ਬੀਹਲਾ ਖ਼ੁਰਦ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਜਾ ਰਹੇ ਵਾਟਰ ਵਰਕਸ ਦੇ ਵਿਕਾਸ ਕੰਮਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ , ਬਰਨਾਲਾ , 31 ਮਈ 2021
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਨਾਲੋਂ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਦੇ ਵਿਕਾਸ ਕਾਰਜ ਕਰਾਉਣ ਅਤੇ ਹਰ ਵਰਗ ਦੇ ਲੋਕਾਂ ਨੂੰ ਵਧੇਰੇ ਸਹੂਲਤਾਂ ਦੇਣ ਤੋਂ ਇਲਾਵਾ ਪਿੰਡਾਂ ਦੇ ਲੋਕਾਂ ਨੂੰ ਸਾਫ ਸੁਥਰੇ ਪਾਣੀ ਦੀ ਸਪਲਾਈ ਮੁਹੱਈਆ ਕਰਾਉਣ ਲਈ ਨਵੇਂ ਵਾਟਰ ਵਰਕਸਾਂ ਦੀ ਉਸਾਰੀ ਦਾ ਕੰਮ ਲਗਾਤਾਰ ਮੁਕੰਮਲ ਕੀਤਾ ਜਾਵੇਗਾ
ਇਹ ਵਿਚਾਰ ਆਲ ਇੰਡੀਆ ਕਾਂਗਰਸ ਦੀ ਮੈਂਬਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੀ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਪਿੰਡ ਬੀਹਲਾ ਖ਼ੁਰਦ ਵਿਖੇ 35 ਲੱਖ ਦੀ ਲਾਗਤ ਨਾਲ ਸਰਪੰਚ ਗੁਰਪ੍ਰੀਤ ਕੌਰ ਬੀਹਲਾ ਖ਼ੁਰਦ ਦੀ ਅਗਵਾਈ ਹੇਠ ਪੰਚਾਇਤ ਵੱਲੋਂ ਸਰਕਾਰ ਦੀ ਗਰਾਂਟ ਨਾਲ ਮਹਿਕਮੇ ਦੇ ਉਪਰਾਲੇ ਨਾਲ ਨਵੇਂ ਉਸਾਰੇ ਜਾ ਰਹੇ ਵਾਟਰ ਵਰਕਸ ਦੀ ਉਸਾਰੀ ਦੇ ਵਿਕਾਸ ਕੰਮਾਂ ਦਾ ਸ਼ੁਰੂਆਤ ਕਰਵਾਉਣ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਲੜੀਵਾਰ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪਿੰਡਾ ਦੇ ਵਿਕਾਸ ਸ਼ਹਿਰੀ ਤਰਜ਼ ਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਕਰਵਾ ਕੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਵਧੇਰੇ ਸਹੂਲਤਾਂ ਤੋਂ ਖੁਸ਼ ਹਨ ਜਿਸ ਕਰਕੇ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਤੇ ਹਰ ਵਰਗ ਦੇ ਲੋਕਾਂ ਨੂੰ ਦਿੱਤੀਆਂ ਵਧੇਰੇ ਸਹੂਲਤਾਂ ਨੂੰ ਦੇਖਦਿਆਂ ਲੋਕ ਪੰਜਾਬ ਅੰਦਰ ਮੁੜ ਕਾਂਗਰਸ ਪਾਰਟੀ ਦਾ ਰਾਜ ਸਥਾਪਤ ਕਰਨਗੇ ਉਨ੍ਹਾਂ ਸਮੂਹ ਲੋਕਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ ਕਰਾਉਣ ਅਤੇ ਵਧੇਰੇ ਸਹੂਲਤਾਂ ਲੈਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ।
ਇਸ ਮੌਕੇ ਸਰਪੰਚ ਗੁਰਪ੍ਰੀਤ ਕੌਰ ਬੀਹਲਾ ਖੁਰਦਾ, ਸਮਾਜ ਸੇਵੀ ਨੌਜਵਾਨ ਗਤੀਸ਼ੀਲ ਆਗੂ ਲੱਖਾ ਸਿੰਘ ਬੀਹਲਾ ਖ਼ੁਰਦ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਸਾਫ ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਗਰਾਮ ਪੰਚਾਇਤ ਵੱਲੋਂ ਲੋਕਾਂ ਦੀ ਲਗਾਤਾਰ ਕੀਤੀ ਜਾ ਰਹੀ ਮੰਗ ਨੂੰ ਪੂਰਾ ਕਰਵਾ ਕੇ ਅੱਜ 35 ਲੱਖ ਦੀ ਲਾਗਤ ਨਾਲ ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਸੈਨੀਟੇਸ਼ਨ ਵਿਭਾਗ ਨੂੰ ਵਿਭਾਗ ਦੇ ਐਕਸੀਅਨ ਗੁਰਵਿੰਦਰ ਸਿੰਘ ਢੀਂਡਸਾ ਅਤੇ ਜੇ.ਈ ਗੋਬਿੰਦਰ ਸਿੰਘ ਦੇ ਉਪਰਾਲੇ ਸਦਕਾ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਬਣਨ ਜਾ ਰਹੀ ਹੈ । ਉਨ੍ਹਾਂ ਇਸ ਮੌਕੇ ਸਰਪੰਚ ਗੁਰਪ੍ਰੀਤ ਕੌਰ ਬੀਹਲਾ ਖ਼ੁਰਦ ਦੀ ਅਗਵਾਈ ਹੇਠ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਬੀਬੀ ਘਨੌਰੀ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਗੁਰਵਿੰਦਰ ਸਿੰਘ ਢੀਂਡਸਾ ਅਤੇ ਜੇ.ਈ ਗੋਬਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਦੀਪ ਕੌਰ ਜੀ ਓ ਜੀ ,ਬਹਾਦਰ ਸਿੰਘ ਗਹਿਲ, ਗਊਸ਼ਾਲਾ ਦੇ ਮੁੱਖ ਸੇਵਾਦਾਰ ਬਾਬਾ ਪ੍ਰੀਤਮ ਸਿੰਘ ਬੀਹਲਾ ,ਪੰਚ ਜਗਜੀਤ ਸਿੰਘ ਤੂਰ ,ਸੁਖਪਾਲ ਸਿੰਘ, ਮ ਨਿਰਮਲ ਸਿੰਘ, ਹਰਚੰਦ ਸਿੰਘ ਫੌਜੀ ਗੁਰਜੀਤ ਸਿੰਘ ,ਭਾਗ ਸਿੰਘ, ਹਾਕਮ ਸਿੰਘ ਧਾਲੀਵਾਲ ,ਰਣਜੀਤ ਸਿੰਘ ,ਭੋਲਾ ਸਿੰਘ, ਬਹਾਦਰ ਸਿੰਘ ਬੀਬੀ ਘਨੌਰੀ ਦੇ ਪੀਏ ਗੁਰਪ੍ਰੀਤ ਸਿੰਘ ਈਨਾ ਬਾਜਵਾ ਸਰਬਜੀਤ ਸਿੰਘ ਧਨੌਲਾ ਆਦਿ ਵੀ ਹਾਜ਼ਰ ਸਨ।