ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰ ਦਾ ਦਿਹਾੜੀ ਦੇ ਮਸਲੇ ਦੀ ਜੜ ਤੱਕ ਜਾਈਏ ਤਾਂ ਹਰੇ ਇਨਕਲਾਬ ਕਾਰਨ ਖੇਤੀ ਦੇ ਖ਼ਰਚਿਆਂ ਵਿੱਚ ਵਾਧਾ ਤੇ ਫਸਲਾਂ ਦਾ ਵਾਜਬ ਮੁੱਲ ਨਾਂ ਮਿਲਣ ਵਿੱਚ ਪਿਆ ਹੈ
ਪਰਦੀਪ ਕਸਬਾ , ਬਰਨਾਲਾ, 13 ਜੂਨ 2021
ਟੂਡੇ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਸਾਨ ਆਗੂ ਦਵਿੰਦਰ ਪੂਨੀਆ ਨੇ ਕੇਂਦਰ ਸਰਕਾਰ ਦੀਆਂ ਪੋਲਾਂ ਉਧੇੜਦਿਆਂ ਕਿਹਾ ਕਿ ਕਿਸਾਨ ਤੇ ਖੇਤ ਮਜ਼ਦੂਰ ਦਾ ਦਿਹਾੜੀ ਦੇ ਮਸਲੇ ਦੀ ਜੜ ਤੱਕ ਜਾਈਏ ਤਾਂ ਹਰੇ ਇਨਕਲਾਬ ਕਾਰਨ ਖੇਤੀ ਦੇ ਖ਼ਰਚਿਆਂ ਵਿੱਚ ਵਾਧਾ ਤੇ ਫਸਲਾਂ ਦਾ ਵਾਜਬ ਮੁੱਲ ਨਾਂ ਮਿਲਣ ਵਿੱਚ ਪਿਆ ਹੈ । ਜੋ ਸਰਮਾਏਦਾਰੀ ਪ੍ਰਬੰਧ ਦੀ ਦੇਣ ਹੈ । ਕੌਮਾਂਤਰੀ ਪੱਧਰ ਤੇ ਮੁੱਦਰਾ ਅਤੇ ਸੋਨੇ ਦੇ ਭਾਅ ਦਾ ਗੁੜਾ ਸੰਬੰਧ ਹੈ । ਕੌਮਾਂਤਰੀ ਪੱਧਰ ਤੇ ਮੁੱਦਰਾ ਦਾ ਲੈਣ ਦੇਣ ਸੋਨੇ ਦੇ ਭਾਅ ਦੇ ਅਧਾਰ ਤੇ ਹੀ ਹੁੰਦਾ ਹਾਂ ।
ਉਦਾਹਰਣ ਦੇ ਤੌਰ ਤੇ ਪਰਧਾਨ ਮੰਤਰੀ ਚੰਦਰ ਸੇਖਰ ਸਮੇਂ ਮਈ 1991 ਵਿੱਚ 200 ਕੁਇੰਟਲ ਸੋਨਾ 2000 ਲੱਖ ਡਾਲਰ ਬਦਲੇ ਯੂਰਿਚ ਬੈਂਕ ਸਵਿਟਰਲੈਂਡ ਕੋਲ ਗਹਿਣੇ ਰਖਿਆ ਸੀ । ਫਿਰ ਜੁਲਾਈ 1991 ਵਿੱਚ 46 ਕੁਇੰਟਲ 91 ਕਿੱਲੋ ਸੋਨਾ 4050 ਲੱਖ ਡਾਲਰ ਬਦਲੇ ਬੈਂਕ ਆਫ ਇੰਗਲੈਂਡ ਕੋਲ ਗਹਿਣੇ ਰਖਿਆ ਸੀ ।ਕਿਉਂਕਿ ਰਿਜ਼ਰਵ ਬੈਂਕ ਇੰਡੀਆ ਕੋਲ ਬਰਾਮਦੀ ਸਮਾਨ ਦੇ ਭੁਗਤਾਨ ਲਈ ਕੇਵਲ 15 ਦਿਨ ਦਾ ਪੈਸਾ ਬਚਿਆ ਸੀ । ਇਹ ਕਰਜ਼ਾ ਸੋਨੇ ਦੇ ਰੇਟ ਦੇ ਅਧਾਰ ਹੀ ਮਿਲਿਆ ਸੀ ।ਫਿਰ ਫਸਲਾਂ ਤੇ ਦਿਹਾੜੀ ਦਾ ਰੇਟ ਸੋਨੇ ਦੇ ਰੇਟ ਅਨੁਸਾਰ ਹੋਣਾ ਚਾਹੀਦਾ ਹੈ । ਕਿਉਂ ਨਹੀ ? ਜੁਆਬ ਹੈ ਭਾਰਤ ਦਾ ਲੋਕ ਵਿਰੋਧੀ ਪ੍ਰਬੰਧ।
