ਕੋਰੋਨਾ ਖ਼ਿਲਾਫ਼ ਜੰਗ ਵਿੱਚ ਲੋਕ ਸਾਥ ਦੇਣ – ਵਿਜੇਇੰਦਰ ਸਿੰਗਲਾ

Advertisement
Spread information

ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ‘ਚ ਕੋਵਿਡ ਐਂਬੂਲੈਂਸ ਅਤੇ ਘਰ-ਘਰ ਜਾਗਰੂਕਤਾ ਮੁਹਿੰਮ ਦੀ ਕੀਤੀ ਸ਼ੁਰੂਆਤ

ਹਰਪ੍ਰੀਤ ਕੌਰ ਬਬਲੀ  ,  ਸੰਗਰੂਰ, 30 ਮਈ: 2021

ਪੰਜਾਬ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿੱਚ ਕੋਵਿਡ ਐਂਬੂਲੈਂਸ ਸੇਵਾ ਅਤੇ ਘਰ-ਘਰ ਕੋਵਿਡ ਵਿਰੁੱਧ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ। ਅੱਜ ਸ਼ੁਰੂ ਕੀਤੀ ਗਈ ਐਂਬੂਲੈਂਸ ਸੇਵਾ ਤਹਿਤ ਦੋ ਆਕਸੀਜਨ ਕੰਸਟ੍ਰੇਟਰਜ਼ ਵਾਲੇ ਵਾਹਨ ਚਲਾਏ ਜਾਣਗੇ।

Advertisement

ਸਿੰਗਲਾ ਨੇ ਸੰਗਰੂਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘’ਵਲੰਟੀਅਰਾਂ ਦੀ ਇੱਕ ਸਮਰਪਿਤ ਟੀਮ, ਲੋਕਾਂ ਨੂੰ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ ਮਹਾਂਮਾਰੀ ਬਾਰੇ ਉਨ੍ਹਾਂ ਦੇ ਭੁਲੇਖੇ ਦੂਰ ਕਰਨ ਲਈ ਜਾਗਰੂਕ ਕਰੇਗੀ। ਸਾਡੀ ਟੀਮ ਲੋਕਾਂ ਨੂੰ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਕੋਵਿਡ ਜ਼ਰੂਰੀ ਵਸਤਾਂ ਵਾਲੀਆਂ ‘ਜ਼ਿੰਮੇਵਾਰ ਕਿੱਟਾਂ’ ਵੰਡੇਗੀ।”

ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ, “ਐਮਰਜੈਂਸੀ ਜਾਂ ਸਖ਼ਤ ਜ਼ਰੂਰਤ ਦੀ ਸਥਿਤੀ ਵਿੱਚ ਲੋਕਾਂ ਦੀ ਸੇਵਾ ਅਤੇ ਸਹਾਇਤਾ ਲਈ ਐਂਬੂਲੈਂਸ ਸੇਵਾ ਮਹੱਤਵਪੂਰਨ ਹੈ।  ਹੈਲਪਲਾਈਨ ਨੰਬਰ, 88981-00004 ‘ਤੇ ਕਾਲ ਕਰਕੇ, ਐਂਬੂਲੈਂਸ ਬੁਲਾਈ ਜਾ ਸਕੇਗੀ।”

ਉਨ੍ਹਾਂ ਟੀਕਾ ਲਗਵਾਉਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਸਰਕਾਰ ਹੋਰ ਟੀਕੇ ਖਰੀਦਣ ਦੀ ਸੰਭਾਵਨਾ ਵੱਲ ਕੰਮ ਕਰ ਰਹੀ ਹੈ ਤਾਂ ਜੋ ਹਰ ਘਰ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾ ਸਕੇ।  ਵਿਜੈ ਇੰਦਰ ਸਿੰਗਲਾ ਨੇ ਕਿਹਾ, “ਸਾਨੂੰ ਕੋਵਿਡ ਵਿਰੁੱਧ ਆਪਣੀ ਲੜਾਈ ਵਿਚ ਇਕੱਠੇ ਖੜੇ ਹੋਣ ਦੀ ਲੋੜ ਹੈ।’
ਉਨ੍ਹਾਂ ਕਿਹਾ ਕਿ ਕੋਵਿਡ ਵਾਰ ਰੂਮ ਅਤੇ ਇੱਕ ਹੈਲਪਲਾਈਨ ਨੰਬਰ 24 ਘੰਟੇ ਪਹਿਲਾਂ ਹੀ ‘ਜ਼ਿੰਮੇਵਾਰ ਸੰਗਰੂਰ’ ਤਹਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰ ਰਹੀ ਹੈ। ਸ੍ਰੀ ਸਿੰਗਲਾ ਨੇ ਦੱਸਿਆ ਕਿ ਹੈਲਪਲਾਈਨ ਨੰਬਰ ‘ਤੇ ਬਿਸਤਰੇ, ਆਕਸੀਜਨ, ਵੈਕਸੀਨ ਅਤੇ ਦਵਾਈ ਦੀ ਉਪਲੱਬਧਤਾ ਸੰਬੰਧੀ ਦੋ ਸੌ ਤੋਂ ਵੱਧ ਫ਼ੋਨ ਆ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ 90 ਫੀਸਦੀ ਦਾ ਹੱਲ ਕੀਤਾ ਵੀ ਜਾ ਚੁੱਕਾ ਹੈ। ਡਿਜੀਟਲ ਖੇਤਰ ਦਾ ਇਸਤੇਮਾਲ ਕਰਦਿਆਂ, ਸਵਾਲਾਂ ਦਾ ਤੁਰੰਤ ਜਵਾਬ ਦੇਣ ਲਈ ਇੱਕ ਚੈਟਬੌਟ ਲੋਕਾਂ ਦੀ ਸਹਾਇਤਾ ਲਈ 24 ਘੰਟੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ
‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ ਪਹਿਲਕਦਮੀਆਂ ਕੋਵਿਡ -19 ਵਿਰੁੱਧ ਲੜਾਈ ਲੜਨ ਲਈ ਇੱਕ ਮਜਬੂਤ ਤੰਤਰ ਪ੍ਰਦਾਨ ਕਰ ਰਹੀਆਂ ਹਨ।

