ਜ਼ਿਲ੍ਹੇ ਵਿਚ ਲਾਗੂ ਪਾਬੰਦੀਆਂ ’ਚ 10 ਜੂਨ ਤੱਕ ਵਾਧਾ- ਜ਼ਿਲ੍ਹਾ ਮੈਜਿਸਟ੍ਰੇਟ

Advertisement
Spread information

ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹ ਸਕਣਗੀਆਂ-ਰਾਮਵੀਰ

*ਪੰਜਾਬ ਸਰਕਾਰ ਵੱਲੋਂ ਜਾਰੀ ਪਹਿਲੀਆਂ ਹਦਾਇਤਾਂ ਅਨੁਸਾਰ ਪਾਬੰਦੀ ਸ਼ੁਦਾ ਸ੍ਰੇਣੀਆਂ ਨੂੰ ਖੋਲ੍ਹਣ ਦੀ ਮਨਾਹੀ ਹੋਵੇਗੀ

ਹਰਪ੍ਰੀਤ ਕੌਰ ਬਬਲੀ  , ਸੰਗਰੂਰ, 31 ਮਈ: 2021

ਕੋਵਿਡ-19 ਦੀ ਰੋਕਥਾਮ ਲਈ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਗ੍ਰਹਿ ਤੇ ਨਿਆਂ ਵਿਭਾਗ, ਪੰਜਾਬ ਵੱਲੋਂ ਜਾਰੀ ਪਾਬੰਦੀਆਂ ਵਿਚ 10 ਜੂਨ 2021 ਤੱਕ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਜਾਰੀ ਹੁਕਮਾਂ ਅਨੁਸਾਰ ਦੁਕਾਨਾਂ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ।

ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਅੰਦਰ ਹੁਣ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹ ਸਕਦੀਆਂ ਹਨ। ਹੁਕਮਾਂ ਅਨੁਸਾਰ ਜ਼ਿਲ੍ਹੇ ਅੰਦਰ ਦੁੱਧ/ਦੁੱਧ ਵਿਕਰੇਤਾ, ਡੇਅਰੀ ਪਹਿਲਾਂ ਵਾਂਗ ਹੀ ਰੋਜ਼ਾਨਾ 24 ਘੰਟੇ ਅਪਣਾ ਕੰਮ ਕਰ ਸਕਣਗੇ। ਹੁਕਮਾਂ ਅਨੁਸਾਰ ਸਵੇਰ 5 ਵਜੇ ਤੋਂ ਸਵੇਰ 9 ਵਜੇ ਤੱਕ ਰੋਜਾਨਾ ਫ਼ਲ, ਸਬਜ਼ੀਆਂ, ਕਰਿਆਨਾ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੋਵੇਗੀ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਹਰ ਰੋਜ ਸਮੇਤ ਸ਼ਨੀਵਾਰ ਅਤੇ ਐਤਵਾਰ ਫ਼ਲ ਅਤੇ ਸਬਜ਼ੀਆਂ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਖੁਲ੍ਹਣਗੀਆਂ। ਉਨ੍ਹਾਂ ਦੱਸਿਆ ਕਿ ਸ਼ਾਮ 6 ਵਜੇ ਤੋਂ ਬਾਅਦ ਮੈਡੀਕਲ, ਪੈਟਰੌਲ ਪੰਪ ਤੇ ਦੁੱਧ ਦੀਆਂ ਦੁਕਾਨਾਂ ਤੋਂ ਇਲਾਵਾ ਹੋਰ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
ਹੁਕਮਾਂ ਅਨੁਸਾਰ ਵੱਧ ਤੋਂ ਵੱਧ 72 ਘੰਟੇ ਪੁਰਾਣੀ ਨੈਗਟਿਵ ਕੋਵਿਡ ਰਿਪੋਰਟ ਜਾਂ ਦੋ ਹਫ਼ਤਿਆਂ ਤੋਂ ਜ਼ਿਆਦਾ ਪੁਰਾਣਾ ਟੀਕਾਕਰਨ ਸਰਟੀਫਿਕੇਟ (ਘੱਟੋ ਘੱਟ ਇਕ ਡੋਜ਼) ਤੋਂ ਬਿਨਾਂ ਕੋਈ ਵੀ ਵਿਅਕਤੀ ਨੂੰ ਸੰਗਰੂਰ ਅੰਦਰ ਹਵਾਈ, ਰੇਲ ਜਾਂ ਸੜਕੀ ਆਵਾਜਾਈ ਰਾਹੀਂ ਦਾਖ਼ਲ ਹੋਣ ਦੀ ਮਨਾਹੀ ਹੋਵੇਗੀ।

Advertisement

 

ਉਨ੍ਹਾਂ ਦੱਸਿਆ ਕਿ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਕੋਚਿੰਗ ਸੈਂਟਰ, ਸੀਵਿੰਮਗ ਪੁਲ, ਸਪੋਰਟਸ ਕੰਪਲੈਕਸ਼, ਸਾਰੇ ਪੀ.ਜੀ. ਸਣੇ ਹੋਰ ਵਿੱਦਿਅਕ ਸੰਸਥਾਵਾਂ ਆਦਿ ਸਮੇਤ ਪੰਜਾਬ ਸਰਕਾਰ ਵੱਲੋਂ ਜਾਰੀ ਪਹਿਲੀਆਂ ਹਦਾਇਤਾਂ ਅਨੁਸਾਰ ਪਾਬੰਦੀ ਸ਼ੁਦਾ ਸ੍ਰੇਣੀਆਂ ਨੂੰ ਖੋਲ੍ਹਣ ਦੀ ਮਨਾਹੀ ਹੋਵੇਗੀ।

