ਰਵੀ ਸੈਣ, ਬਰਨਾਲਾ 13 ਜੂਨ 2021
ਐੱਸ ਐੱਸ ਡੀ ਕਾਲਜ਼ ਬਰਨਾਲਾ ‘ਚ 7 ਰੋਜ਼ਾ ਸੰਗੀਤ ਸਿਖਲਾਈ ਕੈਂਪ ਲਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਸ੍ਰ ਲਾਲ ਸਿੰਘ ਨੇ ਕਿਹਾ ਕਿ ਸੰਗੀਤ ਸਿੱਖਣ ਦੇ ਇੱਛਕ ਵਿਦਿਆਰਥੀਆਂ ਨੂੰ ਸੱਤ ਦਿਨਾਂ ਦੇ ਸੰਗੀਤ ਸਿਖਲਾਈ ਕੈਂਪ ਦੌਰਾਨ ਕਾਲਜ ਦੇ ਸੰਗੀਤ ਵਿਸੇ ਦੇ ਪ੍ਰੋਫੈਸਰ ਕਿ੍ਰਸ਼ਨ ਸਿੰਘ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੂੰ ਸੰਗੀਤਕ ਇਤਿਹਾਸ ਦੀ ਜਾਣਕਾਰੀ, ਹਾਰਮੋਨੀਅਮ, ਸਿਤਾਰ, ਤਬਲਾ ,ਗਾਇਣ ( ਸ਼ਾਸਤਰੀ ਅਤੇ ਲੋਕ ਗਾਨ) ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 15 ਜੂਨ 2021 ਤੋਂ 19 ਜੂਨ 2021 ਤੱਕ ਸੰਗੀਤ ਸਿੱਖਣ ਦੇ ਇੱਛੁਕ ਵਿਦਿਆਰਥੀ ਕਾਲਜ ਕੈਂਪਸ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਹ ਸਾਰੀ ਸਿੱਖਲਾਈ ਮੁਫ਼ਤ ਦਿੱਤੀ ਜਾ ਰਹੀ ਹੈ।
ਐੱਸ ਡੀ ਸਭਾ ਦੇ ਸਰਪ੍ਰਸਤ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੰਗੀਤ ਨਾਲ ਜੋੜਨ ਨਾਲ ਜਿੱਥੇ ਅੱਜ ਦੇ ਬੱਚਿਆਂ ਨੂੰ ਵੀਡੀਓ ਗੇਮਾਂ ਅਤੇ ਫੋਨਾਂ ਤੋਂ ਦੂਰ ਕਰ ਉਹਨਾਂ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨਾ ਹੈ।
ਐੱਸ ਡੀ ਸਭਾ ਦੇ ਸਕੱਤਰ ਜਨਰਲ ਸ਼ਿਵ ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਭਿੰਨ ਪੱਖਾਂ ਦੇ ਵਿਕਾਸ ਲਈ ਵੱਖਰੀਆਂ ਵੱਖਰੀਆਂ ਗਤੀਵਿਧੀਆਂ ਕਾਲਜ ਵਿੱਚ ਉਲੀਕਿਆ ਗਈਆ ਹਨ । ਜਿਨ੍ਹਾਂ ਵਿਚ ਬੱਚਿਆਂ ਨੂੰ ਕਾਲਜ ਵਿੱਚ ਸੰਗੀਤ ਕਲਾਂ ਅਤੇ ਨਾਚ ਕਲਾ ਦੀ ਸਿੱਖਿਆ ਦੇਣ ਲਈ ਸੱਤ ਦਿਨਾਂ ਕੈਂਪ ਲਗਾਇਆ ਜਾ ਰਿਹਾ ਹੈ। ਇਸ ਤਰਾਂ ਦੇ ਕੈਂਪਾਂ ਨਾਲ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ ਵਾਧਾ ਹੁੰਦਾ ਹੈ ਅਤੇ ਨਾਲ ਹੀ ਉਨ੍ਹਾਂ ਵਿੱਚ ਪੜਾਈ ਦੇ ਨਾਲ ਮਾਨਸਿਕ ਵਿਕਾਸ ਵੀ ਹੁੰਦਾ ਹੈ।