ਕੋਵਿਡ -19 ਨੂੰ ਲੈ ਕੇ ਬਹੁਤ ਸਾਰੀਆਂ ਗਲਤ ਧਾਰਨਾਵਾਂ ਜੁੜੀਆਂ ਹੋਈਆਂ ਹਨ, ਇਸ ਲਈ, ਜਨਤਕ ਖੇਤਰ ਵਿਚ ਪੈਦਾ ਹੋ ਰਹੇ ਖਦਸ਼ਿਆਂ ਅਤੇ ਸਵਾਲਾਂ ਦੇ ਹੱਲ ਅਤੇ ਸਹੀ ਜਾਣਕਾਰੀ  ਦੇ ਮੱਦੇਨਜ਼ਰ, ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ “ਆਸਕ ਦ ਕੋਵਿਡ ਐਕਸਪਰਟ” ਵੀਡੀਓ ਸੀਰੀਜ਼ ਸ਼ੁਰੂ ਕੀਤੀ ਹੈ। ਇਸ ਸੀਰੀਜ਼ ਵਿਚ ਸ੍ਰੀ ਸਿੰਗਲਾ ਅਤੇ ਇਕ ਡਾਕਟਰ ਗੱਲਬਾਤ ਕਰਦੇ ਹਨ, ਜਿੱਥੇ ਡਾਕਟਰ ਕੋਵਿਡ ਸੰਬੰਧੀ ਧਾਰਨਾਵਾਂ ਦਾ ਖੰਡਨ ਕਰਨ ਦੇ ਨਾਲ-ਨਾਲ ਅਸਲ ਤੱਥਾਂ ਨੂੰ ਸਾਹਮਣੇ ਲੈ ਕੇ ਆਉਂਦਾ ਹੈ। ਇਸ ਤੋਂ ਇਲਾਵਾ, ਕੈਨੋਪੀਜ਼ ਦੀ ਸਥਾਪਨਾ ਵੀ ਸ਼ੁਰੂ ਕੀਤੀ ਗਈ ਹੈ, ਇਸ ਨੂੰ ਲੋਕਾਂ ਦੀ ਅਸਾਨ ਪਹੁੰਚ ਦੇ ਮੱਦੇਨਜ਼ਰ ਬਾਜ਼ਾਰ ਵਿੱਚ ਰੱਖਿਆ ਜਾਵੇਗਾ। ਇਸ ਦਾ ਮੁੱਖ ਉਦੇਸ਼ ਲੋਕਾਂ ਨੂੰ ਕੋਵਿਡ ਨਾਲ ਸਬੰਧਤ ਸਹੀ ਜਾਣਕਾਰੀ ਤੇ ਸਹਾਇਤਾ ਪ੍ਰਦਾਨ ਕਰਨਾ ਹੋਵੇਗਾ।
ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਦੁਆਰਾ ਜ਼ਿੰਮੇਵਾਰ ਸੰਗਰੂਰ ਮੁਹਿੰਮ ਦੀ ਸ਼ੁਰੂਆਤ ਸੰਗਰੂਰ ਦੇ ਲੋਕਾਂ ਨੂੰ ਕੋਵਿਡ ਨਾਲ ਸਬੰਧਤ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਗਈ ਹੈ।

Advertisement
Advertisement
Advertisement
Advertisement
Advertisement
error: Content is protected !!