Skip to content
- Home
- ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ , ਜਾਣੋ ਕੀ ਹੋਵੇਗੀ ਸਕੂਲ ਖੋਲ੍ਹਣ ਦੀ ਸਮਾਂ ਸਾਰਨੀ
Advertisement

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸਮੂਹ ਸਰਕਾਰੀ ਸਕੂਲਾਂ ਦੇ ਸਮੇਂ ‘ਚ ਫੇਰ ਬਦਲ
ਹੁਣ ਸਵੇਰੇ 08 ਵਜੇ ਤੋਂ 11:15 ਵਜੇ ਤੱਕ ਹੀ ਖੁੱਲਣਗੇ ਸਕੂਲ
ਦਵਿੰਦਰ ਡੀ ਕੇ ਲੁਧਿਆਣਾ, 12 ਮਈ 2021
ਜ਼ਿਲ੍ਹਾ ਮੈਜਿਸਟ੍ਰੇਟ-ਕਮ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸਰਮਾ ਨੇ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਸਮੂਹ ਸਰਕਾਰੀ ਸਕੂਲਾਂ ਦੇ ਖੁੱਲਣ ਦਾ ਸਮਾਂ ਸਵੇਰੇ 08 ਵਜੇ ਤੋਂ 11:15 ਵਜੇ ਤੱਕ ਹੋਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਇਹ ਹੁਕਮ ਪੱਤਰ ਨੰਬਰ 5250-5280/ਐਮ.ਏ. ਮਿਤੀ 07-05-2021 ਦੀ ਲਗਾਤਾਰਤਾ ਵਿੱਚ ਕੀਤੇ ਗਏ ਹਨ ਅਤੇ ਉਨ੍ਹਾਂ ਕਿਹਾ ਕਿ ਇਹ ਹੁਕਮ ਜ਼ਿਲ੍ਹੇ ਵਿੱਚ ਜਿੰਨੀ ਦੇਰ ਕਰਫਿਊ ਹੁਕਮ ਲਾਗੂ ਹੋਣਗੇ ਉਦੋਂ ਤੱਕ ਜਾਰੀ ਰਹਿਣਗੇ।
ਸ੍ਰੀ ਸ਼ਰਮਾ ਨੇ ਅੱਗੇ ਕਿਹਾ ਸਕੂਲ ਵਿੱਚ ਸਿਰਫ 50 ਪ੍ਰਤੀਸ਼ਤ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹੀ ਆਵੇਗਾ ਅਤੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਸਕੂਲ ਵਿੱਚ ਬੁਲਾਇਆ ਨਹੀਂ ਜਾਵੇਗਾ। ਇਹ ਹੁਕਮ ਤੁਰੰਤ ਪ੍ਰਭਾਵ ਤੋ ਲਾਗੂ ਹੋਣਗੇ
Advertisement

Advertisement

Advertisement

Advertisement

error: Content is protected !!