ਪੰਜਵੀਂ ਕਲਾਸ ਦੇ ਨਤੀਜਿਆਂ ’ਚ ਸਾਨਦਾਰ ਅੰਕ ਹਾਸਲ ਕਰਕੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ
ਗੁਰਸੇਵਕ ਸਿੰਘ ਸਹੋਤਾ , ਮਹਿਲ ਕਲਾਂ 28 ਮਈ, 2021
ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਹਮੀਦੀ ਦੇ ਹੋਣਹਾਰ ਵਿਦਿਆਰਥੀ ਤੇ ਨੰਬਰਦਾਰ ਤੇ ਸੀਨੀਅਰ ਪੱਤਰਕਾਰਗੁਰਮੁੱਖ ਸਿੰਘ ਹਮੀਦੀ ਦੇ ਛੋਟੇ ਸਪੁੱਤਰ ਅਮਨਦੀਪ ਸਿੰਘ ਹਮੀਦੀ ਨੇ ਪੰਜਾਬ ਸਕੂਲ ਸਿੱਖਿਆਂ ਬੋਰਡ ਵੱਲੋਂ ਐਲਾਨ ਕੀਤੇ ਪੰਜਵੀ ਜਮਾਤ ਦੇ ਨਤੀਜਿਆਂ ’ਚ ਪਹਿਲੀ ਪੁਜੀਸ਼ਨ ਹਾਸਲ ਕਰਦਿਆਂ ਆਪਣੇ ਮਾਪਿਆਂ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਨੰਬਰਦਾਰ ਗੁਰਮੁੱਖ ਸਿੰਘ ਹਮੀਦੀ ਤੇ ਗੁਰਮੀਤ ਕੌਰ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀ A ਕਲਾਸ ਦੇ ਐਲਾਨੇ ਨਤੀਜਿਆਂ ’ਚ ਅਮਨਦੀਪ ਸਿੰਘ ਨੇ 500 ਅੰਕਾਂ ’ਚੋ 461 ਕੁੱਲ 92 ਫੀਸਦੀ ਅੰਕ ਹਾਸ਼ਲ ਕਰਕੇ ਪਹਿਲੀ ਪੁਜੀਸ਼ਨ ਹਾਸ਼ਲ ਕੀਤੀ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਬਲਵਿੰਦਰ ਸਿੰਘ ਢੀਂਡਸਾ ਨੇ ਇਨ੍ਹਾਂ ਨਤੀਜਿਆਂ ਤੇ ਖੁਸੀ ਜਾਹਰ ਕਰਦਿਆਂ ਕਿਹਾ ਕਿ ਅਮਨਦੀਪ ਸਿੰਘ ਦੀ ਸਾਨਦਾਰ ਕਾਰਗੁਜਾਰੀ ਦਾ ਸਿਹਰਾ ਵਿਦਿਆਰਥੀ ਦੀ ਪੜਾਈ ਪ੍ਰਤੀ ਲਗਨ ਤੇ ਸਕੂਲ ਸਟਾਫ਼ ਦੀ ਸਖਤ ਮਿਹਨਤ ਨੂੰ ਦਿੱਤਾ ਜਾਦਾ ਹੈ।
ਉਨ੍ਹਾਂ ਸ਼ਮੂਹ ਵਿਦਿਆਰਥੀਆਂ ਨੂੰ ਅਮਨਦੀਪ ਸਿੰਘ ਤੋ ਪ੍ਰੇਰਨਾਂ ਲੈ ਕੇ ਆਪਣੀ ਪੜਾਈ ਮਿਹਨਤ ਤੇ ਲਗਨ ਨਾਲ ਕਰਨ ਦੀ ਅਪੀਲ ਕੀਤੀ । ਇਸ ਮੌਕੇ ਅਮਨਦੀਪ ਸਿੰਘ ਦੀ ਸਾਨਦਾਰ ਕਾਰਗੁਜਾਰੀ ਲਈ ਸਕੂਲ ਸਟਾਫ਼,ਮਾਪਿਆ ਤੋਂ ਇਲਾਵਾ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ,ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ,ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ,ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ,ਸਰਪੰਚ ਜਸਪ੍ਰੀਤ ਕੌਰ ਮਾਂਗਟ,ਪੰਚ ਜਸਵਿੰਦਰ ਸਿੰਘ ਮਾਂਗਟ,ਪੰਚ ਅਮਰ ਸਿੰਘ ਚੋਪੜਾ,ਸਾਬਕਾ ਸਰਪੰਚ ਦਰਸਨ ਸਿੰਘ ਰਾਣੂ,ਸਿੱਖ ਪ੍ਰਚਾਰਕ ਗਗਨਦੀਪ ਕੌਰ ਖਾਲਸਾ, ਸਾਬਕਾ ਪ੍ਰਧਾਨ ਓਮਨਦੀਪ ਸਿੰਘ ਸੋਹੀ,ਹਰਪ੍ਰੀਤ ਸਿੰਘ ਦਿਓਲ,ਪ੍ਰਧਾਨ ਏਕਮ ਸਿੰਘ ਦਿਓਲ,ਕੌਰ ਸਿੰਘ ਰਾਣੂ,ਨੰਬਰਦਾਰ ਦਰਸਨ ਸਿੰਘ ਥਿੰਦ,ਨੰਬਰਦਾਰ ਹਰਜਿੰਦਰ ਸਿੰਘ,ਨੰਬਰਦਾਰ ਬਲਜਿੰਦਰ ਸਿੰਘ,ਨੰਬਰਦਾਰ ਅਜਮੇਰ ਸਿੰਘ ਰਾਣੂ,ਸੁਦੇਸ ਜੋਸੀ, ਡਾ ਅਮਰਜੀਤ ਸਿੰਘ ਢੀਂਡਸਾ ਸਮੇਤ ਵੱਖ ਵੱਖ ਸ਼ਖਸੀਅਤਾਂ ਵੱਲੋਂ ਹਮੀਦੀ ਪਰਿਵਾਰ ਨੂੰ ਵਧਾਈ ਦਿੱਤੀ ।