ਉਪਰੋਕਤ ਰੇੜਕੇ ਦੀ ਜੜ ਦੀ ਗੱਲ ਕਰਦੇ ਹਾਂ । 1975 ਵਿੱਚ ਭਾਰਤ ਵਿੱਚ 10 ਗ੍ਰਾਮ ਸੋਨੇ ਦਾ ਮੁੱਲ 540 ਰੁਪਏ ਸੀ ਤੇ ਕੰਣਕ ਦਾ ਭਾਅ 105 ਰੁਪਏ ਸੀ। ਅਪਰੈਲ/ ਮਈ 2021 ਵਿੱਚ 10 ਗ੍ਰਾਮ ਸੋਨੇ ਦਾ ਮੁੱਲ 49800 ਦੇ ਆਸ ਪਾਸ ਰਿਹਾ ਹੈ ।ਜੋ 1975 ਦੇ ਭਾਅ ਤੋਂ ਲੱਗਭਗ 90 ਗੁਣਾ ਬਣਦਾ ਹੈ । ਇਸਤਰਾਂ ਸੋਨੇ ਦਾ ਭਾਅ/ ਰੇਟ ਦੇ ਵਾਧੇ ਦੇ ਅਨੁਸਾਰ ਕਣਕ ਦਾ ਭਾਅ 9450 ਰੁਪਏ ਕੁਇੰਟਲ ਬਣਦਾ ਹੈ ਜਦੋਂ ਕਿ ਭਾਅ 1975 ਦਿੱਤਾ । 1975 ਵਿੱਚ ਜੀਰੀ ਦਾ ਭਾਅ 74 ਰੁਪਏ ਕੁਇੰਟਲ ਸੀ ਜੋ 2021 ਵਿੱਚ 6660 ਰੁਪਏ ਕੁਇੰਟਲ ਬਣਦਾ ਹੈ ਜਦੋਂ ਕਿ ਭਾਅ ਦੇਣਾ ਹੈ 1940 ਰੁਪਏ ਪ੍ਰਤੀ ਕੁਇੰਟਲ ।ਇਸਤਰਾਂ 1975 ਦਿਹਾੜੀ ਔਸਤ 12-15 ਰੁਪਏ ਸੀ ਤਾਂ ਹੁਣ ਦਿਹਾੜੀ 1100 ਤੋਂ 1350 ਹੋਣੀ ਚਾਹੀਦੀ ਸੀ ।ਹੁਣ ਨਾ ਬਣਦਾ ਹੱਕ ਨਾ ਕਿਸਾਨ ਨੂੰ ਮਿਲਦਾ ਹੈ ਨਾਂ ਮਜ਼ਦੂਰ ਨੂੰ ਨਾਂ ਕਿਸੇ ਹੋਰ ਵਰਗ ਦੇ ਕਿਰਤੀ ਕਾਮੇ ਨੂੰ । ਸਾਨੂੰ ਆਪਸੀ ਮਸਲੇ ਠਰ੍ਹੰਮੇ ਤੇ ਭਾਈਚਾਰਕ ਸਾਂਝ/ ਮਿਲਵਰਤਨ ਨਾਲ ਹੀ ਨਿਬੇੜਨੇ ਚਾਹੀਦੇ ਹਨ । ਲੋਟੂ ਰਾਜ ਪ੍ਰਬੰਧ ਕਾਰਨ ਕਿਰਤੀ ਲੋਕਾਂ ( ਕਿਸਾਨ, ਮਜ਼ਦੂਰ ਤੇ ਕਿਰਤੀਆਂ ( ਹਰ ਕਿਸਮ ਦੇ ਕਾਰੀਗਰ / ਮਕੈਨਿਕ) ਦਾ ਗੁਜ਼ਾਰਾ ਦਿਨ ਬ ਦਿਨ ਮੁਸ਼ਕਲ ਹੋ ਰਿਹਾ ਹੈ । ਏਕਾ ਤੇ ਸੰਘਰਸ਼ ਹੀ ਮੁਕਤੀ ਦਾ ਇੱਕੋ ਇੱਕ ਰਾਹ ਹੈ ।