ਕਰੋਨਾ ਸੰਕਟ ਵਿਚ ਕੀਤੀ ਜਾਵੇ ਗਰੀਬਾਂ ਦੀ ਮੱਦਦ : ਜੇ.ਈ. ਭਾਨ ਸਿੰਘ ਜੱਸੀ ….

Advertisement
Spread information

ਮਾਤਾ ਗੁਰਦੇਵ ਕੌਰ ਅਤੇ ਪਿਤਾ ਦੀ ਯਾਦ ਵਿੱਚ ਵੰਡਿਆ ਲੋੜਵੰਦਾਂ ਨੂੰ ਰਾਸ਼ਨ


ਬੀਟੀਐਨ. ਸ਼ੇਰਪੁਰ /ਸੰਗਰੂਰ 6 ਮਈ 2021 

      ਸਥਾਨਕ ਗੁਰਦੁਆਰਾ ਨਾਨਕਸਰ ਵਿਖੇ ਸਮਾਜ ਸੇਵੀ ਸ: ਭਾਨ ਸਿੰਘ ਜੱਸੀ ਨੇ ਆਪਣੇ ਪਰਿਵਾਰ ਵੱਲੋਂ ਆਪਣੀ ਮਾਤਾ ਸ੍ਰੀਮਤੀ ਗੁਰਦੇਵ ਕੌਰ ਅਤੇ ਪਿਤਾ ਸ: ਸੁੱਚਾ ਸਿੰਘ ਦੀ ਯਾਦ ਵਿੱਚ ਲੋੜਵੰਦ ਗਰੀਬ ਮਾਵਾਂਂ ਅਤੇ ਭੈਣਾਂ ਨੂੰ ਰਾਸ਼ਨ ਵੰਡ ਕੇ ਆਪਣੇ ਮਾਤਾ ਪਿਤਾ ਨੂੰ ਸ਼ਰਧਾਂਜਲੀ ਭੇਂਟ ਕੀਤੀ । ਇਸ ਮੌਕੇ ਬੋਲਦਿਆਂ ਪਾਵਰਕਾਮ ਦੇ ਜੂਨੀਅਰ ਇੰਜ: ਭਾਨ ਸਿੰਘ ਜੱਸੀ ਨੇ ਦੱਸਿਆ ਕਿ ਕਰੋਨਾ ਸੰਕਟ ਦੀ ਇਸ ਘੜੀ ਵਿੱਚ ਲੋੜਵੰਦਾਂ ਨੂੰ ਰਾਸ਼ਨ ਭੇਂਟ ਕਰਕੇ ਮਾਤਾ ਪਿਤਾ ਨੂੰ ਯਾਦ ਕਰਦਿਆਂ , ਜਿਥੇ ਕੁਝ ਪਲਾਂ ਲਈ ਮਨ ਉਦਾਸ ਹੋਇਆ ਹੈ , ਉੱਥੇ ਲੋੜਵੰਦਾਂ ਦੀ ਮਦਦ ਕਰਕੇ ਦਿਲ ਨੂੰ ਵਿਸ਼ੇਸ਼ ਕਿਸਮ ਦੀ ਖੁਸ਼ੀ ਮਿਲੀ ਹੈ ।

Advertisement

    ਸ: ਜੱਸੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਆਪਣੇ ਮਾਤਾ-ਪਿਤਾ ਜਾਂ ਇਸ ਦੁਨੀਆ ਤੋਂ ਸਦਾ ਲਈ ਵਿਛੜ ਚੁੱਕੇ ਆਪਣੇ ਪਿਆਰਿਆਂ ਦੀਆਂ ਯਾਦਾਂ ਗਰੀਬ ਲੋਕਾਂ ਦੀ ਸਹਾਇਤਾ ਕਰਕੇ ਮਨਾਉਣੀਆਂ ਚਾਹੀਦੀਆਂ ਹਨ। ਅੰਤ ਵਿਚ ਸਮਾਜ ਸੇਵੀ ਸ: ਭਾਨ ਸਿੰਘ ਜੱਸੀ ਨੇ ਐਲਾਨ ਕੀਤਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਆਏ ਵਰ੍ਹੇ ਲੋੜਵੰਦਾਂ ਦੀ ਮਦਦ ਕਰਕੇ ਆਪਣੇ ਮਾਤਾ ਪਿਤਾ ਦੀ ਯਾਦ ਮਨਾਇਆ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਰਣਜੀਤ ਸਿੰਘ ਬਿੱਲੂ , ਪੰਚ ਭਾਗ ਸਿੰਘ , ਮਲਕੀਤ ਸਿੰਘ , ਨੰਬਰਦਾਰ ਰਜਿੰਦਰ ਸਿੰਘ ਬਾਜਵਾ , ਪ੍ਰੀਤਮ ਸਿੰਘ ਗਰੇਵਾਲ , ਰਾਮਦਾਸ ਬਿੱਟੂ , ਹੈਡ ਗ੍ਰੰਥੀ ਬਲਬੀਰ ਸਿੰਘ ਅਤੇ ਜੱਗਾ ਸਿੰਘ ਆਦਿ ਸਖਸ਼ੀਅਤਾਂ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!