ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸਨਰਜ਼ ਸਾਂਝਾ ਫਰੰਟ ਬਰਨਾਲਾ ਨੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਫੂਕੀ
ਪਰਦੀਪ ਕਸਬਾ , ਬਰਨਾਲਾ , 8 ਜੂਨ 2021
ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸਨਰਜ਼ ਸਾਂਝਾ ਫਰੰਟ ਨੇ ਆਪਣੀ ਹੱਕੀ ਮੰਗਾਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, ਬਕਾਇਆ ਡੀ ਏ ਦੀਆਂ ਕਿਸਤਾਂ ਜਾਰੀ ਕਰਨ , ਪੁਰਾਣੀ ਪੈਨਸ਼ਨ ਦੀ ਬਹਾਲ ਕਰਨ ਹਿੱਤ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਮੁਲਾਜ਼ਮਾਂ ਨਾਲ ਧ੍ਰੋਹ ਕਮਾਉਣ ਦੀ ਨੀਤੀ ਵਿਰੁੱਧ ਸਥਾਨਕ ਡੀ. ਸੀ. ਕੰਪਲੈਕਸ ਵਿਖੇ ਜੋਰਦਾਰ ਰੋਸ ਕਰਨ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਨੂੰ ਲਾਂਬੂ ਲਾਇਆ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਅਨਿਲ ਕੁਮਾਰ , ਮਹਿਮਾ ਸਿੰਘ, ਮੋਹਨ ਸਿੰਘ ਵੇਅਰ ਹਾਊਸ, ਮਨੋਹਰ ਲਾਲ, ਹਰਿੰਦਰ ਮੱਲੀਆਂ, ਗੁਰਮੀਤ ਸੁਖਪੁਰਾ, ਬਲਵੰਤ ਸਿੰਘ ਭੁੱਲਰ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵਾਰ ਵਾਰ ਤਨਖਾਹ ਕਮਿਸ਼ਨ ਦੀ ਮਿਆਦ ਵਿੱਚ ਵਾਧਾ ਕਰ ਕੇ ਤਨਖਾਹ ਕਮਿਸ਼ਨ ਨੂੰ ਰੋਲਣ ਦੀ ਤਿਆਰੀ ਵਿਚ ਹੈ। ਪੰਜਾਬ ਸਰਕਾਰ ਪਹਿਲਾਂ ਹੀ ਮੁਲਾਜ਼ਮਾਂ ਦੀਆਂ ਡੇ. ਏ. ਦੀਆਂ ਕਿਸਤਾਂ ਦੱਬੀ ਬੈਠੀ ਹੈ ਜਿਸ ਕਾਰਨ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਮੁਲਾਜ਼ਮਾਂ ਨੂੰ ਕਿਤੇ ਵੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ।
ਇਸ ਮੌਕੇ ਆਗੂਆਂ ਦਰਸ਼ਨ ਚੀਮਾ, ਖੁਸ਼ਵਿੰਦਰ ਪਾਲ, ਕਾਮਰੇਡ ਖੁਸ਼ੀਆ ਸਿੰਘ, ਦਰਸ਼ਨ ਸਿੰਘ ਪੰਡੋਰੀ, ਬਲਵਿੰਦਰ ਬੇਦੀ, ਬਲਵਿੰਦਰ ਸਿੰਘ ਧਨੇਰ, ਰਾਜੀਵ ਕੁਮਾਰ, ਤੇਜਿੰਦਰ ਸਿੰਘ ਤੇਜੀ ਨੇ ਮੰਗ ਕੀਤੀ ਕਿ ਪੇ ਕਮਿਸਨ ਦੀ ਰਿਪੋਰਟ ਤੁਰੰਤ ਜਾਰੀ ਕੀਤੀ ਜਾਵੇ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਨਵੀਂ ਭਰਤੀ ਤੁਰੰਤ ਚਾਲੂ ਕੀਤੀ ਜਾਵੇ, ਪੁਰਾਣੀ ਪੈਨਸਨ ਬਹਾਲ ਕੀਤੀ ਜਾਵੇ, ਆਂਗਣਵਾੜੀ ਵਰਕਰਾਂ,ਮਿਡ ਡੇ ਮੀਲ ਵਰਕਰ ਤੇ ਘੱਟੋ-ਘੱਟ ਉਜ਼ਰਤ ਲਾਗੂ ਕੀਤੀ ਜਾਵੇ।
ਇਸ ਮੌਕੇ ਆਗੂ ਗੁਰਜੰਟ ਕੈਰੇ, ਮਾਲਵਿੰਦਰ ਸਿੰਘ, ਜਗਤਾਰ ਸਿੰਘ, ਤਰਸੇਮ ਲਾਲ, ਪ੍ਰਿੰਸੀਪਲ ਬਲਜੀਤ ਸਿੰਘ ਛਾਪਾ, ਅਮਰੀਕ ਸਿੰਘ ਭੱਦਲਵੱਡ, ਗੁਰਪ੍ਰੀਤ ਸਿੰਘ ਮਾਨ, ਅਜਮੇਰ ਸਿੰਘ, ਅਮਰਜੀਤ ਸਿੰਘ, ਸੁਖਜੰਟ ਸਿੰਘ, ਚਮਕੌਰ ਕੈਰੇ, ਮੋਹਨ ਸਿੰਘ ਟੱਲੇਵਾਲ, ਤਰਸੇਮ ਲਾਲ ਅਦਿ ਹਾਜ਼ਰ ਸਨ। ਇਸ ਰੈਲੀ ਨੂੰ ਸੁਰੂ ਕਰਨ ਤੋਂ ਪਹਿਲਾਂ ਮੁਲਾਜ਼ਮਾਂ ਦੇ ਸਿਰਮੌਰ ਆਗੂ ਸਾਥੀ ਸੁਖਦੇਵ ਸਿੰਘ ਬੜੀ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸਰਧਾਂਜਲੀ ਦਿੱਤੀ ਗਈ।