ਉਨ੍ਹਾਂ ਕਿਹਾ ਕਿ ਪੇਂਡੂ ਤੇ ਸਹਿਰੀ ਖੇਤਰਾਂ ਵਿੱਚ ਉਸਾਰੀ ਦੇ ਕੰਮਾਂ ਤੇ ਉਤਪਾਦਨ ਸਨਅਤਾਂ ਨੂੰ ਕੰਮ ਕਰਨ ਦੀ ਮਨਜੂਰੀ ਹੋਵੇਗੀ। ਸਮੂਹ ਢਾਬੇ ਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ‘ਚ ਬੈਠਣ ਦੀ ਆਗਿਆ ਨਹੀਂ ਹੋਵੇਗੀ ਪਰ ਇਹਨਾਂ ਦੇ ਪ੍ਰਬੰਧਕਾਂ ਨੂੰ ਰਾਤ 9 ਵਜੇ ਤੱਕ ਹੋਮ ਡਿਲੀਵਰੀ ਦੀ ਆਗਿਆ ਹੋਵੇਗੀ। ਹੋਟਲਾਂ ਵਿੱਚ ਮਹਿਮਾਨ ਰੱਖਣ ਮੌਕੇ ਪ੍ਰਬੰਧਕਾਂ ਨੂੰ ਮਹਿਮਾਨ ਦੀ 72 ਘੰਟੇ ਪਹਿਲਾਂ ਦੀ ਆਰ ਟੀ ਪੀ ਸੀ ਆਰ ਰਿਪੋਰਟ ਨੈਗੇਟਿਵ ਲੈਣੀ ਜਰੂਰੀ ਹੋਵੇਗੀ। ਹਫਤਾਵਾਰੀ ਬਾਜਾਰ ਤੇ ਮਨੋਰੰਜਨ ਪਾਰਕ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਈ-ਕਾਮਰਸ ਲਈ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਆਗਿਆ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਬਜੀ ਮੰਡੀ ਅਤੇ ਫਰੂਟ ਮੰਡੀ ਸਵੇਰੇ 10 ਵਜ੍ਹੇ ਤੱਕ ਖੁੱਲੀ ਰਹੇਗੀ ਅਤੇ ਰੇਹੜੀਆਂ ਵਾਲੇ ਸ਼ਾਮ 6 ਵਜੇ ਤੱਕ ਗਲੀਆਂ ’ਚ ਹਫ਼ਤੇ ਦੇ ਸਾਰੇ ਦਿਨ ਸ਼ਬਜੀ ਵੇਚ ਸਕਣਗੇ, ਪਰੰਤੂ ਇਕ ਥਾਂ ਖੜ੍ਹਨ ਦੀ ਇਜਾਜਤ ਨਹੀ ਹੋਵੇਗੀ। ਇਸ ਤੋਂ ਇਲਾਵਾ ਮੰਡੀ ਅੰਦਰ ਹੋਲਸੇਲ ਤੋਂ ਇਲਾਵਾ ਰਿਟੇਲ ਵਿੱਚ ਫਰੂਟ ਅਤੇ ਸ਼ਬਜੀ ਵੇਚਣ ਦੀ ਆਗਿਆ ਨਹੀ ਹੋਵੇਗੀ। ਜੇਕਰ ਕੋਈ ਹੋਲਸੇਲ ਮਾਰਕੀਟ ’ਚ ਰਿਟੇਲ ਵੇਚਦਾ ਪਕੜਿਆ ਗਿਆ ਤਾਂ ਜ਼ਿਲ੍ਹਾ ਮੰਡੀ ਅਫ਼ਸਰ ਦੁਆਰਾ ਉਸਦਾ ਲਾਇਸੰਸ ਰੱਦ ਕੀਤਾ ਜਾਵੇਗਾ।
ਹੁਕਮਾਂ ਅਨੁਸਾਰ ਨਿੱਜੀ ਕਾਰਾਂ ਅਤੇ ਦੋ ਪਹੀਆਂ ਵਾਹਨਾਂ ਵਿਚ ਮੈਂਬਰਾਂ ਦੀ ਗਿਣਤੀ ’ਤੇ ਲਗਾਈ ਪਾਬੰਦੀ ਹੁਣ ਹਟਾ ਦਿੱਤੀ ਗਈ ਹੈ ਕਿਉਂਕਿ ਇਨ੍ਹਾਂ ਵਿਚ ਪਰਿਵਾਰਕ ਮੈਂਬਰ ਤੇ ਨੇੜਲੇ ਦੋਸਤ ਹੀ ਬੈਠਦੇ ਹਨ ਜਦਕਿ ਕਮਰਸ਼ੀਅਲ ਸਵਾਰੀ ਵਾਹਨ ਤੇ ਟੈਕਸੀਆਂ ’ਤੇ ਪਹਿਲਾਂ ਵਾਂਗ ਹੀ ਬੈਠਣ ਦੀ ਸਮਰੱਥਾ ਲਾਗੂ ਹੋਵੇਗੀ। ਮਰੀਜ਼ਾਂ ਨੰੂ ਲਿਜਾਣ ਵਾਲੇ ਵਾਹਨਾਂ ਨੰੂ ਪਾਬੰਦੀਆਂ ਤੋਂ ਛੋਟ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਬਾਕੀ ਹਦਾਇਤਾਂ ਅਤੇ ਹੁਕਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ ।

ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਧੀਨ ਕਾਨੂੰਨੀ ਕਾਰਵਾਈ ਅਤੇ ਡਿਜਾਸਟਰ ਮੈਨਜਮੈਂਟ ਐਕਟ 2005 ਦੀ ਧਾਰਾ 51 ਤੋਂ 60 ਤਹਿਤ ਸ਼ਜਾਯੋਗ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!