Skip to content
- Home
- ਮਹਿਲ ਕਲਾਂ ਦੀ ਬੁੱਢੀ ਔਰਤ ਦੀ ਸ਼ੱਕੀ ਹਾਲਤ ‘ਚ ਹੱਤਿਆ
Advertisement

ਗੰਭੀਰਤਾ ਨਾਲ ਜਾਂਚ ਜ਼ਾਰੀ , ਦੋਸ਼ੀ ਹੋਣਗੇ ਜਲਦ ਸਲਾਖਾਂ ਪਿੱਛੇ -ਐਸ.ਐਚ.ਉ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ,23 ਮਈ 2021
ਲੰਘੀ ਦੇਰ ਰਾਤ ਕਸਬਾ ਮਹਿਲ ਕਲਾਂ ਵਿਖੇ ਇਕ ਔਰਤ ਦੇ ਭੇਦ ਭਰੇ ਹਾਲਾਤਾਂ ਵਿਚ ਕਤਲ ਹੋ ਜਾਣ ਕਾਰਨ ਪਿੰਡ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ । ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਹਿੰਦਰ ਕੌਰ ਪਤਨੀ ਸਵ. ਮੇਜਰ ਸਿੰਘ ਵਾਸੀ ਸੋਢਾ ਪੱਤੀ ਮਹਿਲ ਕਲਾਂ ,ਜੋ ਕਿ ਆਪਣੇ ਪੁੱਤਰ ਨਾਲ ਰਹਿੰਦੀ ਸੀ ਦਾ ਬੀਤੀ ਦੇਰ ਰਾਤ 11 ਵਜੇ ਦੇ ਕਰੀਬ ਕਤਲ ਹੋ ਗਿਆ ।ਇਸ ਸੰਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਮ੍ਰਿਤਕ ਮਾਤਾ ਦੀ ਬੇਟੀ ਨੇ ਦੱਸਿਆ ਕਿ ਮੈਨੂੰ ਮੇਰੀ ਮਾਤਾ ਜੀ ਦੀ ਮੌਤ ਦਾ ਪਤਾ ਰਾਤ ਸਮੇਂ ਫੋਨ ਕਰ ਕੇ ਹੀ ਦਿੱਤਾ ਗਿਆ ।
ਇਸ ਸੰਬੰਧੀ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਅਮਰੀਕ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਪੂਰੇ ਮਾਮਲੇ ਦੀ ਤਫਤੀਸ਼ ਕਰ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।ਜਿਕਰਯੋਗ ਹੈ ਕਿ ਪੁਲਸ ਮਿ੍ਤਕ ਮਾਤਾ ਦੇ ਪੁੱਤਰ ਸੁਖਜੀਤ ਸਿੰਘ ਉਰਫ ਜੀਤਾ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
Advertisement

Advertisement

Advertisement

Advertisement

error: Content is protected !!