ਮਾਪਿਆਂ  ਨੂੰ  ਸਕੂਲਾਂ ਵਿੱਚ  ਬੁਲਾ ਕੇ ਮਾਪੇ ਅਧਿਆਪਕ ਮਿਲਣੀਆਂ ਕਰਨ ਤੋ ਗੁਰੇਜ ਕਰਨ ਪ੍ਰਾਇਵੇਟ ਸਕੂਲ -ਜਿਲ੍ਹਾ ਸਿੱਖਿਆ ਅਫਸਰ

Advertisement
Spread information

 ਕੋਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਤੇ ਹੋਵੇਗੀ ਕਾਰਵਾਈ-ਡਾ ਤ੍ਰਿਲੋਚਨ ਸਿੰਘ ਸਿੱਧੂ

ਬੀ ਟੀ ਐੱਨ  , ਫ਼ਾਜ਼ਿਲਕਾ 5 ਮਈ 2021
ਪੰਜਾਬ ਸਮੇਤ ਪੂਰਾ ਭਾਰਤ ਕਰੋਨਾ ਮਹਾਂਮਾਰੀ ਦੀ ਲਪੇਟ ਵਿੱਚ  ਹੈ ਲੋਕਾ ਨੂੰ ਇਸ ਮਹਾਮਾਰੀ ਤੋ ਬਚਾਉਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇ-ਸਮੇ  ਪਾਬੰਦੀਆਂ ਦਾ ਐਲਾਨ ਕੀਤਾ ਗਿਆ  ਹੈ ਅਤੇ ਲੋਕਾਂ ਨੂੰ ਕਰੋਨਾ ਪ੍ਰਤੀ ਸਾਵਧਾਨੀਆਂ ਵਰਤਨ ਲਈ ਕਿਹਾ ਗਿਆ ਹੈ।ਜਿਸ ਦੀ ਪਾਲਣਾ ਕਰਦਿਆਂ  ਸਿੱਖਿਆ ਵਿਭਾਗ ਵੱਲੋ ਬੱਚਿਆਂ ਨੂੰ ਸਕੂਲਾਂ  ਵਿੱਚ ਨਾ ਬੁਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਇਸ ਦੇ ਨਾਲ ਹੀ ਮਾਪਿਆਂ ਅਤੇ ਹੋਰ ਬਾਹਰੀ ਵਿਅਕਤੀਆਂ ਦੀ ਵੀ ਸਕੂਲ ਆੳਣ ਤੇ ਪਾਬੰਧੀ ਹੈ।
ਉਕਤ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਡਾ ਤ੍ਰਿਲੋਚਨ ਸਿੰਘ ਸਿੱਧੂ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ. ਸੁਖਵੀਰ ਸਿੰਘ ਬੱਲ  ਨੇ ਦੱਸਿਆ ਕਿ ਮਹਾਂਮਾਰੀ ਦੇ ਦੌਰ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਨੂੰ ਮੰਦੇ ਨਜਰ ਰੱਖਦਿਆ ਵਿਭਾਗ ਵੱਲੋਂ ਤਾ ਪ੍ਰੀਖਿਆਵਾਂ ਵੀ ਮੁਲਤਵੀ ਕੀਤੀਆਂ ਹਨ।  ਪਰ  ਸਟੇਟ ਪੱਧਰ ਤੇ ਪ੍ਰਾਪਤ ਸੂਚਨਾਵਾਂ ਅਨੁਸਾਰ ਕੁਝ ਜਿਲ੍ਹਿਆ ਵਿੱਚ ਪ੍ਰਾਇਵੇਟ ਸਕੂਲਾਂ ਵੱਲੋਂ  ਮਾਪਿਆਂ ਨੂੰ ਸਕੂਲਾਂ ਵਿੱਚ ਬੁਲਾ ਕੇ ਮਾਪੇ ਅਧਿਆਪਕ ਮਿਲਣੀਆ ਕਰਵਾਈਆ ਜਾ  ਰਹੀਆਂ ਹਨ ਜੋ ਕੀ ਵਿਭਾਗੀ ਆਦੇਸ਼ਾ ਦੀ ਉਲੰਘਣਾ ਹੈ। ਅਜਿਹਾ ਕਰਕੇ ਜਿੱਥੇ ਇਹ ਸਕੂਲ ਵਿਭਾਗੀ ਆਦੇਸ਼ਾ ਦੀ ਉਲੰਘਣਾ ਕਰ ਰਹੇ ਹਨ ਉੱਥੇ ਲੋਕਾ ਦੀ ਜਾਨ ਨੂੰ ਵੀ ਖਤਰਾ ਪੈਦਾ ਕਰ ਰਹੇ ਹਨ। ਜਿਲ੍ਹਾ ਸਿੱਖਿਆ ਅਧਿਕਾਰੀ ਨੇ ਕਿਹਾ ਕੀ ਜਿਲ੍ਹਾ ਫਾਜਿਲਕਾ ਦਾ ਕੋਈ ਵੀ ਸਕੂਲ ਮਾਪਿਆਂ ਅਤੇ ਬਾਹਰੀ ਵਿਅਕਤੀਆਂ  ਨੂੰ ਸਕੂਲ ਨਾ ਬੁਲਾਵੇ ।ਵਿਭਾਗੀ ਆਦੇਸ਼ਾ ਦੀ ਉਲੰਘਣਾ  ਕਰਨ ਵਾਲੇ ਪ੍ਰਾਇਵੇਟ ਸਕੂਲਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
Advertisement
Advertisement
Advertisement
Advertisement
Advertisement
error: Content is protected !!