ਲੋਕਾਂ ਨੂੰ ਕੋਵਿਡ-19 ਲਾਗ ਤੋਂ ਸੁਰੱਖਿਅਤ ਰੱਖਣ ਲਈ ਪੁਲਿਸ ਲਾਈਨ ਹਸਪਤਾਲ ਚ ਵੈਕਸ਼ੀਨੇਸ਼ਨ ਸੈਂਟਰ ਸਥਾਪਤ

Advertisement
Spread information

ਜਿਲ੍ਹਾ ਨਿਵਾਸੀਆਂ ਦੀ ਕੋਰੂਨਾ ਲਾਗ ਤੋਂ ਸੁਰੱਖਿਆ ਲਈ ਸਰਕਾਰ ਵਚਨਬੱਧ –  ਰਾਮਵੀਰ  

ਹਰਪ੍ਰੀਤ ਕੌਰ  , ਸੰਗਰੂਰ, 12 ਮਈ 2021
ਸਿਵਲ ਹਸਪਤਾਲ ’ਚ ਕੋਵਿਡ‘19 ਦੇ ਮਰੀਜ਼ ਦਾਖਲ ਹੋਣ ਕਾਰਣ ਕੋਵਿਡ ਵੈਕਸ਼ੀਨੇਸ਼ਨ ਸੈਂਟਰ ’ਚ ਵੈਕਸ਼ੀਨੇਸ਼ਨ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਕੋਵਿਡ-19 ਦੀ ਬਿਮਾਰੀ ਦੀ ਲਾਗ ਲੱਗਣ ਦਾ ਖਤਰਾ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਲੋਕਾਂ ਨੂੰ ਹੋਰ ਵਧੀਆਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਸਿਵਲ ਹਸਪਤਾਲ ਸੰਗਰੂਰ ਦੀ ਥਾਂ ਤੇ ਪੁਲਿਸ ਲਾਈਨ ਹਸਪਤਾਲ ਸੰਗਰੂਰ ਵਿਖੇ ਕੋਵਿਡ ਵੈਕਸ਼ੀਨੇਸ਼ਨ ਸੈਂਟਰ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਹੁਣ ਸਿਵਲ ਹਸਪਤਾਲ ਦੀ ਥਾਂ ਪੁਲਿਸ ਲਾਈਨ ਹਸਪਤਾਲ ਸੰਗਰੂਰ ਵਿਖੇ ਕੋਵਿਡ ਵੈਕਸ਼ੀਨੇਸ਼ਨ ਕਰਵਾ ਸਕਦੇ ਹਨ।

Advertisement
Advertisement
Advertisement
Advertisement
Advertisement
error: Content is protected !!