ਘਰਾਂ ਵਿੱਚ ਇਕਾਂਤਵਾਸ ਮਰੀਜ਼ ਹਵਾਦਾਰ ਕਮਰੇ ਵਿੱਚ ਹੀ ਇਕਾਂਤਵਾਸ ਹੋਣ ਤੇ ਤਾਜ਼ੀ ਹਵਾ ਆਉਣ ਲਈ ਖਿੜਕੀਆਂ ਖੁੱਲ੍ਹੀਆਂ ਰੱਖੀਆਂ ਜਾਣ
ਬੀ ਟੀ ਐਨ , ਫ਼ਤਹਿਗੜ੍ਹ ਸਾਹਿਬ, 22 ਮਈ
ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਹਿ ਤਹਿਤ ਕਰੋਨਾ ਨੂੰ ਮਾਤ ਦੇਣ ਲਈ ਦਿਨ ਰਾਤ ਇੱਕ ਕਰ ਕੇ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਲੜੀ ਤਹਿਤ ਸਿਹਤ ਸਥਿਤੀ ਮੁਤਾਬਕ ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਜਾ ਰਿਹਾ ਹੈ। ਜਿੱਥੇ ਘਰ ਵਿੱਚ ਇਕਾਂਤਵਾਸ ਹਰ ਇੱਕ ਮਰੀਜ਼ ਨੂੰ ਸਿਹਤ ਸਬੰਧੀ ਪ੍ਰਾਪਤ ਹਦਾਇਤਾਂ ਦੀ ਲੋੜ ਹੈ, ਉਥੇ ਘਰਾਂ ਵਿੱਚ ਇਕਾਂਤਵਾਸ ਕਰੋਨਾ ਪਾਜ਼ੇਟਿਵ ਗਰਭਵਤੀ ਔਰਤਾਂ ਨੂੰ ਕੁਝ ਗੱਲਾਂ ਦਾ ਖਾਸ ਖਿਆਲ ਰੱਖਣ ਦੀ ਵੀ ਲੋੜ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਘਰਾਂ ਵਿੱਚ ਇਕਾਂਤਵਾਸ ਮਰੀਜ਼ ਹਵਾਦਾਰ ਕਮਰੇ ਵਿੱਚ ਹੀ ਇਕਾਂਤਵਾਸ ਹੋਣ ਤੇ ਤਾਜ਼ੀ ਹਵਾ ਆਉਣ ਲਈ ਖਿੜਕੀਆਂ ਖੁੱਲ੍ਹੀਆਂ ਰੱਖੀਆਂ ਜਾਣ।
ਸਿਵਲ ਸਰਜਨ ਨੇ ਦੱਸਿਆ ਕਿ ਘਰਾਂ ਵਿੱਚ ਇਕਾਂਤਵਾਸ ਸਾਰੇ ਮਰੀਜ਼ਾਂ ਨੂੰ ਕਰੋਨਾ ਫ਼ਤਹਿ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਗਰਭਵਤੀ ਔਰਤਾਂ ਉਸ ਕਿੱਟ ਵਿੱਚੋਂ Tab Doxycylin, Tab Ivermectin, Cough Syrup, Kadha, Giloy Tablets ਦੀ ਵਰਤੋਂ ਨਾ ਕਰਨ।
ਸਿਵਲ ਸਰਜਨ ਨੇ ਦੱਸਿਆ ਕਿ ਖੰਘ ਜਾਂ ਬੁਖਾਰ ਦੀ ਹਾਲਤ ਵਿੱਚ ਮਰੀਜ਼ਾਂ ਵੱਲੋਂ Tab Azithromycin 500 mg OD ਪੰਜ ਦਿਨ ਲਈ ਜਾਵੇ। ਸਿੰਪਟੋਮੈਟਿਕ ਰਾਹਤ ਲਈ Paracetamol ਅਤੇ Levocetrizine ਦੀ ਵਰਤੋਂ ਕੀਤੀ ਜਾ ਸਕਦੀ ਹੈ। ਆਇਰਨ, ਫੌਲਿਕ ਐਸਿਡ/ਕੈਲੀਸ਼ੀਅਮ/ ਮਲਟੀਵਿਟਾਮਿਨ ਲਗਾਤਾਰ ਲਏ ਜਾਣ।
ਜਿਨ੍ਹਾਂ ਲੱਛਣਾਂ ਸਬੰਧੀ ਗਰਭਵਤੀ ਔਰਤਾਂ ਦਾ ਸੁਚੇਤ ਰਹਿਣਾ ਲਾਜ਼ਮੀ ਹੈ, ਉਨ੍ਹਾਂ ਵਿੱਚ ਖੰਘ ਜਾਂ ਬੁਖਾਰ, ਸਾਹ ਲੈਣ ਵਿੱਚ ਤਕਲੀਫ, ਛਾਤੀ, ਪਿੱਠ, ਢਿੱਡ ਵਿੱਚ ਦਬਾਅ ਜਾਂ ਦਰਦ, ਉਲਟੀਆਂ, ਸੀਜ਼ਰਜ਼, ਮਾਸਪੇਸ਼ੀਆਂ ਵਿੱਚ ਬਹੁਤ ਜ਼ਿਆਦਾ ਦਰਦ, ਪਿਸ਼ਾਬ ਕਰਨ ਸਬੰਧੀ ਦਿੱਕਤ, ਬੱਚੇ ਦੀ ਹਿਲਜੁਲ ਘਟਣੀ ਜਾਂ ਨਾ ਹੋਣੀ, ਬੁਖਾਰ 101 ਤੋਂ ਵੱਧ ਹੋਣ ਦੇ ਨਾਲ ਨਾਲ ਕਾਂਬਾ ਛਿੜਨਾ ਅਤੇ SpO2, 94 ਤੋਂ ਘਟਣ ਜਾਂ ਹੋਰ ਕਿਸੇ ਵੀ ਰੂਪ ਵਿੱਚ ਸਿਹਤ ਵਿਗੜਨ ‘ਤੇ ਨੇੜਲੇ ਕੋਵਿਡ ਕੇਅਰ ਹਸਪਤਾਲ ਨਾਲ ਫੌਰੀ ਸੰਪਰਕ ਕੀਤਾ ਜਾਵੇ