ ਪਿਆ । ਪਰਿਵਾਰ ਦੇ ਕਹਿਣ ਤੇ ਮਿਲਖਾ ਸਿੰਘ ਨੂੰ 30 ਮਈ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਅਤੇ ਉਹ ਆਪਣੇ ਘਰ ਵਿੱਚ ਹੀ ਸਨ । 3 ਜੂਨ ਨੂੰ ਅਚਾਨਕ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਭਰਤੀ ਕਰਵਾਇਆ ਗਿਆ ਉਦੋਂ ਤੋਂ ਹੁਣ ਤਕ ਉਹ ਇਲਾਜ ਅਧੀਨ ਸਨ ।
ਕੋਰੋਨਾ ਪ੍ਰਭਾਵਤ ਹੋਣ ਦੇ ਬਾਅਦ ਕਰੀਬ ਇੱਕ ਮਹੀਨੇ ਤੋਂ ਬਿਮਾਰੀ ਨਾਲ ਜੂਝ ਰਹੇ ਸਾਬਕਾ ਓਲੰਪੀਅਨ ਪਦਮਸ੍ਰੀ ਮਿਲਖਾ ਸਿੰਘ 91 ਸਾਲ ਦਾ ਸ਼ੁੱਕਰਵਾਰ ਦੇਰ ਰਾਤ ਪੀਜੀਆਈ ਵਿੱਚ ਦੇਹਾਂਤ ਹੋ ਗਿਆ ।
ਫਲਾਇੰਗ ਸਿੱਖ ਮਿਲਖਾ ਸਿੰਘ 19 ਮਈ ਨੂੰ ਕੋਰੋਨਾ ਪ੍ਰਭਾਵਿਤ ਹੋਏ ਸਨ । ਇਸ ਤੋਂ ਬਾਅਦ ਹੁਣ ਮੁਹਾਲੀ ਵਿਚ ਭਰਤੀ ਰਹੇ ਬਾਅਦ ਵਿੱਚ ਪਰਿਵਾਰ ਪਰਿਵਾਰ ਦੇ ਕਹਿਣ ਤੇ ਹਸਪਤਾਲ ਵਿੱਚੋਂ ਛੁੱਟੀ ਲੈ ਕੇ ਸੈਕਟਰ 8 ਸਥਿਤ ਆਪਣੇ ਘਰ ਵਿਚ ਹੀ ਇਲਾਜ ਕਰਾ ਰਹੇ ਸਨ ।
ਬੀਤੇ 3 ਜੂਨ ਨੂੰ ਹਾਲਾਤ ਸਿਹਤ ਵਿਗੜਨ ਤੇ ਉਨ੍ਹਾਂ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ । ਬੀਤੇ ਬੁੱਧਵਾਰ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਪਰ ਕੋਰੋਨਾ ਹੋਣ ਕਾਰਨ ਉਨ੍ਹਾਂ ਦੀ ਸਿਹਤ ਬਹੁਤ ਕਮਜ਼ੋਰ ਹੋ ਗਈ ਸੀ ।ਸ਼ੁੱਕਰਵਾਰ ਦੁਪਹਿਰ ਅਚਾਨਕ ਉਨ੍ਹਾਂ ਦੀ ਸਿਹਤ ਹੋਰ ਗੰਭੀਰ ਹੋ ਗਈ। ਬੁਖ਼ਾਰ ਦੇ ਨਾਲ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਵੀ ਡਿੱਗ ਗਿਆ । ਪੀਜੀਆਈ ਦੇ ਸੀਨੀਅਰ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਸੀ । ਦੇਰ ਰਾਤ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਰਾਤ 11:40 ਤੇ ਉਨ੍ਹਾਂ ਨੇ ਅੰਤਮ ਸਾਹ ਲਏ । ਇਸ ਦੁਖਦ ਸੂਚਨਾ ਨਾਲ ਦੇਸ਼ ਅਤੇ ਦੁਨੀਆਂ ਦੇ ਖੇਡ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ।
ਪੰਜ ਦਿਨ ਪਹਿਲਾਂ ਹੋਈ ਸੀ ਪਤਨੀ ਦੀ ਮੌਤ
ਮਿਲਖਾ ਸਿੰਘ ਦੇ ਨਾਲ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਵੀ ਕੋਰੋਨਾ ਪ੍ਰਭਾਵਤ ਹੋ ਗਈ ਸੀ ਹਾਲਾਤ ਗੰਭੀਰ ਹੋਣ ਤੇ ਉਨ੍ਹਾਂ ਨੂੰ ਮੁਹਾਲੀ ਦੇ ਇਕ ਨਿੱਜੀ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ । ਉਨ੍ਹਾਂ ਦੀ ਹਾਲਤ ਕਈ ਦਿਨ ਤਕ ਸਥਿਰ ਬਣੀ ਹੋਈ ਸੀ ਲੇਕਿਨ 13 ਜੂਨ ਦੀ ਸ਼ਾਮ ਨੂੰ ਉਨ੍ਹਾਂ ਦਾ ਅਕਾਲ ਚਲਾਣਾ ਹੋ ਗਿਆ । ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਕਾਫ਼ੀ ਪਿਆਰ ਸੰਦੇਹ ਸੀ ।
ਮਿਲਖਾ ਸਿੰਘ ਦੇ ਅਕਾਲ ਚਲਾਣੇ ਤੇ ਪ੍ਰਧਾਨਮੰਤਰੀ ਨੇ ਕੀਤਾ ਸ਼ੋਕ ਵਿਅਕਤ
ਮਹਾਨ ਦੌੜਾਕ ਮਿਲਖਾ ਸਿੰਘ ਦੇ ਦੇਹਾਂਤ ਦੀ ਖ਼ਬਰ ਨਾਲ ਸੋਸ਼ਲ ਮੀਡੀਏ ਤੇ ਦੁੱਖ ਦੀ ਲਹਿਰ ਦੌੜ ਗਈ । ਮਿਲਖਾ ਸਿੰਘ ਦੀ ਦੇਹਾਂਤ ਤੋਂ ਕੁਝ ਮਿੰਟ ਬਾਅਦ ਮਿਲਖਾ ਸਿੰਘ ਨੂੰ ਯਾਦ ਕਰਨ ਵਾਲੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦੀ ਸੁਨਾਮੀ ਆ ਗਈ। ਕੁਝ ਹੀ ਮਿੰਟ ਵਿੱਚ ਮਿਲਖਾ ਸਿੰਘ ਟ੍ਰੈਂਡ ਕਰਨ ਲੱਗੇ ਲੱਖਾਂ ਲੋਕਾਂ ਨੇ ਇੱਕੋ ਸਮੇਂ ਟਵੀਟ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਕੇਂਦਰੀ ਮੰਤਰੀ ਰਾਜਪਾਲ ਖਿਲਾੜੀ ਅਭਿਨੇਤਾ ਤੋਂ ਲੈ ਕੇ ਹਰ ਵਰਗ ਦੇ ਲੋਕਾਂ ਨੇ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ।